BREAKING NEWS
Search

ਕੈਨੇਡਾ ਤੋਂ ਆਈ ਵੱਡੀ ਮਾੜੀ ਖਬਰ , ਪੰਜਾਬੀ ਟਰੱਕ ਦੀ ਹੋਈ ਭਿਆਨਕ ਹਾਦਸੇ ਚ ਮੌਤ

ਆਈ ਤਾਜਾ ਵੱਡੀ ਖਬਰ 

ਸੁਨਹਿਰੀ ਭਵਿੱਖ ਦੇ ਸੁਪਨੇ ਲੈ ਕੇ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਦੀ ਧਰਤੀ ਤੇ ਜਾਂਦੇ ਹਨ। ਜਿੱਥੇ ਉਨ੍ਹਾਂ ਵੱਲੋਂ ਦਿਨ ਰਾਤ ਮਿਹਨਤ ਕੀਤੀ ਜਾਂਦੀ ਹੈ ਅਤੇ ਮਾਪਿਆਂ ਵੱਲੋਂ ਵੀ ਆਪਣੇ ਪੁੱਤਰਾਂ ਦੀ ਤੰਦਰੁਸਤੀ ਵਾਸਤੇ ਦਿਨ ਰਾਤ ਵਾਹਿਗੁਰੂ ਅੱਗੇ ਅਰਦਾਸਾਂ ਕੀਤੀਆਂ ਜਾਂਦੀਆਂ ਹਨ। ਪਰ ਕਈ ਵਾਰ ਬਹੁਤ ਸਾਰੇ ਨੌਜਵਾਨ ਨਾਲ ਕਈ ਤਰ੍ਹਾਂ ਦੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਨੌਜਵਾਨ ਬਹੁਤ ਸਾਰੇ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਮਾਪਿਆਂ ਵਲੋਂ ਜਿੱਥੇ ਆਪਣੇ ਪੁੱਤਰਾਂ ਦੇ ਘਰ ਵਾਪਸੀ ਦੀ ਉਡੀਕ ਕੀਤੀ ਜਾਂਦੀ ਹੈ ਉੱਥੇ ਹੀ ਮੰਦਭਾਗੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ।

ਜੋ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਕੈਨੇਡਾ ਵਿੱਚ ਸਾਹਮਣੇ ਆਉਣ ਵਾਲੀਆਂ ਬਹੁਤ ਸਾਰੀਆਂ ਦੁੱਖਦਾਈ ਘਟਨਾਵਾਂ ਕਈ ਪਰਿਵਾਰਾਂ ਦੀਆਂ ਖੁਸ਼ੀਆਂ ਨੂੰ ਗਮ ਵਿਚ ਤਬਦੀਲ ਕਰ ਦਿੰਦੀਆਂ ਹਨ। ਹੁਣ ਕੈਨੇਡਾ ਤੋਂ ਇਕ ਵੱਡੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਪੰਜਾਬੀ ਟਰੱਕ ਡਰਾਇਵਰ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕੈਨੈਡਾ ਦੇ ਬ੍ਰਿਟਿਸ਼ ਕੋਲੰਬੀਆਂ ਸੂਬੇ ਤੋਂ ਸਾਹਮਣੇ ਆਇਆ ਹੈ।

ਜਿੱਥੇ ਕੈਨੇਡਾ ਦੇ ਦੱਖਣੀ ਪੂਰਬੀ ਸੂਬੇ ਬ੍ਰਿਟਿਸ਼ ਕੋਲੰਬੀਆਂ ਦੇ ਕੂਟੇਨੇ ਨੈਸ਼ਨਲ ਪਾਰਕ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਜਿਸ ਵਿਚੋਂ ਟਰੱਕ ਡਰਾਈਵਰ ਸੁਖਜਿੰਦਰ ਸਿੰਘ ਗਿੱਲ ਦੀ ਮੌਤ ਹੋ ਗਈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਜਿਥੇ ਆਪਣੇ ਪਰਿਵਾਰ ਵਿੱਚ ਪਿਛੇ ਆਪਣੇ ਮਾਪਿਆਂ, ਪਤਨੀ ਅਤੇ ਦੋ ਪੁੱਤਰਾਂ ਨੂੰ ਛੱਡ ਗਿਆ ਹੈ ਜਿਨ੍ਹਾਂ ਦੀ ਉਮਰ 6 ਅਤੇ 3 ਸਾਲ ਹੈ। ਜਿਸ ਦਿਨ ਮ੍ਰਿਤਕ ਆਪਣੇ ਪੁੱਤਰ ਦੇ ਜਨਮ ਦਿਨ ਤੇ ਜਲਦੀ ਨਾਲ ਘਰ ਆ ਰਿਹਾ ਸੀ ਅਤੇ ਘਰ ਵਾਪਸੀ ਤੇ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਜਿਸ ਕਾਰਨ ਸੁਖਜਿੰਦਰ ਸਿੰਘ ਗਿੱਲ ਦੀ ਮੌਤ ਹੋ ਗਈ।

ਸੁਖਜਿੰਦਰ ਸਿੰਘ ਜਿੱਥੇ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉੱਥੇ ਹੀ ਉਸਦੀ ਮੌਤ ਹੀ ਖਬਰ ਮਿਲਦੇ ਹੀ ਪੰਜਾਬੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਦੇ ਅੰਤਿਮ ਸੰਸਕਾਰ ਵਾਸਤੇ ਪਰਿਵਾਰ ਦੀ ਮਦਦ ਕਰਨ ਲਈ go fund me ਨਾਮ ਦਾ ਪੇਜ਼ ਵੀ ਬਣਾਇਆ ਗਿਆ ਹੈ। ਜਿਸ ਸਦਕਾ ਪਰਿਵਾਰ ਦੀ ਆਰਥਿਕ ਮਦਦ ਹੋ ਸਕੇ।