ਘਰ ਦੀ ਸਫਾਈ ਕਰਦਿਆਂ 1 ਮਿੰਟ ਚ ਬਣਿਆ 80 ਕਰੋੜ ਦਾ ਮਾਲਕ

ਪਿਓ ਦੀ ਅਲਮਾਰੀ ਤੋਂ ਮਿਲਿਆ ਦੌਲਤ ਦਾ ਰਾਹ – ਪੁੱਤਰ ਬਣਿਆ 80 ਕਰੋੜ ਦਾ ਮਾਲਕ

ਨਵੀਂ ਦਿੱਲੀ – ਘਰ ਦੀ ਸਫਾਈ ਦੌਰਾਨ ਇੱਕ ਨੌਜਵਾਨ ਦੀ ਕਿਸਮਤ ਅਚਾਨਕ ਚਮਕ ਉਠੀ। ਜਦੋਂ ਉਸਨੇ ਆਪਣੇ ਪਿਤਾ ਦੇ ਪੁਰਾਣੇ ਦਸਤਾਵੇਜ਼ਾਂ ਨੂੰ ਵੇਖਣਾ ਸ਼ੁਰੂ ਕੀਤਾ ਤਾਂ ਇੱਕ ਸ਼ੇਅਰ ਸਰਟੀਫਿਕੇਟ ਮਿਲਿਆ ਜੋ ਉਸਨੂੰ ਪਹਿਲਾਂ ਬੇਅਰਥ ਲੱਗਿਆ। ਪਰ ਜਦੋਂ ਇਸਦੀ ਜਾਂਚ ਕਰਵਾਈ ਗਈ, ਤਾਂ ਖੁਲਾਸਾ ਹੋਇਆ ਕਿ ਇਹ 1990 ਦਿਹਾਕੇ ਵਿੱਚ ਖਰੀਦੇ ਗਏ ਸ਼ੇਅਰ ਅੱਜ 80 ਕਰੋੜ ਰੁਪਏ ਦੇ ਹੋ ਚੁੱਕੇ ਹਨ।

ਸੌਰਭ ਦੱਤਾ ਨੇ ਆਪਣੀ ਸੋਸ਼ਲ ਮੀਡੀਆ ਪੋਸਟ ਰਾਹੀਂ ਦੱਸਿਆ ਕਿ ਉਸਦੇ ਪਿਤਾ ਨੇ ਇਹ ਸ਼ੇਅਰ ਤਕਰੀਬਨ 1 ਲੱਖ ਰੁਪਏ ਲਗਾ ਕੇ ਖਰੀਦੇ ਸਨ, ਪਰ ਸਮੇਂ ਦੇ ਨਾਲ ਉਹ ਇਨ੍ਹਾਂ ਨੂੰ ਭੁੱਲ ਗਏ। ਇਹ ਕਾਗਜ਼ ਅਲਮਾਰੀ ਵਿੱਚ 30 ਸਾਲ ਤੋਂ ਵੀ ਵੱਧ ਸਮੇਂ ਤੋਂ ਪਏ ਰਹੇ, ਪਰ ਜਦੋਂ ਪੁੱਤਰ ਨੇ ਇਹ ਕਾਗਜ਼ ਵੇਖੇ, ਤਾਂ ਕਿਸਮਤ ਨੇ ਰੁਖ ਹੀ ਮੋੜ ਦਿੱਤਾ।

ਕਿਹੜੀ ਕੰਪਨੀ ਦੇ ਸਨ ਇਹ ਸ਼ੇਅਰ?
ਇਹ ਸ਼ੇਅਰ ਜਿੰਦਲ ਵਿਜੇਨਗਰ ਸਟੀਲ ਲਿਮਿਟਡ ਦੇ ਸਨ, ਜਿਸਦਾ ਬਾਅਦ ਵਿੱਚ JSW ਸਟੀਲ ਨਾਲ ਵਿਲੀਨ ਹੋਇਆ। ਸੌਰਭ ਦੇ ਪਿਤਾ ਨੇ 5,000 ਸ਼ੇਅਰ ਖਰੀਦੇ ਸਨ ਜੋ ਪਹਿਲਾਂ 80,000 ਬਣੇ ਅਤੇ 2017 ਵਿੱਚ ਹੋਈ ਸਟਾਕ ਵੰਡ ਕਾਰਨ ਇਹ ਗਿਣਤੀ ਵਧ ਕੇ 8 ਲੱਖ ਤੱਕ ਪਹੁੰਚ ਗਈ। ਅੱਜ ਇਨ੍ਹਾਂ ਦੀ ਕੁੱਲ ਮਾਰਕੀਟ ਕੀਮਤ ਲਗਭਗ ₹80 ਕਰੋੜ ਹੈ।

ਸੋਸ਼ਲ ਮੀਡੀਆ ‘ਤੇ ਹੋਈ ਚਰਚਾ
ਸੌਰਭ ਦੀ ਪੋਸਟ ਨੇ ਇੰਟਰਨੈੱਟ ‘ਤੇ ਧਮਾਲ ਮਚਾ ਦਿੱਤਾ। ਕਿਸੇ ਨੇ ਕਿਹਾ ਕਿ ਇਸ ‘ਤੇ 30% ਕੈਪੀਟਲ ਗੇਨ ਟੈਕਸ ਲੱਗੇਗਾ, ਤਾਂ ਕਿਸੇ ਨੇ ਦੱਸਿਆ ਕਿ ਜਿੰਦਲ ਵਿਜੇਨਗਰ ਦਾ IPO 1990 ਦੇ ਅਖੀਰ ਵਿੱਚ ਆਇਆ ਸੀ। ਕਿਸੇ ਨੇ ਕਹਿਣਾ ਵੀ ਭੁੱਲਿਆ ਨਹੀਂ ਕਿ ਜਿਸਨੇ ਇੱਕ ਸ਼ੇਅਰ ‘ਚ ₹1 ਲੱਖ ਲਾਇਆ, ਉਹ ਅੱਜ ਜ਼ਰੂਰ ਅਮੀਰ ਹੋਣਾ ਸੀ।

ਕੀਮਤ ਕਿਵੇਂ ਵਧੀ?
ਇਹ ਸ਼ੇਅਰ ਵਧੇਰੇ ਮੁੱਲ ਵਾਲੇ ਬਣੇ ਕਈ ਤਬਦੀਲੀਆਂ ਕਾਰਨ। 2005 ਵਿੱਚ ਜਿੰਦਲ ਵਿਜੇਨਗਰ ਦਾ JSW ਸਟੀਲ ਨਾਲ ਵਿਲੀਨ ਹੋਇਆ ਜਿਸ ਵਿੱਚ 1:16 ਦਾ ਰੇਸ਼ੋ ਰਿਹਾ – ਇੱਕ ਜਿੰਦਲ ਵਿਜੇਨਗਰ ਦੇ ਸ਼ੇਅਰ ਦੇ ਬਦਲੇ 16 JSW ਸ਼ੇਅਰ ਮਿਲੇ। 2017 ਵਿੱਚ, JSW ਨੇ ਆਪਣਾ ਸਟਾਕ 1:10 ਦੇ ਅਨੁਪਾਤ ਵਿੱਚ ਵੰਡਿਆ, ਜਿਸ ਨਾਲ ਇੱਕ ਸ਼ੇਅਰ ਤੋਂ 10 ਬਣ ਗਏ।

ਇਸ ਤਰ੍ਹਾਂ, ਇੱਕ ਛੋਟਾ ਨਿਵੇਸ਼ ਤਿੰਨ ਦਹਾਕਿਆਂ ਵਿੱਚ ਇੱਕ ਵੱਡੀ ਦੌਲਤ ਵਿੱਚ ਬਦਲ ਗਿਆ।