ਆਈ ਤਾਜ਼ਾ ਵੱਡੀ ਖਬਰ 

ਅਜੋਕੇ ਸਮੇਂ ‘ਚ ਲੋਕ ਵੱਖੋ ਵੱਖਰੇ ਢੰਗ ਨਾਲ ਠੱਗੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ । ਕੋਈ ਏਜੰਟ ਬਣ ਕੇ ਠੱਗੀ ਕਰਦਾ ਹੈ, ਕੋਈ ਪਾਖੰਡੀ ਬਾਬੇ ਬਣਕੇ ਤੇ ਕੋਈ ਆਇਲਟਸ ਪਾਸ ਲੜਕੀਆਂ ਦੇ ਹੱਥੋਂ ਠੱਗੀ ਦੇ ਸ਼ਿਕਾਰ ਹੁੰਦੇ ਹਨ । ਪਰ ਅੱਜ ਅਸੀਂ ਤੁਹਾਨੂੰ ਠੱਗੀ ਦਾ ਇੱਕ ਅਜਿਹਾ ਮਾਮਲਾ ਦੱਸਾਂਗੇ ਜਿੱਥੇ ਕੈਨੇਡਾ ਤੋਂ ਭਤੀਜੇ ਦਾ ਦੋਸਤ ਬਣ ਕੇ ਇਕ ਵਿਅਕਤੀ ਨਾਲ ਲੱਖਾਂ ਰੁਪਿਆਂ ਦੀ ਠੱਗੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ । ਦਰਅਸਲ ਕੈਨੇਡਾ ਤੋਂ ਬ੍ਰਹਮਦੱਤ ਆਰੀਆ ਨੂੰ ਇਕ ਫੋਨ ਆਉਂਦਾ ਹੈ, ਫੋਨ ਤੇ ਇਕ ਨੌਜਵਾਨ ਵੱਲੋਂ ਆਖਿਆ ਜਾਂਦਾ ਹੈ ਕਿ ਮੈਂ ਤੁਹਾਡੇ ਭਤੀਜੇ ਵਰੁਣ ਦਾ ਦੋਸਤ ਹਾਂ ਤੇ ਉਸ ਦਾ ਪਾਸਪੋਰਟ ਰੱਦ ਹੋ ਚੁੱਕਿਆ ਹੈ ।

ਜਿਸ ਨੂੰ ਰੀਨਿਊ ਕਰਾਉਣ ਲਈ ਹੁਣ 12.55 ਲੱਖ ਰੁਪਏ ਦੀ ਸਖ਼ਤ ਲੋੜ ਹੈ। ਉਸ ਨੇ ਆਖਿਆ ਕਿ ਜੇਕਰ ਜਲਦ ਹੀ ਪੈਸੇ ਨਹੀਂ ਦਿੱਤੇ ਗਏ ਤਾਂ ਸਮੱਸਿਆ ਪੈਦਾ ਹੋ ਸਕਦੀ ਹੈ । ਜਿਸ ਦੇ ਚੱਲਦੇ ਜਲਦੀ ਤੋਂ ਜਲਦੀ ਪੈਸਿਆਂ ਦਾ ਇੰਤਜ਼ਾਮ ਕਰੋ । ਇਸ ਤੋਂ ਪਹਿਲਾਂ ਬ੍ਰਹਮ ਦੱਤ ਕੁਝ ਸਮਝਦਾ ਠੱਗਾਂ ਦੇ ਵੱਲੋਂ ਉਸ ਨੂੰ ਆਪਣੀਆਂ ਗੱਲਾਂ ਦੇ ਵਿੱਚ ਫਸਾ ਕੇ ਉਸ ਦੇ ਕੋਲੋਂ ਸਾਢੇ ਪੰਜ ਲੱਖ ਰੁਪਏ ਦੀ ਠੱਗੀ ਮਾਰੀ ਗਈ ।

ਜਿਸ ਤੋਂ ਬਾਅਦ ਇਸ ਵਿਅਕਤੀ ਦੇ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਉਸ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਫੋਨ ਕਰਨ ਵਾਲੇ ਵਿਅਕਤੀ ਨੇ ਆਪਣਾ ਨਾਮ ਸਿੱਧਾ ਦੱਸਿਆ ਸੀ ਤੇ ਕੈਨੇਡਾ ਰਹਿੰਦੇ ਉਸ ਦੇ ਭਤੀਜੇ ਦਾ ਦੋਸਤ ਦੱਸਿਆ ਸੀ । ਉਸ ਨੇ ਕਿਹਾ ਸੀ ਉਸ ਦੇ ਭਤੀਜੇ ਦਾ ਪਾਸਪੋਰਟ ਰੀਨਿਊ ਕਰਾਉਣਾ ਹੈ , ਜਿਸ ਲਈ ਤੁਸੀਂ ਜਲਦੀ ਤੋਂ ਜਲਦੀ ਪੈਸੇ ਟਰਾਂਸਫਰ ਕਰ ਦਿਓ ।

ਕੁਝ ਸਮੇਂ ਬਾਅਦ ਬਦਮਾਸ਼ਾਂ ਨੇ ਉਸ ਨੂੰ whatsapp ‘ਤੇ 12.55 ਰੁਪਏ ਟਰਾਂਸਫਰ ਕਰਨ ਲਈ ਫਰਜ਼ੀ ਭੇਜ ਦਿੱਤਾ। ਇਸ ਗੱਲ ਨੂੰ ਬਜ਼ੁਰਗ ਬ੍ਰਹਮ ਦੱਤ ਨੇ ਸੱਚ ਮੰਨ ਲਿਆ ਅਤੇ ਕੁਝ ਸਮੇਂ ਬਾਅਦ ਠੱਗਾਂ ਨੇ ਉਸ ਦੇ ਬੈਂਕ ਖਾਤੇ ਵਿੱਚੋਂ 5.5 ਲੱਖ ਰੁਪਏ ਵੱਖ-ਵੱਖ ਬੈਂਕ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ। ਫਿਲਹਾਲ ਪੁਲਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ।

Home  ਤਾਜਾ ਖ਼ਬਰਾਂ  ਕੈਨੇਡਾ ਤੋਂ ਆਏ ਫੋਨ ਚ ਕਿਹਾ ਬੋਲ ਰਿਹਾਂ ਭਤੀਜੇ ਦਾ ਦੋਸਤ, ਪਾਸਪੋਰਟ ਰੀਨਿਊ ਕਰਵਾਉਣ ਦੇ ਬਹਾਨੇ ਮਾਰੀ ਲੱਖਾਂ ਦੀ ਠੱਗੀ
                                                      
                              ਤਾਜਾ ਖ਼ਬਰਾਂ                               
                              ਕੈਨੇਡਾ ਤੋਂ ਆਏ ਫੋਨ ਚ ਕਿਹਾ ਬੋਲ ਰਿਹਾਂ ਭਤੀਜੇ ਦਾ ਦੋਸਤ, ਪਾਸਪੋਰਟ ਰੀਨਿਊ ਕਰਵਾਉਣ ਦੇ ਬਹਾਨੇ ਮਾਰੀ ਲੱਖਾਂ ਦੀ ਠੱਗੀ
                                       
                            
                                                                   
                                    Previous Postਪੰਜਾਬ ਚ ਹੁਣ ਵੋਲਵੋ ਬੱਸਾਂ ਚ ਸਫ਼ਰ ਕਰਨ ਵਾਲਿਆਂ ਯਾਤਰੀਆਂ ਨੂੰ ਮਿਲੇਗੀ ਇਹ ਸਹੂਲਤ, ਸਰਕਾਰ ਨੇ ਜਾਰੀ ਕੀਤਾ ਹੁਕਮ
                                                                
                                
                                                                    
                                    Next Postਵਿਦੇਸ਼ ਤੋਂ ਆਈ ਵੱਡੀ ਮਾੜੀ ਖਬਰ, 13 ਸਾਲਾਂ ਭਾਰਤੀ ਮੂਲ ਦੇ ਬੱਚੇ ਦੀ ਹੋਈ ਇਸ ਤਰਾਂ ਅਚਾਨਕ ਮੌਤ
                                                                
                            
               
                            
                                                                            
                                                                                                                                            
                                    
                                    
                                    




