ਆਈ ਤਾਜਾ ਵੱਡੀ ਖਬਰ 

ਇਸ ਧਰਤੀ ਤੇ ਅਕਸਰ ਅਜਿਹੇ ਚਮਤਕਾਰ ਹੁੰਦੇ ਰਹਿੰਦੇ ਹਨ ਜੋ ਸਾਰਿਆਂ ਦਾ ਧਿਆਨ ਖਿੱਚ ਲੈਂਦੇ ਹਨ। ਇਹਨਾਂ ਦੇ ਨੇ ਇੱਕ ਅਜਿਹਾ ਹੀ ਮਾਮਲਾ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਵਾਇਰਲ ਹੋ ਰਿਹਾ ਹੈ l ਜਿੱਥੇ ਜਨਮ ਵਿੱਚ ਪੂਰੇ 22 ਦਿਨਾਂ ਦਾ ਫਰਕ ਹੈ, ਪਰ ਫਿਰ ਵੀ ਇਹ ਬੱਚੇ ਜੋੜੇ ਅਖਵਾਉਂਦੇ ਹਨ l ਇਸ ਚਮਤਕਾਰ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਹਾਂ, ਜਿਸ ਨੂੰ ਸੁਣ ਕੇ ਤੁਹਾਡੇ ਵੀ ਲੂ-ਕੰਡੇ ਖੜੇ ਹੋ ਜਾਣਗੇ l ਦੱਸਦਿਆ ਕਿ ਜਿੱਥੇ ਪਹਿਲੇ ਤੇ ਦੂਜੇ ਬੱਚੇ ਦੇ ਜਨਮ ਵਿੱਚ 22 ਦਿਨਾਂ ਦਾ ਅੰਤਰ ਹੈ ਪਰ ਫਿਰ ਵੀ ਇਹ ਜੌੜੇ ਹਨ। ਇੱਕ ਵੈੱਬਸਾਈਟ ਮੁਤਾਬਕ ਇੰਗਲੈਂਡ ਦੀ ਰਹਿਣ ਵਾਲੀ ਕਾਇਲੀ ਡਾਇਲ ਕੁਝ ਮਹੀਨੇ ਪਹਿਲਾਂ ਗਰਭਵਤੀ ਹੋਈ ਸੀ।

ਸ਼ੁਰੂਆਤੀ ਜਾਂਚ ‘ਚ ਹੀ ਡਾਕਟਰਾਂ ਨੇ ਕਿਹਾ ਸੀ ਕਿ ਉਹ ਜੌੜੇ ਬੱਚਿਆਂ ਨੂੰ ਜਨਮ ਦੇਣ ਜਾ ਰਹੀ l ਜਿਸ ਤੋਂ ਬਾਅਦ ਸਾਰੇ ਦੇ ਸਾਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਸੀ। ਜੁੜਵਾ ਬੱਚੇ ਹੋਣ ਦੀ ਖਬਰ ਸੁਣ ਕੇ ਕਾਇਲੀ ਖੁਸ਼ੀ ਨਾਲ ਉਛਲ ਪਈ l ਹਾਲਾਂਕਿ ਗਰਭ ਅਵਸਥਾ ਦੌਰਾਨ ਉਸ ਨੂੰ 22 ਹਫ਼ਤਿਆਂ ਤੱਕ ਕੋਈ ਸਮੱਸਿਆ ਨਹੀਂ ਆਈ, ਪਰ ਇੱਕ ਦਿਨ ਅਚਾਨਕ ਉਸ ਦੇ ਪੇਟ ਵਿੱਚ ਦਰਦ ਹੋਣ ਲੱਗਾ। ਦਰਦ ਇੰਨਾ ਤੇਜ਼ ਸੀ ਕਿ ਮੰਜੇ ਤੋਂ ਉੱਠਣਾ ਮੁਸ਼ਕਲ ਸੀ। ਇਸ ਤੋਂ ਬਾਅਦ ਕਾਇਲੀ ਨੂੰ ਕਾਹੀਲ ‘ਚ ਹਸਪਤਾਲ ਲਿਜਾਇਆ ਗਿਆ।

ਜਿੱਥੇ ਉਸਨੇ ਕੁਦਰਤੀ ਤੌਰ ‘ਤੇ 1.1 ਪੌਂਡ ਦੇ ਬੱਚੇ ਨੂੰ ਜਨਮ ਦਿੱਤਾ, ਜੋ ਮ੍ਰਿਤਕ ਪਾਇਆ ਗਿਆ ਸੀ। ਡਾਕਟਰਾਂ ਮੁਤਾਬਕ ਉਸ ਦੀ ਔਲ ਵਿੱਚ ਖੂਨ ਦਾ ਥੱਕਾ ਬਣ ਗਿਆ ਸੀ। ਜਿਸ ਕਾਰਨ ਇਸ ਬੱਚੇ ਦੀ ਮੌਤ ਹੋ ਗਈ l ਇਸ ਸਭ ਦੇ ਵਿਚਕਾਰ ਕਾਇਲੀ ਨੂੰ ਪੂਰੀ ਉਮੀਦ ਸੀ ਕਿ ਦੂਜਾ ਬੱਚਾ ਪੂਰੀ ਤਰ੍ਹਾਂ ਸਿਹਤਮੰਦ ਪੈਦਾ ਹੋਵੇਗਾ, ਪਰ ਅਜਿਹਾ ਕੁਝ ਨਹੀਂ ਹੋਇਆ ਅਤੇ ਕੁਝ ਹੀ ਘੰਟਿਆਂ ਵਿੱਚ ਜਣੇਪੇ ਦਾ ਦਰਦ ਬੰਦ ਹੋ ਗਿਆ।

ਇਸ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਘਰ ਭੇਜ ਦਿੱਤਾ, ਪਰ ਇਸ ਘਟਨਾ ਦੇ 22 ਦਿਨਾਂ ਬਾਅਦ ਫਿਰ ਦਰਦ ਉੱਠਿਆ ਅਤੇ ਡਾਕਟਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਡਾਕਟਰ ਹੈਰਾਨ ਸਨ ਕਿ ਦੋ ਬੱਚਿਆਂ ਵਿੱਚ ਇੰਨਾ ਫਰਕ ਕਿਵੇਂ ਹੋ ਸਕਦਾ । ਉਸਨੂੰ ਯਕੀਨ ਨਹੀਂ ਆ ਰਿਹਾ ਸੀ। ਇਸ ਖਬਰ ਦੇ ਮੀਡੀਆ ਵਿੱਚ ਸਾਹਮਣੇ ਆਉਣ ਤੋਂ ਬਾਅਦ ਹੁਣ ਕਈ ਪ੍ਰਕਾਰ ਦੀਆਂ ਚਰਚਾਵਾਂ ਛਿੜੀਆਂ ਹੋਈਆਂ ਹਨ ਤੇ ਹੈਰਾਨ ਕਰਨ ਵਾਲਾ ਮਾਮਲਾ ਸਭ ਨੂੰ ਹੀ ਹੈਰਾਨ ਕਰਦਾ ਪਿਆ ਹੈ l


                                       
                            
                                                                   
                                    Previous Postਔਰਤ ਨੂੰ ਆਨਲਾਈਨ ਬਰਗਰ ਖਰੀਦਣਾ ਪਿਆ ਮਹਿੰਗਾ , ਜਦ ਖੋਲਿਆ ਪੈਕਟ ਤਾਂ ਹੋਇਆ ਅਜੀਬ ਧੋਖਾ
                                                                
                                
                                                                    
                                    Next Postਇਕ ਸ਼ਰੀਰ ਚ ਜੁੜੀਆਂ ਜਨਮ ਤੋਂ 2 ਜੁੜਵਾ ਭੈਣਾਂ ਦਾ ਹੋਇਆ ਵਿਆਹ , ਸੇਵਾ ਮੁਕਤ ਫੌਜੀ ਬਣਿਆ ਲਾੜਾ
                                                                
                            
               
                             
                                                                            
                                                                                                                                             
                                     
                                     
                                    



