ਤਾਜਾ ਵੱਡੀ ਖਬਰ 

ਇਸ ਦੁਨੀਆਂ ਦੇ ਵਿਚ ਬਹੁਤ ਸਾਰੇ ਅਜੀਬੋ ਗਰੀਬ ਹਾਦਸੇ ਵਾਪਰਦੇ ਰਹਿੰਦੇ ਹਨ ਜਿਸ ਨਾਲ ਪੂਰੀ ਦੁਨੀਆਂ ਹੈਰਾਨ ਹੋ ਜਾਂਦੀ ਹੈ। ਕਈ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਜਾਂਦੀਆਂ ਹਰਕਤਾਂ ਕਾਰਨ ਜਿੱਥੇ ਮਾਹੌਲ ਤ-ਨਾ-ਅ ਜਨਕ ਹੁੰਦਾ ਹੈ ਉਥੇ ਹੀ ਸਬੰਧਤ ਲੋਕਾਂ ਨੂੰ ਕਈ ਕਿਸਮ ਦੀਆਂ ਦਿੱ-ਕ-ਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਕੁੱਝ ਇਹੋ ਜਿਹੇ ਹੀ ਹਾਲਾਤ ਅਮਰੀਕਾ ਦੇ ਵਿਚ ਉਸ ਸਮੇਂ ਬਣ ਗਏ ਜਦੋਂ ਹਵਾਈ ਜਹਾਜ਼ ਵਿਚ ਸਵਾਰ 2 ਯਾਤਰੀਆਂ ਨੇ ਉਡਾਨ ਭਰਨ ਸਮੇਂ ਜਹਾਜ਼ ਵਿੱਚੋਂ ਬਾਹਰ ਛਲਾਂਗ ਮਾ-ਰ ਦਿੱਤੀ।

ਪ੍ਰਾਪਤ ਜਾਣਕਾਰੀ ਅਨੁਸਾਰ ਡੈਲਟਾ ਏਅਰਲਾਈਨ ਦੀ ਇਕ ਫਲਾਈਟ ਨੇ ਸੋਮਵਾਰ ਨੂੰ ਨਿਊਯਾਰਕ ਤੋਂ ਅਟਲਾਂਟਾ ਦੇ ਲਈ ਉਡਾਣ ਭਰੀ ਸੀ। ਜਿਸ ਵਿੱਚੋਂ 2 ਯਾਤਰੀਆਂ ਐਮਰਜੈਂਸੀ ਗੇਟ ਖੋਲ੍ਹ ਕੇ ਸਲਾਈਡਰ ਤੋਂ ਬਾਹਰ ਨਿਕਲ ਗਏ। ਇਸ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਐਂਟੋਨੀਓ ਮਰਡੋਕ (31) ਅਤੇ ਬਰਿਨਾ ਗਰੈਸੋ (23) ਦੇ ਜਹਾਜ਼ ਤੋਂ ਬਾਹਰ ਨਿਕਲਣ ਸਮੇਂ ਇੱਕ ਕੁੱਤਾ ਵੀ ਉਨ੍ਹਾਂ ਦੇ ਨਾਲ ਹੀ ਬਾਹਰ ਆ ਗਿਆ। ਖਬਰਾਂ ਮੁਤਾਬਕ ਫਲੋਰੀਡਾ ਦੇ ਰਹਿਣ ਵਾਲੇ ਇਨ੍ਹਾਂ ਦੋਵਾਂ ਯਾਤਰੀਆਂ ਨੂੰ ਸਥਾਨਕ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਘਟਨਾ ਬਾਰੇ ਜਾਨਸਨ ਨਾਮ ਦੇ ਵਿਅਕਤੀ ਨੇ ਦੱਸਦੇ ਹੋਏ ਆਖਿਆ ਕਿ ਇਸ ਜੋੜੇ ਨੇ ਜਹਾਜ਼ ਵਿੱਚ ਬੈਠਣ ਤੋਂ ਬਾਅਦ ਕਈ ਵਾਰ ਸੀਟਾਂ ਦੀ ਅਦਲਾ-ਬਦਲੀ ਕੀਤੀ। ਪਰ ਉਨ੍ਹਾਂ ਦੀਆਂ ਹਰਕਤਾਂ ਤੋਂ ਇਸ ਗੱਲ ਦੀ ਰਤਾ ਵੀ ਭਿ-ਣ-ਕ ਨਹੀਂ ਲੱਗੀ ਕਿ ਉਹ ਅਜਿਹੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਹਨ। ਜਦੋਂ ਹੀ ਜਹਾਜ਼ ਰਨਵੇ ਦੇ ਉੱਤੇ ਉਡਾਣ ਭਰਨ ਦੇ ਲਈ ਗਿਆ ਤਾਂ ਇਸ ਜੋੜੇ ਨੇ ਅਚਾਨਕ ਹੀ ਐਮਰਜੈਂਸੀ ਗੇਟ ਖੋਲ੍ਹ ਦਿੱਤਾ। ਇਸ ਜੋੜੇ ਵੱਲੋਂ ਕੀਤੀ ਗਈ ਇਸ ਹਰਕਤ ਕਾਰਨ ਫਲਾਈਟ ਵਿੱਚ ਬੈਠੇ ਹੋਏ ਲੋਕਾਂ ਵਿਚ ਹਫੜਾ ਦਫੜੀ ਮਚ ਗਈ।

ਇਸ ਘਟਨਾ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਉਤਾਰ ਕੇ ਦੂਜੀ ਫਲਾਈਟ ਰਾਹੀਂ ਭੇਜਿਆ ਗਿਆ। ਪੁਲਿਸ ਨੇ ਐਂਟੋਨੀਓ ਮਰਡੋਚ ਉਪਰ ਅਪਰਾਧਿਕ ਗਤੀਵਿਧੀਆਂ ਦੇ ਲਈ ਐਮਰਜੈਂਸੀ ਗੇਟ ਖੋਲਣ ਅਤੇ ਲੋਕਾਂ ਦੀ ਜਾਨ ਖ-ਤ-ਰੇ ਵਿਚ ਪਾਉਣ ਦਾ ਦੋ-ਸ਼ ਲਗਾਇਆ ਗਿਆ ਜਦਕਿ ਉਸ ਦੀ ਸਾਥੀ ਮਹਿਲਾ ਉਪਰ ਜਹਾਜ਼ ਵਿਚਾਲੇ ਯਾਤਰੀਆਂ ਦੇ ਨਾਲ ਬੁ-ਰਾ ਵਿਵਹਾਰ ਕਰਨ ਦਾ ਦੋ-ਸ਼ ਲਗਾਉਂਦੇ ਹੋਏ ਇਨ੍ਹਾਂ ਦੋਹਾਂ ਉਂਪਰ ਮੁਕੱਦਮਾ ਦਰਜ ਕਰ ਦਿੱਤਾ ਗਿਆ ਹੈ।


                                       
                            
                                                                   
                                    Previous Postਕੈਪਟਨ ਨੇ ਪੰਜਾਬ ਚ ਕਰਤਾ ਇਹ ਵੱਡਾ ਐਲਾਨ – ਲੋਕਾਂ ਚ ਛਾ  ਗਈ ਖੁਸ਼ੀ ਦੀ ਲਹਿਰ
                                                                
                                
                                                                    
                                    Next Postਰੁੱਖ ਤੇ ਚੜੇ ਬਾਂਦਰ ਨੇ ਕਰਤੀ 500 – 500 ਦੇ  ਨੋਟਾਂ ਦੀ ਬਰਸਾਤ, ਫਿਰ ਜੋ ਹੋਇਆ ਸਾਰੇ ਪਾਸੇ ਹੋ ਰਹੀ ਚਰਚਾ
                                                                
                            
               
                            
                                                                            
                                                                                                                                            
                                    
                                    
                                    



