ਕੱਲ ਪੰਜਾਬ ‘ਚ ਲੱਗੇਗਾ ਲੰਬਾ ਬਿਜਲੀ ਕੱਟ, ਇਨ੍ਹਾਂ ਇਲਾਕਿਆਂ ‘ਚ ਰਹੇਗੀ ਬਿਜਲੀ ਬੰਦ

ਪੰਜਾਬ ਦੇ ਕਈ ਇਲਾਕਿਆਂ ਵਿੱਚ ਭਲਕੇ ਮੰਗਲਵਾਰ ਨੂੰ ਲੰਬੇ ਸਮੇਂ ਲਈ ਬਿਜਲੀ ਬੰਦ ਰਹਿਣ ਵਾਲੀ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਮੈਂਟੀਨੈਂਸ ਕੰਮਾਂ ਕਰਕੇ ਵੱਖ-ਵੱਖ ਥਾਵਾਂ ‘ਤੇ ਪਾਵਰ ਕੱਟ ਲਗਾਇਆ ਜਾਵੇਗਾ। ਇਸ ਸਬੰਧੀ ਬਿਜਲੀ ਵਿਭਾਗ ਵੱਲੋਂ ਪ੍ਰਭਾਵਿਤ ਇਲਾਕਿਆਂ ਨੂੰ ਅਗਾਊਂ ਸੂਚਨਾ ਦੇ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਤ ਕੀਤਾ ਗਿਆ ਹੈ।

ਨਵਾਂਸ਼ਹਿਰ ਵਿੱਚ ਬਿਜਲੀ ਸਪਲਾਈ ਰਹੇਗੀ ਬੰਦ

ਨਵਾਂਸ਼ਹਿਰ: ਸਹਾਇਕ ਕਾਰਜਕਾਰੀ ਇੰਜੀਨੀਅਰ, ਦਿਹਾਤੀ ਉੱਪ ਮੰਡਲ ਨਵਾਂਸ਼ਹਿਰ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ 132 ਕੇਵੀ ਸਬ-ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ 11 ਕੇਵੀ ਬਰਨਾਲਾ ਯੂ.ਪੀ.ਐਸ. ਫੀਡਰ ‘ਤੇ ਤੈਅ ਸ਼ਡਿਊਲ ਅਨੁਸਾਰ ਮੁਰੰਮਤ ਕੰਮ ਕੀਤਾ ਜਾਣਾ ਹੈ। ਇਸ ਕਾਰਨ 20 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪਿੰਡ ਬਰਨਾਲਾ ਕਲਾਂ, ਸਲੋਹ, ਪੁੰਨੂ ਮਜਾਰਾ, ਜੇਠੂ ਮਜਾਰਾ, ਚੂਹੜਪੁਰ, ਸੋਨਾ, ਬਘੌਰਾ, ਰੁੜਕੀ ਖਾਸ, ਸਿੰਬਲੀ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਰਾਹੋਂ ਇਲਾਕੇ ਵਿੱਚ ਪਾਵਰ ਕੱਟ

ਰਾਹੋਂ: 66 ਕੇਵੀ ਸਬ-ਸਟੇਸ਼ਨ ਰਾਹੋਂ ‘ਤੇ ਟਰਾਂਸਫਾਰਮਰ ਟੀ-1 ਅਤੇ ਟੀ-2 ਦੀ ਜ਼ਰੂਰੀ ਮੈਂਟੀਨੈਂਸ ਕਰਕੇ 20 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 3 ਵਜੇ ਤੱਕ ਇੱਥੋਂ ਚੱਲਣ ਵਾਲੇ ਸਾਰੇ ਪਿੰਡਾਂ ਦੀਆਂ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਸਬ-ਸਟੇਸ਼ਨ ਦੇ ਇੰਚਾਰਜ ਜੇਈ ਅਤਿੰਦਰ ਸਿੰਘ ਵੱਲੋਂ ਦਿੱਤੀ ਗਈ ਹੈ।

ਕੋਟ ਫਤੂਹੀ ਵਿੱਚ ਵੀ ਬਿਜਲੀ ਰਹੇਗੀ ਬੰਦ

ਕੋਟ ਫਤੂਹੀ: ਉੱਪ ਮੰਡਲ ਅਫ਼ਸਰ (ਪਾਲਦੀ) ਕੋਟ ਫਤੂਹੀ ਸੁਖਵਿੰਦਰ ਕੁਮਾਰ ਨੇ ਦੱਸਿਆ ਕਿ 66 ਕੇਵੀ ਸਬ-ਸਟੇਸ਼ਨ ਕੋਟ ਫਤੂਹੀ ਤੋਂ ਚੱਲਦੇ 11 ਕੇਵੀ ਖੁਸ਼ਹਾਲਪੁਰ ਫੀਡਰ ‘ਤੇ ਜ਼ਰੂਰੀ ਮੁਰੰਮਤ ਕਾਰਨ 20 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪਿੰਡ ਖੁਸ਼ਹਾਲਪੁਰ, ਅੱਛਰਵਾਲ, ਖੈਰੜ, ਭਗਤੂਪੁਰ, ਪਚਨੰਗਲ, ਬੀਕਾਪੁਰ, ਰਾਜਪੁਰ, ਨਗਦੀਪੁਰ, ਈਸਪੁਰ, ਮਖਸੂਸਪੁਰ, ਦਾਤਾ, ਚੇਲਾ, ਚੱਕ ਮੂਸਾ, ਕਾਲੂਪੁਰ, ਪੰਜੌੜ ਅਤੇ ਪੰਡੋਰੀ ਗੰਗਾ ਸਿੰਘ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਕਿਹਾ ਕਿ ਕੰਮ ਦੇ ਮੱਦੇਨਜ਼ਰ ਸਮੇਂ ਵਿੱਚ ਫੇਰਬਦਲ ਹੋ ਸਕਦਾ ਹੈ।

ਨੂਰਪੁਰਬੇਦੀ ‘ਚ ਝਾਂਡੀਆਂ ਫੀਡਰ ਅਧੀਨ ਪਿੰਡਾਂ ਦੀ ਬਿਜਲੀ ਬੰਦ

ਨੂਰਪੁਰਬੇਦੀ: ਵਧੀਕ ਸਹਾਇਕ ਇੰਜੀਨੀਅਰ ਪੰਜਾਬ ਰਾਜ ਪਾਵਰਕਾਮ ਲਿਮਿਟਡ ਉੱਪ ਦਫ਼ਤਰ ਤਖ਼ਤਗੜ੍ਹ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਕੇਵੀ ਝਾਂਡੀਆਂ ਫੀਡਰ ‘ਤੇ ਜ਼ਰੂਰੀ ਮੁਰੰਮਤ ਲਈ ਪ੍ਰਾਪਤ ਪਰਮਿਟ ਦੇ ਤਹਿਤ 20 ਜਨਵਰੀ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਧਮਾਣਾ, ਗਰੇਵਾਲ, ਨੋਧੇਮਾਜਰਾ, ਨੀਲੀ ਰਾਜਗਿਰੀ, ਗੋਲੂਮਾਜਰਾ, ਜਟਵਾਹੜ, ਝਾਂਡੀਆਂ ਕਲਾਂ, ਝਾਂਡੀਆਂ ਖੁਰਦ, ਟਿੱਬਾ ਨੰਗਲ, ਬਾਲੇਵਾਲ ਅਤੇ ਬਾਹਮਣ ਮਾਜਰਾ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਉਨ੍ਹਾਂ ਨੇ ਖਪਤਕਾਰਾਂ ਨੂੰ ਬਿਜਲੀ ਦਾ ਬਦਲਵਾਂ ਪ੍ਰਬੰਧ ਕਰਨ ਦੀ ਅਪੀਲ ਕੀਤੀ ਹੈ।