ਖਾਨ ਸਾਬ੍ਹ ਨੂੰ ਵੱਡਾ ਝਟਕਾ, ਮਾਂ ਤੋਂ ਬਾਅਦ ਪਿਤਾ ਦਾ ਵੀ ਹੋਇਆ ਦੇਹਾਂਤ

ਪੰਜਾਬੀ ਸੰਗੀਤ ਜਗਤ ਨਾਲ ਸੰਬੰਧਤ ਮਸ਼ਹੂਰ ਗਾਇਕ ਖਾਨ ਸਾਹਿਬ ਦੇ ਪਿਤਾ ਦੇ ਦੇਹਾਂਤ ਦੀ ਦੁਖਦ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਉਨ੍ਹਾਂ ਦੇ ਪਿਤਾ ਦਾ ਹਾਰਟ ਅਟੈਕ ਕਾਰਨ ਦੇਹਾਂਤ ਹੋ ਗਿਆ। ਦੁੱਖ ਦੀ ਗੱਲ ਹੈ ਕਿ ਇਹ ਖ਼ਬਰ ਉਸ ਸਮੇਂ ਆਈ ਹੈ ਜਦੋਂ ਖਾਨ ਸਾਹਿਬ ਆਪਣੇ ਮਾਤਾ ਦੇ ਹਾਲ ਹੀ ਵਿੱਚ ਹੋਏ ਦੇਹਾਂਤ ਦੇ ਦੁੱਖ ਤੋਂ ਹਜੇ ਉਭਰੇ ਵੀ ਨਹੀਂ ਸਨ।