ਆਈ ਤਾਜਾ ਵੱਡੀ ਖਬਰ 

ਦੇਸ਼ ਭਰ ਦੇ ਵਿੱਚ ਵਧ ਰਹੀ ਬੇਰੋਜ਼ਗਾਰੀ ਦੇ ਕਾਰਨ ਜ਼ਿਆਦਾਤਰ ਨੌਜਵਾਨ ਵਿਦੇਸ਼ਾਂ ਵੱਲ ਰੁਖ਼ ਕਰ ਰਹੇ ਹਨ । ਵਿਦੇਸ਼ੀ ਧਰਤੀ ਤੇ ਜਾਣ ਲਈ ਨੌਜਵਾਨਾਂ ਵੱਲੋਂ ਵੱਖ ਵੱਖ ਹੱਥਕੰਡੇ ਅਪਨਾਏ ਜਾਂਦੇ ਹਨ । ਕਈ ਵਾਰ ਨੌਜਵਾਨ ਵਿਦੇਸ਼ੀ ਧਰਤੀ ਤੇ ਜਾਣ ਲਈ ਕਈ ਤਰ੍ਹਾਂ ਦੀਆਂ ਠੱਗੀਆਂ ਦਾ ਸ਼ਿਕਾਰ ਵੀ ਹੁੰਦੇ ਹਨ । ਪਰ ਇਸ ਦੇ ਬਾਵਜੂਦ ਨੌਜਵਾਨਾਂ ਦੇ ਵਿੱਚ ਵਿਦੇਸ਼ੀ ਧਰਤੀ ਤੇ ਜਾਣ ਦਾ ਕਰੇਜ਼ ਨਹੀਂ ਘਟ ਰਿਹਾ । ਕਈ ਵਾਰ ਨੌਜਵਾਨ ਵਿਦੇਸ਼ੀ ਧਰਤੀ ਤੇ ਜਾਣ ਦੇ ਲਈ ਵੀਜ਼ੇ ਸਬੰਧੀ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸੇ ਵਿਚਕਾਰ ਹੁਣ ਵਿਦੇਸ਼ੀ ਧਰਤੀ ਤੇ ਜਾਣ ਵਾਲੇ ਭਾਰਤੀਆਂ ਦੇ ਲਈ ਇਕ ਬੇਹੱਦ ਹੀ ਖੁਸ਼ੀ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੁਣ ਬ੍ਰਿਟੇਨ ਭਾਰਤੀਆਂ ਲਈ ਵੀਜ਼ਾ ਨਿਯਮਾਂ ਵਿੱਚ ਢਿੱਲ ਦੇਣ ਦੀ ਯੋਜਨਾ ਤਿਆਰ ਕਰ ਰਿਹਾ ਹੈ ਤੇ ਇਹ ਕਦਮ ਭਾਰਤ ਨਾਲ ਮੁਕਤ ਵਪਾਰ ਸਮਝੌਤਾ ਕਰਨ ਦੀ ਯੋਜਨਾ ਤਹਿਤ ਚੁੱਕਿਆ ਜਾਵੇਗਾ ।

ਇਸ ਦੇ ਲਈ ਹੁਣ ਭਾਰਤੀ ਸੈਲਾਨੀਆਂ , ਪੇਸ਼ਾਵਰਾਂ ਤੇ ਵਿਦਿਆਰਥੀਆਂ ਨੂੰ ਸਸਤੇ ਤੇ ਆਸਾਨ ਵੀਜ਼ੇ ਦੀ ਪੇਸ਼ਕਸ਼ ਕਰ ਕੇ ਇਮੀਗ੍ਰੇਸ਼ਨ ਨਿਯਮਾਂ ਵਿਚ ਢਿੱਲ ਦੇਣ ਦੀ ਯੋਜਨਾ ਬਣਾਈ ਗਈ ਜਾਵੇਗੀ । ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀ ਅੰਤਰਰਾਸ਼ਟਰੀ ਵਪਾਰ ਮੰਤਰੀ ਦੇ ਇਸ ਮਹੀਨੇ ਭਾਰਤ ਆਉਣ ਦੀ ਸੰਭਾਵਨਾ ਹੈ । ਉਨ੍ਹਾਂ ਦੇ ਇਸ ਦੌਰੇ ਨੂੰ ਖਾਸ ਸਮਝਿਆ ਜਾ ਰਿਹਾ ਹੈ , ਕਿਉਂਕਿ ਇਸ ਦੌਰਾਨ ਉਹ ਕਈ ਵੱਡੇ ਐਲਾਨ ਕਰ ਸਕਦੇ ਹਨ । ਇੰਨਾ ਹੀ ਨਹੀਂ ਸਗੋਂ ਉਨ੍ਹਾਂ ਦੇ ਇਸ ਦੌਰੇ ਦੌਰਾਨ ਭਾਰਤ ਅਤੇ ਬ੍ਰਿਟੇਨ ਵਿਚਕਾਰ ਮੁਕਤ ਵਪਾਰ ਸਮਝੌਤੇ ਸਬੰਧੀ ਰਸਮੀ ਤੌਰ ਤੇ ਗੱਲਬਾਤ ਹੋਣ ਦੀ ਉਮੀਦ ਵੀ ਲਗਾਈ ਜਾ ਰਹੀ ਹੈ ।

ਅਤੇ ਭਾਰਤੀਆਂ ਦੀ ਵੱਡੀ ਮੰਗ ਨੂੰ ਵੇਖਦੇ ਹੋਏ ਉਹ ਭਾਰਤੀਅਾਂ ਦੇ ਲਈ ਇਮੀਗ੍ਰੇਸ਼ਨ ਨਿਯਮਾਂ ਦੇ ਵਿਚ ਪ੍ਰਸਤਾਵਿਤ ਤੇਲ ਬਾਰੇ ਵੀ ਕੋਈ ਐਲਾਨ ਕਰ ਸਕਦੇ ਹਨ ।

ਸੋ ਇਹ ਤਾ ਆਉਣ ਵਾਲੇ ਦਿਨਾਂ ਚ ਹੀ ਪਤਾ ਚੱਲੇਗਾ ਕਿ ਬ੍ਰਿਟੇਨ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਦੇ ਭਾਰਤ ਦੌਰੇ ਦਰਮਿਆਨ ਕਿਹੜੀ ਗੱਲ ਹੁੰਦੀ ਹੈ ਤੇ ਕਿਹੜੇ ਸਮਝੌਤੇ ਹੁੰਦੇ ਹਨ। ਪਰ ਇਸ ਸਮੇਂ ਤਾਂ ਇਹੀ ਖ਼ਬਰ ਸਾਹਮਣੇ ਆਈ ਹੈ ਕਿ ਬ੍ਰਿਟੇਨ ਭਾਰਤੀਅਾਂ ਦੇ ਲਈ ਵੀਜ਼ਾ ਨਿਯਮਾਂ ਵਿਚ ਢਿੱਲ ਦੇਣ ਦੀ ਯੋਜਨਾ ਬਣਾ ਰਿਹਾ ਹੈ ।


                                       
                            
                                                                   
                                    Previous Postਕੋਠੇ ਦੀ ਛੱਤ ਤੋਂ 15 ਸਾਲਾਂ ਦੇ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ , ਇਲਾਕੇ ਚ ਛਾਇਆ ਸੋਗ
                                                                
                                
                                                                    
                                    Next PostCBSE ਸਕੂਲਾਂ ਦੇ ਇਹਨਾਂ ਵਿਦਿਆਰਥੀਆਂ ਲਈ ਆਈ ਵੱਡੀ ਖਬਰ – ਹੋਇਆ ਇਹ ਐਲਾਨ
                                                                
                            
               
                            
                                                                            
                                                                                                                                            
                                    
                                    
                                    



