ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਗ਼ੈਰ-ਸਮਾਜਿਕ ਅਨਸਰਾਂ ਵੱਲੋਂ ਜਿੱਥੇ ਵੱਖ-ਵੱਖ ਦੇਸ਼ਾਂ ਵਿੱਚ ਕਈ ਤਰਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜਿਥੇ ਵਿਦੇਸ਼ਾਂ ਦੀ ਧਰਤੀ ਤੇ ਬਹੁਤ ਸਾਰੇ ਭਾਰਤੀਆਂ ਦੇ ਨਾਲ ਅਣਹੋਣੀ ਵਾਪਰ ਰਹੀਆਂ ਹਨ। ਉੱਥੇ ਹੀ ਕੈਨੇਡਾ ਵਿੱਚ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਵਾਪਰਨ ਵਾਲੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਜਿੱਥੇ ਵੱਖ ਵੱਖ ਹਾਦਸਿਆਂ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਭਾਰਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਕਈ ਘਟਨਾਵਾਂ ਨੇ ਤੋੜ ਕੇ ਰੱਖ ਦਿੱਤਾ ਹੈ।

ਕੈਨੇਡਾ ਸਰਕਾਰ ਵੱਲੋਂ ਲਗਾਤਾਰ ਅਜਿਹੇ ਹਾਲਾਤਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਬਹੁਤ ਸਾਰੀਆਂ ਘਟਨਾਵਾਂ ਦੇ ਕਾਰਨ ਕਈ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਹੁਣ ਕੈਨੇਡਾ ਤੋਂ ਇੱਕ ਵੱਡੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਸੜਕ ਹਾਦਸੇ ਵਿੱਚ ਪੰਜਾਬਣ ਦੀ ਮੌਤ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੈਨੇਡਾ ਦੀ ਵਿਨੀਪੈਗ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪੰਜਾਬਣ ਸਰਬਜੀਤ ਕੌਰ ਦੀ ਇਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜਿਸ ਦਾ ਪਛੋਕੜ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਦੱਸਿਆ ਗਿਆ ਹੈ ਜੋ ਕੇ ਪਿੰਡ ਰੌਲੀ ਵਿੱਚ ਵਿਆਹੀ ਹੋਈ ਸੀ।

ਜੋ ਪੀ ਆਰ ਤੇ ਵਿਨੀਪੈਗ ਵਿੱਚ 2012 ਦੇ ਦੌਰਾਨ ਆਪਣੇ ਦੋ ਬੱਚਿਆਂ ਅਤੇ ਪਤੀ ਦੇ ਨਾਲ ਕੈਨੇਡਾ ਵਿੱਚ ਗਈ ਸੀ। ਉਥੇ ਹੀ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ ਹੈ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸਰਬਜੀਤ ਕੌਰ ਆਪਣੀ ਗੱਡੀ ਵਿੱਚ ਆਪਣੇ ਕੰਮ ਤੋਂ ਆਪਣੇ ਘਰ ਜਾ ਰਹੀ ਸੀ।

ਉਸ ਸਮੇਂ ਹੀ ਰਸਤੇ ਵਿੱਚ ਇੱਕ ਤੇਜ਼ ਰਫਤਾਰ ਗੱਡੀ ਵੱਲੋਂ ਗਲਤ ਸਾਈਡ ਤੋਂ ਆਉਂਦੇ ਹੋਏ ਉਸ ਦੀ ਗੱਡੀ ਨੂੰ ਭਿਆਨਕ ਟੱਕਰ ਮਾਰ ਦਿੱਤੀ ਗਈ। ਜਿੱਥੇ ਇਸ ਹਾਦਸੇ ਦੀ ਚਪੇਟ ਵਿੱਚ ਆਉਣ ਕਾਰਨ ਸਰਬਜੀਤ ਕੌਰ ਦੀ ਮੌਤ ਹੋ ਗਈ ਹੈ। ਉਸ ਦੀ ਮੌਤ ਦੀ ਖਬਰ ਮਿਲਦੇ ਹੀ ਉਸਦੇ ਪਿੰਡ ਵਿਚ ਸੋਗ ਦੀ ਲਹਿਰ ਫ਼ੈਲ ਗਈ ਹੈ ਮ੍ਰਿਤਕਾ ਆਪਣੇ ਪਿੱਛੇ ਪਤਨੀ ਇਕ ਬੇਟਾ ਇਕ ਬੇਟੀ ਨੂੰ ਛੱਡ ਗਈ ਹੈ।


                                       
                            
                                                                   
                                    Previous Postਪੰਜਾਬ ਦੇ ਨੌਜਵਾਨਾਂ ਲਈ ਆਈ ਵੱਡੀ ਖੁਸ਼ਖਬਰੀ, ਨੌਕਰੀਆਂ ਨੂੰ ਲੈਕੇ ਪੰਜਾਬ ਕੈਬਿਨੇਟ ਚ ਲਏ ਅਹਿਮ ਫੈਸਲੇ
                                                                
                                
                                                                    
                                    Next Postਕੈਨੇਡਾ ਚ ਨਵੇਂ ਸਾਲ ਤੋਂ ਟਰੂਡੋ ਸਰਕਾਰ ਨੇ ਕਰਤਾ ਵੱਡਾ ਐਲਾਨ, ਵਰਕ ਪਰਮਿਟ ਵਾਲਿਆਂ ਨੂੰ ਹੋਵੇਗਾ ਇਹ ਲਾਭ
                                                                
                            
               
                            
                                                                            
                                                                                                                                            
                                    
                                    
                                    



