ਆਈ ਤਾਜ਼ਾ ਵੱਡੀ ਖਬਰ

ਅੱਜ ਦੇ ਦੌਰ ਵਿਚ ਜਿੱਥੇ ਬਹੁਤ ਸਾਰੇ ਸੜਕ ਹਾਦਸੇ ਲੋਕਾਂ ਦੀ ਗਲਤੀ ਨਾਲ ਵਾਪਰਦੇ ਹਨ ਉਥੇ ਹੀ ਕੁਝ ਲੋਕਾਂ ਵੱਲੋਂ ਅਜਿਹੇ ਹਾਦਸਿਆਂ ਨੂੰ ਅੰਜਾਮ ਦੇ ਕੇ ਸੜਕ ਹਾਦਸੇ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਪਤੀ-ਪਤਨੀ ਦਾ ਰਿਸ਼ਤਾ ਇੱਕ ਇਹੋ ਜਿਹਾ ਰਿਸ਼ਤਾ ਹੁੰਦਾ ਹੈ ਜੋ ਸਾਰੇ ਰਿਸ਼ਤਿਆਂ ਤੋਂ ਵੱਖਰਾ ਹੁੰਦਾ ਹੈ। ਉਥੇ ਹੀ ਕਈ ਪਰਿਵਾਰਕ ਵਿਵਾਦਾਂ ਦੇ ਚੱਲਦੇ ਹੋਏ ਇਹ ਰਿਸ਼ਤੇ ਲੋਕਾਂ ਵੱਲੋਂ ਤਾਰ ਤਾਰ ਕਰ ਦਿੱਤੇ ਜਾਂਦੇ ਹਨ ਅਤੇ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ, ਜਿਸ ਨਾਲ ਆਪਣੇ ਹੀ ਘਰ ਵਿਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ।

ਹੁਣ ਘਰ ਵਾਲੀ ਨੂੰ ਪਤੀ ਵੱਲੋਂ ਇਸ ਤਰਾਂ ਮੌਤ ਦਿੱਤੀ ਗਈ ਹੈ ਜਿਸ ਦਾ ਖੁਲਾਸਾ ਇਸ ਤਰਾਂ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਆਣਾ ਦੇ ਸੋਨੀਪਤ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਨੂੰ ਆਪਣੇ ਨਜਾਇਜ਼ ਸਬੰਧਾਂ ਵਿੱਚ ਰੁਕਾਵਟ ਸਮਝਦੇ ਹੋਏ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਪਿੰਡ ਲਿਵਾਨ ਦੇ ਰਹਿਣ ਵਾਲੇ ਅਤੇ ਕਰਿਆਨਾ ਸਟੋਰ ਚਲਾਉਣ ਵਾਲੇ ਜੌਨੀ ਵੱਲੋਂ ਆਪਣੀ ਪਤਨੀ ਮੰਜੂ ਨੂੰ ਇਕ ਸਾਜ਼ਿਸ਼ ਦੇ ਤਹਿਤ ਮੌਤ ਦੇ ਘਾਟ ਉਤਾਰਿਆ ਗਿਆ ਹੈ ਅਤੇ ਇਸ ਘਟਨਾ ਨੂੰ ਇੱਕ ਐਕਸੀਡੈਂਟ ਦਰਸਾ ਦਿੱਤਾ ਗਿਆ।

ਜਿਨ੍ਹਾਂ ਦਾ ਵਿਆਹ 2007 ਵਿਚ ਹੋਇਆ ਸੀ, ਪਰ ਉਸ ਦੇ ਆਪਣੇ ਹੀ ਪਿੰਡ ਦੀ ਇਕ ਹੋਰ ਔਰਤ ਨਾਲ ਨਾਜਾਇਜ਼ ਸੰਬੰਧ ਸਨ ਜਿਸਦੇ ਕਾਰਨ ਪਤਨੀ ਵੱਲੋਂ ਉਸਨੂੰ ਰੋਕਿਆ ਜਾਂਦਾ ਸੀ। ਪਤੀ ਆਪਣੀ ਬਾਈਕ ਤੇ ਆਪਣੀ ਪਤਨੀ ਨੂੰ ਸੋਨੀਪਤ ਲੈ ਕੇ ਗਿਆ ਤੇ ਜਦੋਂ ਸੈਕਟਰ-4 ਸਥਿਤ ਹਾਕੀ ਗਰਾਉਂਡ ਦੇ ਨਜ਼ਦੀਕ ਪਿੰਡ ਤੋਂ ਬਾਹਰ ਪਹੁੰਚੇ ਤਾਂ ਦੋਸ਼ੀ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਆਪਣੀ ਪਤਨੀ ਤੇ ਕਈ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਉਥੇ ਹੀ ਆਪਣੀ ਬਾਈਕ ਨੂੰ ਵੀ ਜਾਣ ਬੁੱਝ ਕੇ ਨੁਕਸਾਨ ਪਹੁੰਚਾ ਲਿਆ ਗਿਆ, ਜਿਸ ਨੂੰ ਇਕ ਸੜਕ ਹਾਦਸਾ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ।

ਪੋਸਟ ਮਾਰਟਮ ਕਰਵਾਏ ਜਾਣ ਤੋਂ ਬਾਅਦ ਇਸ ਸਾਰੀ ਘਟਨਾ ਦਾ ਖੁਲਾਸਾ ਹੋ ਗਿਆ ਕਿ ਉਸ ਦੀ ਪਤਨੀ ਦਾ ਕਤਲ ਉਸ ਵੱਲੋਂ ਕੀਤਾ ਗਿਆ ਹੈ। ਇਸ ਮਾਮਲੇ ਦਾ ਪੋਸਟਮਾਰਟਮ ਦੌਰਾਨ ਡਾਕਟਰਾਂ ਵੱਲੋਂ ਖੁਲਾਸਾ ਕੀਤੇ ਜਾਣ ਤੇ ਪਤੀ ਫ਼ਰਾਰ ਹੋ ਗਿਆ ਹੈ ਅਤੇ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।

Home  ਤਾਜਾ ਖ਼ਬਰਾਂ  ਘਰਵਾਲੀ ਨੂੰ ਮੁੰਡੇ ਨੇ ਦਿੱਤੀ ਇਸ ਤਰਾਂ ਮੌਤ ਕੇ ਲਗੇ ਐਕਸੀਡੈਂਟ – ਪਰ ਏਦਾਂ ਹੋ ਗਿਆ ਸਾਰੇ ਮਾਮਲੇ ਦਾ ਖੁਲਾਸਾ
                                                      
                              ਤਾਜਾ ਖ਼ਬਰਾਂ                               
                              ਘਰਵਾਲੀ ਨੂੰ ਮੁੰਡੇ ਨੇ ਦਿੱਤੀ ਇਸ ਤਰਾਂ ਮੌਤ ਕੇ ਲਗੇ ਐਕਸੀਡੈਂਟ – ਪਰ ਏਦਾਂ ਹੋ ਗਿਆ ਸਾਰੇ ਮਾਮਲੇ ਦਾ ਖੁਲਾਸਾ
                                       
                            
                                                                   
                                    Previous Post30 ਲੱਖ ਚ ਗਹਿਣੇ ਪਾ ਅਮਰੀਕਾ ਗਏ ਨੌਜਵਾਨ ਨੂੰ ਮਿਲੀ ਅਮਰੀਕਾ ਚ ਇਸ ਤਰਾਂ ਮੌਤ – ਪ੍ਰੀਵਾਰ ਦਾ ਰੋ ਰੋ ਬੁਰਾ ਹਾਲ
                                                                
                                
                                                                    
                                    Next Postਹੌਲੀਵੁੱਡ ਦੇ ਚੋਟੀ ਦੇ ਮਸ਼ਹੂਰ ਅਦਾਕਾਰ ਵਿਲ ਸਮਿਥ ਬੇਰੀ ਆਈ ਅਜਿਹੀ ਖਬਰ ਹਰ ਕੋਈ ਹੋ ਗਿਆ ਹੈਰਾਨ
                                                                
                            
               
                            
                                                                            
                                                                                                                                            
                                    
                                    
                                    



