ਆਈ ਤਾਜਾ ਵੱਡੀ ਖਬਰ

ਕਰੋਨਾ ਕਾਲ ਦੌਰਾਨ ਜਿੱਥੇ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਆਵਾਜਾਈ ਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਵਿਦਿਆਰਥੀਆਂ ਅਤੇ ਵਰਕਰਾਂ ਲਈ ਕੋਰੋਨਾ ਕਾਰਨ ਵੀਜ਼ੇ ਬੰਦ ਕਰ ਦਿੱਤੇ ਗਏ ਸਨ, ਜਿਸ ਦੇ ਚਲਦਿਆਂ ਬਹੁਤ ਸਾਰੇ ਵਿਦਿਆਰਥੀਆਂ ਅਤੇ ਵਰਕਰਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਉਥੇ ਹੀ ਕਰੋਨਾ ਦੇ ਘਟ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਕਈ ਦੇਸ਼ਾਂ ਵੱਲੋਂ ਵਿਦਿਆਰਥੀਆਂ ਲਈ ਵੀਜ਼ੇ ਖੋਲ ਦਿੱਤੇ ਗਏ ਹਨ ਅਤੇ ਇਸ ਲਈ ਉਨ੍ਹਾਂ ਦਾ ਕਰੋਨਾ ਵੈਕਸੀਨੇਸ਼ਨ ਲਾਜ਼ਮੀ ਕੀਤਾ ਗਿਆ ਹੈ। ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਵਰਗੇ ਦੇਸ਼ਾਂ ਦੁਆਰਾ ਪਿਛਲੇ ਦਿਨੀਂ ਇਹਨਾਂ ਵੀਜ਼ੇ ਨੂੰ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ।

ਹੁਣ ਦੁਬਈ ਸਰਕਾਰ ਵੱਲੋਂ ਵੀ ਇਕ ਵੱਡਾ ਐਲਾਨ ਕੀਤਾ ਗਿਆ ਹੈ ਜਿਸ ਦੇ ਤਹਿਤ ਕੁਝ ਖਾਸ ਸਟੂਡੈਂਟ ਨੂੰ 10 ਸਾਲ ਦਾ ਵੀਜ਼ਾ ਦਿੱਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਬਈ ਦੇ ਅਧਿਕਾਰੀਆਂ ਅਤੇ ਮਨੁੱਖੀ ਸੰਸਾਧਨ ਮੰਤਰਾਲੇ ਨੇ ਪਿਛਲੇ ਹਫਤੇ ਕੁਝ ਵੇਰਵੇ ਜਾਰੀ ਕੀਤੇ ਗਏ ਸੀ ਜਿਸ ਦੇ ਤਹਿਤ ਉਨਾਂ ਨੇ ਦੱਸਿਆ ਸੀ ਕਿ ਬੱਚਿਆਂ ਵੱਲੋਂ ਸਪਾਂਸਰ ਕੀਤੇ ਜਾ ਰਹੇ ਮਾਪਿਆਂ ਨੂੰ ਗੋਲਡਨ ਵੀਜ਼ੇ ਦੇ ਤਹਿਤ ਨੌਕਰੀ ਵਿੱਚ ਕਿਵੇਂ ਤਬਦੀਲ ਕੀਤਾ ਜਾ ਸਕਦਾ ਹੈ।

ਦੁਬਈ ਵਿੱਚ 13 ਸਕੂਲ ਚਲਾਉਣ ਵਾਲੇ ਤਾਲੀਮ ਦੇ ਮੁੱਖ ਕਾਰਜਕਾਰੀ ਐਲਨ ਵਿਲੀਅਮਸਨ ਨੇ ਦੱਸਿਆ ਹੈ ਕਿ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਹ ਇਕ ਸੁਨਹਿਰੀ ਮੌਕਾ ਹੈ ਅਤੇ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਵਿਦੇਸ਼ਾਂ ਤੋਂ ਉੱਚ-ਪੱਧਰੀ ਪੜ੍ਹਾਈ ਕਰਕੇ ਵਿਦਿਆਰਥੀ ਵਾਪਸ ਦੁਬਈ ਵਿੱਚ ਆ ਜਾਣ। ਸੰਯੁਕਤ ਅਰਬ ਅਮੀਰਾਤ ਨੇ ਉਹਨਾਂ ਵਿਦਿਆਰਥੀਆਂ ਨੂੰ 10 ਸਾਲ ਦਾ ਗੋਲਡਨ ਵੀਜ਼ਾ ਮੁਹਈਆ ਕਰਨ ਦਾ ਐਲਾਨ ਕੀਤਾ ਹੈ ਜੋ ਕਿਸੇ ਵੀ ਸਕੂਲ ਤੋਂ ਹਾਈ ਸਕੂਲ ਸਰਟੀਫਿਕੇਟ ਵਿੱਚ 95 ਫੀਸਦੀ ਨੰਬਰ ਪ੍ਰਾਪਤ ਕਰਨਗੇ।

ਇਸ ਦੇ ਨਾਲ ਹੀ ਦੇਸ਼-ਵਿਦੇਸ਼ ਦੀਆਂ ਯੂਨੀਵਰਸਿਟੀਆਂ ਦੇ ਖਾਸ ਵਿਸ਼ਿਆਂ ਦੇ ਵਿਦਿਆਰਥੀ ਜੋ 3.75 ਜਾਂ ਜ਼ਿਆਦਾ ਦੇਰ ਪੁਆਇੰਟ ਲੈਣਗੇ ਉਨ੍ਹਾਂ ਨੂੰ ਵੀ ਇਸ ਗੋਲਡਨ ਵੀਜ਼ੇ ਦਾ ਲਾਭ ਪ੍ਰਾਪਤ ਹੋਵੇਗਾ, ਇਹ ਵੀਜ਼ਾ ਸਿਰਫ਼ ਨਿਵੇਸ਼ਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤਾ ਜਾਵੇਗਾ। ਦੁਬਈ ਦੇ ਹਾਰਟ ਲੈਂਡ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਫਿਓਨਾ ਕੋਟਮ ਹੀ ਮਿਹਨਤੀ ਵਿਦਿਆਰਥੀਆਂ ਲਈ ਇਹ ਇਕ ਚੰਗਾ ਕਦਮ ਦੱਸਿਆ ਹੈ।

Home  ਤਾਜਾ ਖ਼ਬਰਾਂ  ਖੁਸ਼ਖਬਰੀ : ਇਸ ਦੇਸ਼ ਨੇ ਕਰਤਾ ਵੱਡਾ ਐਲਾਨ – ਇਹਨਾਂ ਨੂੰ ਮਿਲੇਗਾ ਸਿੱਧਾ 10 ਸਾਲਾਂ ਦਾ ਵੀਜਾ, ਲਗਣਗੀਆਂ ਮੌਜਾਂ
                                                      
                              ਤਾਜਾ ਖ਼ਬਰਾਂ                               
                              ਖੁਸ਼ਖਬਰੀ : ਇਸ ਦੇਸ਼ ਨੇ ਕਰਤਾ ਵੱਡਾ ਐਲਾਨ – ਇਹਨਾਂ ਨੂੰ ਮਿਲੇਗਾ ਸਿੱਧਾ 10 ਸਾਲਾਂ ਦਾ ਵੀਜਾ, ਲਗਣਗੀਆਂ ਮੌਜਾਂ
                                       
                            
                                                                   
                                    Previous Postਪੰਜਾਬ : 5 ਭੈਣਾਂ ਦੇ ਇਕਲੋਤੇ ਭਰਾ ਨੂੰ ਏਦਾਂ ਲੈ ਗਈ ਮੌਤ , ਛਾਈ ਇਲਾਕੇ ਚ ਸੋਗ ਦੀ ਲਹਿਰ
                                                                
                                
                                                                    
                                    Next Postਪੰਜਾਬ : ਵਿਆਹ ਦੀਆਂ ਖੁਸ਼ੀਆਂ ਚ ਪਏ ਕੀਰਨੇ – ਨਵੀਂ ਵਿਆਹੀ ਜੋਡ਼ੇ ਦੀ ਹੋਈ ਇਥੇ ਇਸ ਤਰਾਂ ਭਿਆਨਕ ਮੌਤ
                                                                
                            
               
                            
                                                                            
                                                                                                                                            
                                    
                                    
                                    



