ਆਈ ਤਾਜ਼ਾ ਵੱਡੀ ਖਬਰ 

ਮਾਪਿਆਂ ਵੱਲੋਂ ਜਿੱਥੇ ਆਪਣੇ ਬੱਚਿਆਂ ਦੇ ਵਾਸਤੇ ਬਹੁਤ ਸਾਰੇ ਸੁਪਨੇ ਵੇਖੇ ਜਾਂਦੇ ਹਨ ਉਥੇ ਹੀ ਮਾਪਿਆਂ ਵੱਲੋਂ ਬੱਚਿਆਂ ਤੇ ਗਲਤ ਰਸਤੇ ਤੇ ਜਾਣ ਤੋਂ ਰੋਕਣ ਵਾਸਤੇ ਉਨ੍ਹਾਂ ਨੂੰ ਝਿੜਕ ਵੀ ਦਿੱਤਾ ਜਾਂਦਾ ਹੈ, ਮਾਪੇ ਜਿੱਥੇ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਨ,ਉੱਥੇ ਹੀ, ਬੱਚਿਆਂ ਦੀ ਗਲਤੀ ਤੇ ਡਾਂਟ ਦਿੱਤੇ ਜਾਣ ਉਪਰ ਕਈ ਬੱਚਿਆਂ ਵੱਲੋਂ ਗੁੱਸੇ ਵਿਚ ਆ ਕੇ ਅਜਿਹੇ ਕਦਮ ਚੁੱਕ ਲਏ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰਦੇ ਹਨ। ਅੱਜ ਦੇ ਸਮੇਂ ਵਿਚ ਬਹੁਤ ਸਾਰੇ ਬੱਚੇ ਮਾਪਿਆਂ ਵੱਲੋਂ ਕੀਤੇ ਜਾਂਦੇ ਪਿਆਰ ਦੇ ਕਾਰਨ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੰਦੇ ਹਨ। ਹੁਣ ਘਰਦਿਆਂ ਨਾਲ ਲੜ ਕੇ ਕੁੜੀ ਵੱਲੋਂ ਅਜਿਹਾ ਕੰਮ ਕੀਤਾ ਗਿਆ ਹੈ ਕਿ ਪੁਲਸ ਵੀ ਸੁਣ ਕੇ ਹੈਰਾਨ ਰਹਿ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਫਿਰੋਜਪੁਰ ਤੋ ਸਾਹਮਣੇ ਆਇਆ ਹੈ, ਜਿੱਥੇ ਇੱਕ ਨਬਾਲਗ ਲੜਕੀ ਆਪਣੇ ਪਰਿਵਾਰਕ ਮੈਂਬਰਾਂ ਦੇ ਝਿੜਕ ਦਿੱਤੇ ਜਾਣ ਉਪਰ ਉਹਨਾਂ ਨਾਲ ਗੁੱਸੇ ਹੋ ਕੇ ਘਰ ਤੋਂ ਚਲੀ ਗਈ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਲੁਧਿਆਣਾ ਦੇ ਰੇਲਵੇ ਸਟੇਸ਼ਨ ਉੱਪਰ ਹਾਵੜਾ- ਅਮ੍ਰਿਤਸਰ ਸ਼ੁੱਕਰਵਾਰ ਨੂੰ ਸਵੇਰੇ ਪਹੁੰਚੀ ਤਾਂ, ਗੱਡੀ ਵਿੱਚ ਇੱਕ ਨਬਾਲਗ ਲੜਕੀ ਇਕੱਲੀ ਹੀ ਸਫਰ ਕਰ ਰਹੀ ਸੀ ਤਾਂ ਚੈਕਿੰਗ ਦੌਰਾਨ ਸੀ ਆਈ ਟੀ ਅਨੰਤ ਕੁਮਾਰ ਅਤੇ ਮਹਿੰਦਰ ਸਿੰਘ ਵੱਲੋਂ ਉਸ ਲੜਕੀ ਤੋਂ ਪੁੱਛਗਿੱਛ ਕੀਤੀ ਗਈ, ਅਤੇ ਉਸ ਲੜਕੀ ਦੀ ਕੌਂਸਲਿੰਗ ਕਰਨ ਤੇ ਉਸ ਲੜਕੀ ਵੱਲੋਂ ਦੱਸਿਆ ਗਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੁੱਸੇ ਹੋ ਕੇ ਘਰ ਤੋਂ ਆ ਗਈ ਅਤੇ ਟਰੇਨ ਵਿਚ ਬੈਠ ਗਈ ਸੀ।
ਜੋ ਸਲੀਪਰ ਕੋਚ ਵਿੱਚ ਬਿਨਾਂ ਟਿਕਟ ਦੇ ਹੀ ਆ ਗਈ ਅਤੇ ਜਲੰਧਰ ਦੇ ਬਿਆਸ ਵਿਚਾਲੇ ਚੈਕਿੰਗ ਹੋਣ ਕਾਰਨ ਇਸ ਲੜਕੀ ਬਾਰੇ ਇਹ ਘਟਨਾ ਸਾਹਮਣੇ ਆਈ।

ਲੜਕੀ ਵੱਲੋਂ ਆਪਣੇ ਪਰਿਵਾਰਕ ਮੈਂਬਰਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਪਿਤਾ ਦਾ ਨੰਬਰ ਲੈ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਅਤੇ ਲੜਕੀ ਨੂੰ ਵੀ ਅੰਮ੍ਰਿਤਸਰ ਪਹੁੰਚਣ ਉਪਰੰਤ ਚਾਈਲਡ ਹੈਲਪਲਾਈਨ ਅੰਮ੍ਰਿਤਸਰ ਦੇ ਹਵਾਲੇ ਕੀਤਾ ਗਿਆ, ਜਿਸ ਤੋਂ ਬਾਅਦ ਉਸ ਲੜਕੀ ਦੇ ਮਾਪੇ ਉਸ ਨੂੰ ਉਥੋਂ ਲੈ ਕੇ ਜਾਣਗੇ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਭ ਹੈਰਾਨ ਰਹਿ ਗਏ ਹਨ।


                                       
                            
                                                                   
                                    Previous Postਇਕ ਪੈਨਸ਼ਨ ਦੇ ਹੁਕਮ ਮਗਰੋਂ ਹੁਣ ਪੰਜਾਬ ਦੇ ਵਿਧਾਇਕਾਂ ਨੂੰ ਭਗਵੰਤ ਮਾਨ ਦੇਣ ਲੱਗਾ ਇਹ ਵੱਡਾ ਝੱਟਕਾ – ਤਾਜਾ ਵੱਡੀ ਖਬਰ
                                                                
                                
                                                                    
                                    Next Postਭਗਵੰਤ ਮਾਨ ਨੇ ਇਹਨਾਂ ਤੇ ਕਰਤੀ ਸਖਤੀ ਹੋ ਗਈ ਵੱਡੀ ਕਾਰਵਾਈ – ਹੁਣ ਪਵੇਗੀ ਇਸ ਕੰਮ ਤੇ ਠੱਲ
                                                                
                            
               
                            
                                                                            
                                                                                                                                            
                                    
                                    
                                    




