BREAKING NEWS
Search

ਕੋਰੋਨਾ ਨੂੰ ਦੇਖਦੇ ਹੋਏ ਪੰਜਾਬ ਦੇ ਗਵਾਂਢੀ ਸੂਬੇ ਦੇ ਇਸ ਸ਼ਹਿਰ ਚ ਲਗਾਈ ਗਈ 144 ਧਾਰਾ 31 ਮਈ ਤੱਕ ਲਈ

ਆਈ ਤਾਜ਼ਾ ਵੱਡੀ ਖਬਰ 

ਪਿਛਲੇ ਢਾਈ ਸਾਲਾਂ ਤੋਂ ਪੂਰੇ ਵਿਸ਼ਵ ਵਿੱਚ ਲੋਕਾਂ ਦੀ ਜਿੰਦਗੀ ਜਿੱਥੇ ਉਥਲ ਪੁਥਲ ਨਾਲ ਭਰ ਗਈ ਹੈ। ਉਥੇ ਹੀ ਇਸ ਕਰੋਨਾ ਦੇ ਕਾਰਨ ਸਾਰੇ ਵਿਸ਼ਵ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰਨਾ ਪਿਆ ਹੈ ਅਤੇ ਬਹੁਤ ਸਾਰੇ ਦੇਸ਼ ਅਜੇ ਵੀ ਕਰੋਨਾ ਦੀ ਮਾਰ ਹੇਠ ਆਏ ਹੋਏ ਹਨ , ਉਥੇ ਹੀ ਕਈ ਸ਼ਹਿਰਾਂ ਦੇ ਵਿਚ ਕਰੋਨਾ ਦੀ ਅਗਲੀ ਲਹਿਰ ਸ਼ੁਰੂ ਹੋ ਚੁੱਕੀ ਹੈ। ਜਿਸ ਨੂੰ ਦੇਖਦੇ ਹੋਏ ਮੁੜ ਤੋਂ ਬਹੁਤ ਸਾਰੇ ਸ਼ਹਿਰਾਂ ਵਿੱਚ ਸਖ਼ਤ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਅਤੇ ਚੀਨ ਦੇ 20 ਵੱਡੇ ਸ਼ਹਿਰਾਂ ਵਿੱਚ ਤਾਲਾਬੰਦੀ ਵੀ ਕਰ ਦਿੱਤੀ ਗਈ ਹੈ %%%%ਜਿਥੇ ਕਰੋਨਾ ਦੀ ਚੌਥੀ ਲਹਿਰ ਫਿਰ ਤਬਾਹੀ ਮਚਾ ਰਹੀ ਹੈ।

ਜਿਸ ਨੂੰ ਦੇਖਦੇ ਹੋਏ ਚੀਨ ਵਿਚ ਸਖ਼ਤ ਪਾਬੰਦੀਆਂ ਦੇ ਚਲਦੇ ਹੋਏ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਚੀਨ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿੱਚ ਫਿਰ ਤੋਂ ਕਰੋਨਾ ਦਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਕਰੋਨਾ ਸਥਿਤਿਜ ਦੇਖਦੇ ਹੋਏ ਪੰਜਾਬ ਦੇ ਗੁਆਂਢੀ ਸੂਬੇ ਦੇ ਸ਼ਹਿਰ ਵਿਚ 31 ਮਈ ਤੱਕ ਲਈ 144 ਧਾਰਾ ਲਾਗੂ ਕਰ ਦਿੱਤੀ ਗਈ ਹੈ। ਦੇਸ਼ ਵਿਚ ਜਿਥੇ ਲਗਾਤਾਰ ਕਰੋਨਾ ਦਾ ਵਾਧਾ ਦਰਜ ਕੀਤਾ ਜਾ ਰਿਹਾ ਹੈ ਉਥੇ ਹੀ ਕੁਝ ਸੂਬਿਆਂ ਵਿੱਚ ਦਿੱਲੀ ਤੋਂ ਇਲਾਵਾ ਕਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ।

ਜਿਨ੍ਹਾਂ ਵਿੱਚ ਹਰਿਆਣਾ ਉਤਰ ਪ੍ਰਦੇਸ਼ ,ਕੇਰਲ ਅਤੇ ਹੋਰ ਵੀ ਕਈ ਸੂਬੇ ਸ਼ਾਮਲ ਹਨ। ਹੁਣ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਉਤਰ ਪ੍ਰਦੇਸ਼ ਦੇ ਨੋਏਡਾ ਵਿਚ ਇਕ ਜਿਲੇ ਦੇ ਵਿਚ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਪੁਲਸ ਕਮਿਸ਼ਨਰੇਟ ਵੱਲੋਂ ਗੋਤਮ ਬੁੱਧ ਨਗਰ ਵਿਚ 144 ਧਾਰਾ ਲਾਗੂ ਕਰ ਦਿੱਤੀ ਗਈ ਹੈ। ਜਿੱਥੇ ਪੂਰੇ ਗੌਤਮ ਬੁੱਧ ਜ਼ਿਲ੍ਹੇ ਵਿੱਚ ਇਹ ਪਾਬੰਦੀ ਲਗਾ ਦਿੱਤੀ ਗਈ ਹੈ ਉਥੇ ਇਸ ਪਾਬੰਦੀ ਨੂੰ 1 ਮਈ ਤੋਂ ਲੈ ਕੇ 31 ਮਈ ਤੱਕ ਜਾਰੀ ਰੱਖਿਆ ਜਾਵੇਗਾ। ਜ਼ਿਲ੍ਹਾ ਪੱਧਰ ਤੇ ਸਾਹਮਣੇ ਆ ਰਹੇ ਮਾਮਲਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਇਹ ਪਾਬੰਦੀ ਲਗਾਈ ਗਈ ਹੈ।

ਉਥੇ ਹੀ ਰਾਹਤ ਦੀ ਖ਼ਬਰ ਵੀ ਸਾਹਮਣੇ ਆਈ ਹੈ ਜਿੱਥੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਅਡੀਸ਼ਨਲ ਡਾਇਰੈਕਟਰ ਸਮਿਰਨ ਪਾਂਡੇ ਵੱਲੋਂ ਦੱਸਿਆ ਗਿਆ ਹੈ ਕਿ ਜ਼ਿਲ੍ਹਾ ਪੱਧਰ ਅੰਦਰ ਹੀ ਕੁਝ ਕੇਸ ਦੇਸ਼ ਅੰਦਰ ਸਾਹਮਣੇ ਆ ਰਹੇ ਹਨ ਇਸ ਲਈ ਇਸ ਨੂੰ ਚੌਥੀ ਲਹਿਰ ਨਹੀਂ ਕਿਹਾ ਜਾ ਸਕਦਾ।