ਕੱਲ ਇਸ ਇਲਾਕੇ ‘ਚ ਲੱਗੇਗਾ 6 ਘੰਟੇ ਲੰਬਾ ਬਿਜਲੀ ਕੱਟ

ਪੀ.ਐੱਸ.ਪੀ.ਸੀ.ਐੱਲ. ਹਰਿਆਣਾ ਦੇ ਉੱਪ ਮੰਡਲ ਅਫਸਰ ਇੰਜੀਨੀਅਰ ਜਸਵੰਤ ਸਿੰਘ ਨੇ ਦੱਸਿਆ ਕਿ 26 ਦਸੰਬਰ, ਸ਼ੁੱਕਰਵਾਰ ਨੂੰ 132 ਕੇ.ਵੀ. ਚੌਹਾਲ ਤੋਂ ਚੱਲ ਰਹੀ 66 ਕੇ.ਵੀ. ਸਬ-ਸਟੇਸ਼ਨ ਹਰਿਆਣਾ ਦੀ ਲਾਈਨ ’ਤੇ ਲਾਜ਼ਮੀ ਮੁਰੰਮਤ ਕਾਰਜ ਕੀਤਾ ਜਾਵੇਗਾ। ਇਸ ਕਾਰਨ 66 ਕੇ.ਵੀ. ਹਰਿਆਣਾ ਤੋਂ ਚੱਲਣ ਵਾਲੇ ਸਾਰੇ 11 ਕੇ.ਵੀ. ਫੀਡਰ—ਭੂੰਗਾ, ਕੋਟਲੀ, ਹਰਿਆਣਾ, ਗੁੱਗਾ ਪੱਟੀ, ਸੋਤਲਾ, ਨੂਰਪੁਰ, ਨਿਕੀਵਾਲ, ਖੁਣਖੁਣ, ਭੀਖੋਵਾਲ, ਡੈਮ, ਜਨੌੜੀ, ਰਹਿਮਾਪੁਰ, ਕੈਲੋ, ਬਾਗਪੁਰ ਅਤੇ ਸਵਿਤਰੀ—ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਇਸ ਦੌਰਾਨ ਇਨ੍ਹਾਂ ਫੀਡਰਾਂ ਨਾਲ ਜੁੜੇ ਘਰਾਂ, ਦੁਕਾਨਾਂ ਅਤੇ ਮੋਟਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।