ਆਈ ਤਾਜਾ ਵੱਡੀ ਖਬਰ 

ਕਰੋਨਾ ਵਾਇਰਸ ਅਪਣਾ ਕਹਿਰ ਬਰਸਾਉਣ ਵਿਚ ਲੱਗਾ ਹੈ। ਹਰ ਰੋਜ਼ ਕੋਈ ਨਾ ਕੋਈ ਇਸ ਵਾਇਰਸ ਦੀ ਚਪੇਟ ਵਿਚ ਆ ਰਿਹਾ ਹੈ। ਕਈ ਸਿਆਸਤਦਾਨ ਵੀ ਇਸ ਵਾਇਰਸ ਦਾ ਸ਼ਿਕਾਰ ਬਣ ਚੁੱਕੇ ਹਨ। ਪਹਿਲਾਂ ਸੁਖਬੀਰ ਬਾਦਲ ਇਸ ਵਾਇਰਸ ਦੀ ਚਪੇਟ ਵਿਚ ਆਏ ਸਨ ਅਤੇ ਬਾਅਦ ਵਿੱਚ ਉਨ੍ਹਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੀ ਇਸ ਵਾਇਰਸ ਦਾ ਸ਼ਿਕਾਰ ਹੋ ਗਏ ਸਨ।ਉਨ੍ਹਾਂ ਦੀ ਰਿਪੋਰਟ ਸਕਾਰਾਤਮਕ ਆਈ ਸੀ । ਇਹ ਵਾਇਰਸ ਲਗਾਤਾਰ ਆਪਣਾ ਕਹਿਰ ਬਰਸਾ ਰਿਹਾ ਹੈ। ਦੁਨੀਆਂ ਭਰ ਵਿੱਚ ਇਸਦੇ ਕਈ ਮਾਮਲੇ ਸਾਹਮਣੇ ਆਏ ਚੁੱਕੇ ਹਨ।

ਲਗਾਤਾਰ ਵਧ ਰਹੇ ਇਹ ਮਾਮਲੇ ਜਿੱਥੇ ਦੁਨੀਆਂ ਵਿੱਚ ਕਹਿਰ ਬਰਸਾ ਰਹੇ ਹਨ ਉੱਥੇ ਹੀ ਆਏ ਦਿਨ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਦੀ ਮੌਤ ਵੀ ਹੁੰਦੀ ਹੈ।ਕਰੋਨਾ ਵਾਇਰਸ ਨੂੰ ਲੈਕੇ ਇਹ ਵੱਡੀ ਖਬਰ ਬਾਦਲ ਪਰਿਵਾਰ ਤੋਂ ਸਾਹਮਣੇ ਆਈ ਹੈ। ਪ੍ਰਸ਼ੰਸਕਾਂ ਵਲੋਂ ਦੁਆਵਾਂ ਕੀਤੀਆਂ ਜਾ ਰਹੀਆਂ ਹਨ। ਦਰਅਸਲ ਕਰੋਨਾ ਵਾਇਰਸ ਨਾਲ ਬੀਮਾਰ ਹੋਏ ਹਰਸਿਮਰਤ ਕੌਰ ਬਾਦਲ ਨੂੰ ਮੇਦਾਂਤਾ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਹ ਇਲਾਜ਼ ਅਧੀਨ ਹਨ ਅਤੇ ਡਾਕਟਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਹਾਲਤ ਠੀਕ ਹੈ।

ਸਾਬਕਾ ਮੰਤਰੀ ਦਾ ਕਰੋਨਾ ਸਕਾਰਾਤਮਕ ਆਉਣ ਨਾਲ ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕ ਪਰੇਸ਼ਾਨ ਹਨ ਉੱਥੇ ਹੀ ਉਨ੍ਹਾਂ ਲਈ ਦੁਆਵਾਂ ਵੀ ਕੇ ਰਹੇ ਹਨ। ਡਾਕਟਰਾਂ ਨੇ ਫਿਲਹਾਲ ਦੱਸਿਆ ਹੈ ਕਿ ਉਹ ਠੀਕ ਹਨ ਅਤੇ ਹਾਲਤ ਵਿਚ ਸੁਧਾਰ ਹੈ। ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਖਬੀਰ ਬਾਦਲ ਇਸ ਵਾਇਰਸ ਦੀ ਚਪੇਟ ਵਿਚ ਆ ਚੁੱਕੇ ਹਨ, ਅਤੇ ਜਦ ਉਨ੍ਹਾਂ ਦੀ ਸਿਹਤ ਠੀਕ ਹੋਈ ਤਾਂ ਹੁਣ ਉਨ੍ਹਾਂ ਦੀ ਧਰਮ ਪਤਨੀ ਇਸ ਵਾਇਰਸ ਦੀ ਚਪੇਟ ਵਿਚ ਪਾਏ ਗਏ ਅਤੇ ਹੁਣ ਉਹ ਮੇਦਾਂਤਾ ਹਸਪਤਾਲ ਵਿਚ ਭਰਤੀ ਹਨ।

ਸਾਬਕਾ ਕੇਂਦਰੀ ਮੰਤਰੀ ਅਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਫਿਲਹਾਲ ਹੁਣ ਮੇਦਾਂਤਾ ਹਸਪਤਾਲ ਵਿਚ ਦਾਖ਼ਲ ਹਨ,ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ, ਉਹ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਸ਼ੁਕਰਵਾਰ ਨੂੰ ਉਨ੍ਹਾਂ ਦੀ ਰਿਪੋਰਟ ਕਰੋਨਾ ਸਕਾਰਾਤਮਕ ਆਈ ਸੀ, ਅਤੇ ਸ਼ਨੀਵਾਰ ਉਨ੍ਹਾਂ ਨੂੰ ਸ਼ਾਮ ਚਾਰ ਵਜੇ ਦੇ ਕਰੀਬ ਹਸਪਤਾਲ ਵਿਚ ਭਾਰਤੀ ਕਰਵਾਇਆ ਗਿਆ ਹੈ।

Home  ਤਾਜਾ ਖ਼ਬਰਾਂ  ਕੋਰੋਨਾ ਕਹਿਰ ਕਾਰਨ ਹੁਣ ਬਾਦਲ ਪ੍ਰੀਵਾਰ ਤੋਂ ਆਈ ਇਹ ਵੱਡੀ ਖਬਰ – ਪ੍ਰਸੰਸਕਾਂ ਵਲੋਂ ਹੋ ਰਹੀਆਂ ਦੁਆਵਾਂ
                                                      
                                       
                            
                                                                   
                                    Previous Postਸਤੀਸ਼ ਕੌਲ ਦੀ ਅੰਤਿਮ ਅਰਦਾਸ ਵਿਚ ਸਿਰਫ ਇਹ ਇੱਕ ਮਸ਼ਹੂਰ ਕਲਾਕਾਰ ਹੀ ਗਿਆ, ਦਿਤੀ ਸ਼ਰਧਾਂਜਲੀ
                                                                
                                
                                                                    
                                    Next Postਅਚਾਨਕ ਵੱਧ ਰਹੇ ਕੋਰੋਨਾ ਕਾਰਨ ਹੁਣ ਪੰਜਾਬ ਚ ਇਥੇ ਲਈ ਹੋ ਗਿਆ ਐਲਾਨ – ਲਗਾਈ ਗਈ ਇਹ ਪਾਬੰਦੀ
                                                                
                            
               
                            
                                                                            
                                                                                                                                            
                                    
                                    
                                    




