ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ 19 ਜੂਨ ਨੂੰ ਛੁੱਟੀ ਦਾ ਐਲਾਨ
ਚੰਡੀਗੜ੍ਹ/ਲੁਧਿਆਣਾ:
ਲੁਧਿਆਣਾ ਪੱਛਮੀ ਜ਼ਿਮਨੀ ਚੋਣਾਂ ਦੇ ਮੱਦੇਨਜ਼ਰ, 19 ਜੂਨ ਨੂੰ ਸਾਰੇ ਉਦਯੋਗਿਕ ਸੰਸਥਾਵਾਂ, ਦੁਕਾਨਾਂ, ਵਪਾਰ ਅਤੇ ਹੋਰ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਲਈ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ।
ਇਹ ਛੁੱਟੀ ਸ਼ਿਫਟਾਂ ਵਿੱਚ ਕੰਮ ਕਰਨ ਵਾਲੇ ਸਾਰੇ ਮੁਲਾਜ਼ਮਾਂ ਨੂੰ ਮਿਲੇਗੀ, ਤਾਂ ਜੋ ਉਹ ਚੋਣ ਦਿਨ ਆਪਣੇ ਹੱਕ ਦਾ ਵਰਤੋਂ ਕਰ ਸਕਣ। ਹਲਕੇ ਵਿੱਚ ਵੋਟਰ ਵਜੋਂ ਦਰਜ ਕਰਮਚਾਰੀ, ਜੋ ਕਿ ਹਲਕੇ ਤੋਂ ਬਾਹਰ ਕੰਮ ਕਰ ਰਹੇ ਹਨ (ਜਿਵੇਂ ਉਦਯੋਗਿਕ ਯੂਨਿਟਾਂ ਜਾਂ ਹੋਰ ਸੰਸਥਾਵਾਂ), ਉਹ ਵੀ ਇਸ ਛੁੱਟੀ ਦੇ ਹੱਕਦਾਰ ਹਨ।
ਇਹ ਵਿਵਸਥਾ ਦਿਨ-ਦਿਹਾੜੇ ਕੰਮ ਕਰਨ ਵਾਲੇ ਆਮ ਮਜ਼ਦੂਰਾਂ ਨੂੰ ਵੀ ਲਾਗੂ ਹੋਵੇਗੀ।
ਇਸ ਤਰ੍ਹਾਂ, ਸੂਬਾ ਸਰਕਾਰ ਵੱਲੋਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਹਰ ਵੋਟਰ ਆਪਣੇ ਹੱਕ ਦਾ ਸਹੀ ਵਰਤੋਂ ਕਰ ਸਕੇ।