ਆਈ ਤਾਜਾ ਵੱਡੀ ਖਬਰ 

ਪੰਜਾਬੀ ਇੰਡਸਟਰੀ ਦੇ ਵਿੱਚ ਅਜਿਹੇ ਬਹੁਤ ਸਾਰੇ ਕਲਾਕਾਰ ਹਨ ਜਿਨਾਂ ਵੱਲੋਂ ਅਜਿਹਾ ਕੰਮ ਕੀਤਾ ਜਾਂਦਾ ਹੈ,ਜਿਸ ਨੂੰ ਉਦੋਂ ਤੱਕ ਯਾਦ ਕੀਤਾ ਜਾਵੇਗਾ, ਜਦੋਂ ਤੱਕ ਪੰਜਾਬੀ ਇੰਡਸਟਰੀ ਰਹੇਗੀ l ਪਰ ਜਦੋਂ ਅਜਿਹੀਆਂ ਹਸਤੀਆਂ ਦੇ ਨਾਲ ਜੁੜੀ ਹੋਈ ਕੋਈ ਬੁਰੀ ਖਬਰ ਸਾਹਮਣੇ ਆਉਂਦੀ ਹੈ ਤਾਂ ਉਸਦਾ ਸਭ ਤੋਂ ਵੱਧ ਦੁੱਖ ਉਹਨਾਂ ਦੇ ਫੈਨਸ ਤੇ ਚਾਹੁਣ ਵਾਲਿਆਂ ਨੂੰ ਹੁੰਦਾ ਹੈ। ਇਸੇ ਵਿਚਾਲੇ ਹੁਣ ਬੇਹੱਦ ਹੀ ਦੁਖਦਾਰੀ ਖਬਰ ਸਾਹਮਣੇ ਆਈ, ਜਿੱਥੇ ਚੋਟੀ ਦੇ ਮਸ਼ਹੂਰ ਪੰਜਾਬੀ ਗਾਇਕ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ l ਦਰਅਸਲ ਪੰਜਾਬੀ ਗਾਇਕ ਸਾਰਥੀ ਕੇ ਨੂੰ ਦਿਲ ਦਾ ਦੌਰਾ ਪੈ ਗਿਆ ਹੈ, ਜਿਸ ਕਾਰਨ ਉਹਨਾਂ ਨੂੰ ਐਮਰਜੰਸੀ ਚ ਹਸਪਤਾਲ ਚ ਭਰਤੀ ਕਰਵਾਉਣਾ ਪਿਆ ।

ਇਸ ਸੰਬੰਧੀ ਮੀਡੀਆ ਚੈਨਲਾਂ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਰਥੀ ਕੇ ਨੂੰ ਅਚਾਨਕ ਦਿਲ ਦਾ ਦੌਰਾ ਪਿਆ, ਜਿਸ ਮਗਰੋਂ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਸਾਰਥੀ ਨੂੰ ਜਿਸ ਵੇਲੇ ਦਿਲ ਦਾ ਦੌਰਾ ਪਿਆ, ਉਸ ਵੇਲੇ ਉਹ ਕੈਨੇਡਾ ਦੇ ਮਿਸੀਸਾਗਾ ਵਿੱਚ ਮੌਜੂਦ ਸਨ। ਦਿਲ ਦਾ ਦੌਰਾ ਪੈਣ ਮਗਰੋਂ ਉਨ੍ਹਾਂ ਨੂੰ ਮਿਸੀਸਾਗਾ ਦੇ ਟ੍ਰਿਲੀਅਮ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਿਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ, ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਹੁਣ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ । ਦੂਜੇ ਪਾਸੇ ਸਾਰਥੀ ਕੇ ਨਾਲ ਜੁੜੇ ਕਿਸੇ ਵੀ ਸੋਸ਼ਲ ਮੀਡੀਆ ਅਕਾਊਂਟਸ ‘ਤੇ ਇਸ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ, ਇਸ ਬਾਰੇ ਸਾਰਥੀ ਕੇ ਨਾਲ ਜੁੜੇ ਲੋਕਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਹਾਲੇ ਕੋਈ ਵੀ ਅਧਿਕਾਰਤ ਤੌਰ ‘ਤੇ ਜਾਣਕਾਰੀ ਨਹੀਂ ਮਿਲ ਪਾਈ l ਪਰ ਮੀਡੀਆ ਵਿੱਚ ਆਈਆਂ ਇਹਨਾਂ ਖਬਰਾਂ ਦੇ ਕਾਰਨ ਹੁਣ ਇੱਕ ਵੱਖਰੀ ਹੀ ਚਰਚਾ ਸਾਰਥੀ ਕੇ ਦੇ ਫੈਨਸ ਵਿੱਚ ਵੇਖਣ ਨੂੰ ਮਿਲਦੀ ਪਈ ਹੈ ਤੇ ਹਰ ਕਿਸੇ ਦੇ ਵੱਲੋਂ ਪਰਮਾਤਮਾ ਅੱਗੇ ਅਰਦਾਸ ਕੀਤੀ ਜਾ ਰਹੀ ਹੈ ਕਿ ਗਾਇਕ ਤੰਦਰੁਸਤ ਰਹਿਣ l

                                       
                            
                                                                   
                                    Previous Postਇਥੇ ਆਇਆ 7 ਤੀਬਰਤਾ ਦਾ ਭਿਆਨਕ ਜ਼ਬਰਦਸਤ ਭੂਚਾਲ , ਨਾਲ ਹੀ ਜਾਰੀ ਕੀਤੀ ਸੁਨਾਮੀ ਦੀ ਚਿਤਾਵਨੀ
                                                                
                                
                                                                    
                                    Next Postਪੰਜਾਬ 'ਚ ਹੋਇਆ ਦੇਸੀ ਬੰਬ ਬਲਾਸਟ - ਪੁਲਸ ਨੂੰ ਮਿਲੇ ਕਈ ਹੋਰ ਦੇਸੀ ਬੰਬ
                                                                
                            
               
                            
                                                                            
                                                                                                                                            
                                    
                                    
                                    



