ਆਈ ਤਾਜਾ ਵੱਡੀ ਖਬਰ 

ਅਕਸਰ ਹੀ ਬਹੁਤ ਸਾਰੀਆਂ ਕਹਾਵਤਾਂ ਸੱਚ ਹੁੰਦੀਆ ਦੇਖੀਆਂ ਨੇ, ਜਿੱਥੇ ਬਹੁਤ ਸਾਰੇ ਲੋਕ ਰਾਤੋ-ਰਾਤ ਅਮੀਰ ਹੋ ਜਾਂਦੇ ਹਨ। ਉਥੇ ਹੀ ਕੁਝ ਲੋਕਾਂ ਦੀ ਅਜਿਹੀ ਲਾਟਰੀ ਲੱਗ ਜਾਂਦੀ ਹੈ ਜਿੱਥੇ ਉਹ ਕੁਝ ਹੀ ਸਮੇਂ ਵਿੱਚ ਕਰੋੜਪਤੀ ਬਣ ਜਾਂਦੇ ਹਨ। ਪਰ ਬਹੁਤ ਸਾਰੇ ਬੱਚੇ ਅਜਿਹੇ ਕਿਸਮਤ ਵਾਲੇ ਹੁੰਦੇ ਹਨ ਜੋ ਜਨਮ ਦੇ ਸਾਰੇ ਹੀ ਅਮੀਰ ਬਣ ਜਾਂਦੇ ਹਨ। ਅਜਿਹੇ ਕਈ ਮਾਮਲੇ ਸਾਹਮਣੇ ਆਉਣ ਤੇ ਬਹੁਤ ਸਾਰੇ ਲੋਕ ਹੈਰਾਨ ਪ੍ਰੇਸ਼ਾਨ ਵੀ ਰਹਿ ਜਾਂਦੇ ਹਨ ਜਿੱਥੇ ਬੱਚੇ ਜਨਮ ਦੇ ਸਮੇਂ ਹੀ ਕਰੋੜਪਤੀ ਬਣ ਜਾਂਦੇ ਹਨ। ਅਕਸਰ ਹੀ ਸੁਣਦੇ ਹਾਂ ਕਿ ਜਦੋਂ ਵੀ ਉਪਰ ਵਾਲਾ ਦਿੰਦਾ ਹੈ ਛੱਪਰ ਪਾੜ ਕੇ ਦਿੰਦਾ ਹੈ।

ਹੁਣ ਜਨਮ ਦੇ ਦੋ ਦਿਨ ਬਾਅਦ ਹੀ ਕੁੜੀ ਕਰੋੜਪਤੀ ਬਣ ਗਈ ਹੈ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹੈਰਾਨੀਜਨਕ ਮਾਮਲਾ ਵਾਸ਼ਿੰਗਟਨ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਬੱਚੀ ਆਪਣੇ ਜਨਮ ਤੋਂ ਦੋ ਦਿਨ ਬਾਅਦ ਹੀ ਦੁਨੀਆ ਦੀ ਸਭ ਤੋਂ ਅਮੀਰ ਬੱਚੀ ਬਣ ਗਈ ਹੈ। ਦੱਸਿਆ ਗਿਆ ਹੈ ਕਿ ਜਿੱਥੇ ਇਸ ਬੱਚੀ ਨੂੰ 48 ਘੰਟਿਆਂ ਬਾਅਦ ਹੀ ਉਸਦੇ ਦਾਦੇ ਵੱਲੋਂ ਕਰੋੜਪਤੀ ਬਣਾ ਦਿੱਤਾ ਗਿਆ ਹੈ ਅਤੇ ਉਸ ਉਪਰ ਦੌਲਤ ਦੀ ਵਰਖਾ ਕੀਤੀ ਗਈ ਹੈ।

ਜਿਸ ਨਾਲ ਇਸ ਬੱਚੀ ਨੂੰ ਖੁਸ਼ਕਿਸਮਤ ਬੱਚੀ ਆਖਿਆ ਜਾ ਰਿਹਾ ਹੈ ਅਤੇ ਦੁਨੀਆ ਦੀ ਸਭ ਤੋਂ ਅਮੀਰ ਬੱਚੀ ਵੀ ਆਖਿਆ ਜਾ ਰਿਹਾ ਹੈ। ਪੋਤੀ ਦੇ ਨਾਂ ਤੇ ਜਿੱਥੇ 51 ਸਾਲਾ ਦੇ ਦਾਦੇ ਵੱਲੋਂ 10 ਕਰੋੜ ਰੁਪਏ ਦੀ ਆਲੀਸ਼ਾਨ ਹਵੇਲੀ ਖਰੀਦੀ ਗਈ ਹੈ ਅਤੇ ਜਿਸ ਨੂੰ ਪੋਤੀ ਦੇ ਅਨੁਸਾਰ ਹੀ ਸਜਾਇਆ ਜਾਵੇਗਾ। ਇਸ ਤੋਂ ਇਲਾਵਾ ਦਾਦੇ ਵੱਲੋਂ ਕਰੀਬ 52 ਕਰੋੜ ਰੁਪਏ ਦਾ ਟਰੱਸਟ ਵੀ ਆਪਣੀ ਪੋਤੀ ਨੂੰ ਦਿੱਤਾ ਗਿਆ ਹੈ।

ਇਸ ਦੀ ਜਾਣਕਾਰੀ ਜਿਥੇ 51 ਸਾਲਾ ਦਾਦੇ ਬੈਰੀ ਵੱਲੋਂ ਇੰਸਟਾਗ੍ਰਾਮ ਤੇ ਦਿੱਤੀ ਗਈ ਹੈ ਉਥੇ ਹੀ ਉਸ ਨੇ ਦੱਸਿਆ ਕਿ ਪੋਤੀ ਦੇ ਜਨਮ ਤੇ ਉਹ ਬਹੁਤ ਖੁਸ਼ ਹਨ। ਜਿੱਥੇ ਉਨ੍ਹਾਂ ਵੱਲੋਂ ਇਸ ਖੁਸ਼ੀ ਦੇ ਵਿੱਚ ਦੱਸਿਆ ਗਿਆ ਹੈ ਕਿ ਉਸ ਦੀ ਪੋਤੀ ਦੀ ਹਵੇਲੀ ਹੁਣ ਪੋਤੀ ਦੇ ਅਨੁਸਾਰ ਸਜਾਈ ਜਾਵੇਗੀ ਅਤੇ ਇਸ ਦੀ ਇਕ ਤਸਵੀਰ ਵੀ ਉਸ ਵੱਲੋਂ ਇੰਸਟਾਗ੍ਰਾਮ ਤੇ ਆਪਣੀ ਧੀ ਤੇ ਪੋਤੀ ਨਾਲ ਸਾਂਝੀ ਕੀਤੀ ਗਈ ਹੈ।


                                       
                            
                                                                   
                                    Previous Postਨੂਡਲਸ ਨੇ ਲਈ ਭੈਣ ਭਰਾ ਦੀ ਜਾਨ, ਇਸ ਤਰਾਂ ਹੋਈ ਤੜਫ ਤੜਫ ਮੌਤ
                                                                
                                
                                                                    
                                    Next Postਬਜ਼ੁਰਗ ਨੇ 15 ਸਾਲ ਪਹਿਲਾਂ ਪੁੱਟੀ ਸੀ ਕਬਰ , ਮੌਤ ਤੋਂ ਬਾਅਦ ਉਥੇ ਹੀ ਗਿਆ ਦਫ਼ਨਾਇਆ
                                                                
                            
               
                            
                                                                            
                                                                                                                                            
                                    
                                    
                                    



