ਆਈ ਤਾਜਾ ਵੱਡੀ ਖਬਰ 

ਜੀਵਨ ਦਾ ਅੰਤ ਮੌਤ ਹੁੰਦੀ ਹੈ , ਹਰੇਕ ਮਨੁੱਖ ਜਨਮ ਲੈ ਕੇ ਇਸ ਧਰਤੀ ਤੇ ਆਉਂਦਾ ਹੈ ਤੇ ਫਿਰ ਆਪਣਾ ਜੀਵਨ ਬਤੀਤ ਕਰਕੇ ਸੰਸਾਰ ਨੂੰ ਮੌਤ ਦੇ ਰੂਪ ਚ ਅਲਵਿਦਾ ਆਖ ਦੇਂਦਾ ਹੈ l ਮੌਤ ਉਹ ਅੰਤ ਹੈ, ਜਿਸਤੋ ਕਦੇ ਵੀ ਕੋਈ ਵਾਪਸ ਨਹੀਂ ਆ ਸਕਿਆ , ਪਰ ਇੱਕ ਅਜਿਹਾ ਮਾਮਲਾ ਦੱਸਾਂਗੇ , ਜਿਸਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ l ਦਰਅਸਲ ਚਲ ਰਹੇ ਸੰਸਕਾਰ ਚ ਅਚਾਨਕ ਉੱਠ ਖਲੋਤੀ ਔਰਤ , ਜਿਸ ਕਾਰਨ ਕੋਲ ਖੜੇ ਲੋਕ ਸਹਿਮ ਗਏ l ਮਾਮਲਾ ਥਾਈਲੈਂਡ ਤੋਂ ਸਾਹਮਣੇ ਆਇਆ ਜਿੱਥੇ ਇਕ ਔਰਤ ਦੀ ਮੌਤ ਤੋਂ ਬਾਅਦ ਉਸ ਨੂੰ ਅੰਤਿਮ ਸੰਸਕਾਰ ਲਈ ਲੈ ਕੇ ਜਾ ਰਹੇ ਸਨ , ਤਾਂ ਅਚਾਨਕ ਔਰਤ ਜ਼ਿੰਦਾ ਹੋ ਗਈ ,ਤੇ ਚੀਤਾ ਤੋਂ ਉੱਠ ਗਈ ।

ਰਿਪੋਰਟ ਮੁਤਾਬਕ ਇਹ ਘਟਨਾ ਚਾਤਾਪੋਰਨ ਸ਼੍ਰੀਫੋਨਲਾ ਨਾਮ ਔਰਤ ਨਾਲ ਵਾਪਰੀ। ਜਿਸਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀ , ਜਿਸਤੋ ਬਾਅਦ ਲੋਕ ਉਸ ਨੂੰ ਅੰਤਿਮ ਸੰਸਕਾਰ ਲਈ ਲੈ ਕੇ ਜਾ ਰਹੇ ਸਨ , ਪਰ ਰਾਹ ਵਿੱਚ ਔਰਤ ਜ਼ਿੰਦਾ ਹੋ ਗਈ। ਜਿਸ ਕਾਰਨ ਉੱਥੇ ਮੌਜੂਦ ਲੋਕਾਂ ‘ਚ ਹਫੜਾ-ਦਫੜੀ ਮਚ ਗਈ ਤੇ ਲੋਕ ਇਧਰ-ਉਧਰ ਭੱਜਣ ਲੱਗੇ। ਇਹ ਘਟਨਾ 29 ਜੂਨ ਨੂੰ ਥਾਈਲੈਂਡ ‘ਚ ਵਾਪਰੀ । ਪੈਰਾਮੈਡਿਕਸ ਨੂੰ ਲੱਗਿਆ ਕਿ ਔਰਤ ਦੇ ਸਾਹ ਰੁਕ ਗਏ ਹਨ, ਕਿਉਂਕਿ ਔਰਤ ਨੂੰ ਪਹਿਲਾਂ ਹੀ ਜਿਗਰ ਦਾ ਕੈਂਸਰ ਸੀ ਅਤੇ ਡਾਕਟਰਾਂ ਨੇ ਪਹਿਲਾਂ ਹੀ ਉਸ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਦੱਸ ਦਿੱਤੀ ਸੀ।

ਲੋਕ ਦੁਖੀ ਸਨ ਕਿ ਔਰਤ ਆਖਰੀ ਸਮਾਂ ਆਪਣੇ ਪਰਿਵਾਰ ਨਾਲ ਰਹਿਣਾ ਚਾਹੁੰਦੀ ਸੀ, ਪਰ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਉਸ ਦੇ ਅੰਤਿਮ ਸੰਸਕਾਰ ਕੀਤਾ ਹੀ ਜਾਣਾ ਸੀ ਔਰਤ ਨੇ ਅੱਖਾਂ ਖੋਲ੍ਹ ਲਈਆਂ, jਜਿਸਤੋ ਬਾਅਦ ਮੌਜੂਦ ਲੋਕ ਡਰ ਗਏ, ਪਰ ਔਰਤ ਦੇ ਮਾਤਾ-ਪਿਤਾ ਇਸ ਚਮਤਕਾਰ ‘ਤੇ ਬਹੁਤ ਖੁਸ਼ ਸਨ।

ਉਨ੍ਹਾਂ ਦਾ ਮੰਨਣਾ ਸੀ ਕਿ ਉਸ ਦੀ ਬੇਟੀ ਆਪਣੇ ਬੱਚਿਆਂ ਲਈ ਵਾਪਸ ਆ ਗਈ ਤੇ ਓਹਨਾ ਨੇ ਇਸ ਖੁਸ਼ਖਬਰੀ ਨੂੰ ਸਾਰਿਆਂ ਨੂੰ ਸੁਣਾਇਆ । ਉਸ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਅਜੇ ਵੀ ਡਾਕਟਰਾਂ ਦੀ ਨਿਗਰਾਨੀ ਹੇਠ ਹੈ। ਪਰ ਇਸ ਘਟਨਾ ਨੇ ਹੁਣ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ l


                                       
                            
                                                                   
                                    Previous Postਕੁੜੀ ਦਾ ਇਹ ਸ਼ੌਕ ਬਣਿਆ ਮੁਸੀਬਤ , ਸਕੂਲ ਤੇ ਪੱਬ ਵਾਲਿਆਂ ਨੇ ਕੀਤਾ ਬੈਨ, ਵਜ੍ਹਾ ਜਾਣ ਹੋ ਜਾਵੋਗੇ ਹੈਰਾਨ
                                                                
                                
                                                                    
                                    Next Postਪੰਜਾਬ : ਕਿਸਾਨ ਦੀ ਨਿਕਲੀ ਸੀ 1.5 ਕਰੋੜ ਦੀ ਲਾਟਰੀ , ਪਰ ਗੁੰਮ ਗਈ ਟਿਕਟ CM ਮਾਨ ਨੂੰ ਕਰ ਰਿਹਾ ਮਦਦ ਦੀ ਅਪੀਲ
                                                                
                            
               
                            
                                                                            
                                                                                                                                            
                                    
                                    
                                    



