ਆਈ ਤਾਜਾ ਵੱਡੀ ਖਬਰ 

ਹਰੇਕ ਦੇਸ਼ ਦੇ ਵਿੱਚ ਅਪਰਾਧ ਦੀ ਵੱਖੋ ਵੱਖਰੀ ਸਜ਼ਾ ਤੈਅ ਕੀਤੀ ਗਈ ਹੈ, ਵੱਖ-ਵੱਖ ਧਾਰਾਵਾਂ ਤਹਿਤ ਸਜ਼ਾ ਸੁਣਾਈ ਜਾਂਦੀ ਹੈ । ਜਦੋਂ ਵੀ ਕੋਈ ਸ਼ਖਸ ਜੁਰਮ ਕਰਦਾ ਹੈ ਤਾਂ ਜੁਰਮ ਮੁਤਾਬਕ ਉਸ ਨੂੰ ਸਜ਼ਾ ਦਿੱਤੀ ਜਾਂਦੀ ਹੈ। ਪਰ ਕਈ ਵਾਰ ਇਹ ਅਪਰਾਧੀ ਕੋਈ ਹੋਰ ਨਹੀਂ ਸਗੋਂ ਆਪਣਾ ਕਰੀਬੀ ਹੀ ਨਿਕਲਦਾ ਹੈ l ਜਿਹੜਾ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਹੈ, ਜਿਸ ਬਾਰੇ ਸੁਣਣ ਤੋਂ ਬਾਅਦ ਲੋਕਾਂ ਦੇ ਹੋਸ਼ ਉੜ ਜਾਂਦੇ ਹਨ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਵਿਦੇਸ਼ੀ ਧਰਤੀ ਤੇ ਪਤੀ ਨੇ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਸੀ ਤੇ ਹੁਣ ਕੋਰਟ ਵੱਲੋਂ ਉਸਨੂੰ ਸਜ਼ਾ ਸੁਣਾਈ ਗਈ ਹੈ।

ਹੁਣ ਇਸ ਸ਼ਖਸ ਨੂੰ ਉਮਰ ਕੈਦ ਦੀ ਸਜ਼ਾ ਅਦਾਲਤ ਵੱਲੋਂ ਸੁਣਾਈ ਗਈ, ਇਹ ਸ਼ਖਸ ਕੋਈ ਹੋਰ ਨਹੀਂ ਸਗੋਂ ਇੱਕ ਪੰਜਾਬੀ ਹੈ, ਜਿਸ ਨੇ ਵਿਦੇਸ਼ੀ ਧਰਤੀ ਤੇ ਆਪਣੀ ਪਤਨੀ ਦੇ ਨਾਲ ਇਸ ਵੱਡੀ ਵਾਰਦਾਤ ਨੂੰ ਅਣਜਾਣ ਦਿੱਤਾ । ਮਾਮਲਾ ਵੈਨਕੂਵਰ ਤੋਂ ਸਾਹਮਣੇ ਆਇਆ, ਜਿੱਥੇ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ‘ਚ ਇੱਕ ਦਰਦਨਾਕ ਘਟਨਾ ਵਾਪਰੀ ਸੀ l ਇੱਥੇ ਪਤਨੀ ਦਾ ਕਤਲ ਕਰਨ ਵਾਲੇ ਪੰਜਾਬੀ ਜਿਨਾਂ ਦਾ ਨਾਮ ਇੰਦਰਜੀਤ ਸਿੰਘ ਸੰਧੂ ਸੀ, ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਉਹ 13 ਸਾਲ ਤੱਕ ਪੈਰੋਲ ਦਾ ਹੱਕਦਾਰ ਨਹੀਂ ਹੋਵੇਗਾ ।

ਉੱਥੇ ਹੀ ਇਸ ਮਾਮਲੇ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਪਤਾ ਚੱਲਿਆ ਹੈ ਕਿ ਐਬਟਸਫੋਰਡ ਵਿਖੇ 28 ਜੁਲਾਈ 2022 ਨੂੰ 45 ਸਾਲਾ ਪੰਜਾਬਣ ਕਮਲਜੀਤ ਕੌਰ ਸੰਧੂ ਦਾ ਉਸ ਦੇ ਪਤੀ ਨੇ ਕਤਲ ਕਰ ਦਿੱਤਾ ਸੀ। ਜਿਸ ਤੋਂ ਬਾਅਦ ਇਹ ਮਾਮਲਾ ਅਦਾਲਤ ਤੱਕ ਪਹੁੰਚ ਚੁੱਕਿਆ ਸੀ l

ਅਦਾਲਤੀ ਦਸਤਾਵੇਜ਼ਾਂ ਮੁਤਾਬਕ ਐਬਟਸਫੋਰਡ ਪੁਲਸ ਨੂੰ ਜਾਰਜ ਫਰਗਿਊਸਨ ਵੇਅ ਤੇ ਵੇਅਰ ਸਟ੍ਰੀਟ ਨੇੜੇ ਈਸਟਵਿਊ ਸਟ੍ਰੀਟ ਵਿਚ ਹਿੰਸਕ ਵਾਰਦਾਤ ਦੀ ਸੂਚਨਾ ਮਿਲੀ ਸੀ ਤੇ ਇੰਦਰਜੀਤ ਸਿੰਘ ਸੰਧੂ ਨੂੰ ਮੌਕਾ ਏ ਵਾਰਦਾਤ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਉਥੇ ਹੀ ਦੋਸ਼ੀ ਦੇ ਵੱਲੋਂ ਇਸ ਵਾਰਦਾਤ ਨੂੰ ਅਣਜਾਮ ਦੇਣ ਤੋਂ ਬਾਅਦ ਆਪਣਾ ਜੁਰਮ ਕਬੂਲ ਕਰ ਲਿਆ ਗਿਆ ਸੀl ਜਿਸ ਦੇ ਚਲਦੇ ਅਦਾਲਤ ਵੱਲੋਂ ਹੁਣ ਇਸ ਮਾਮਲੇ ਤੇ ਸੁਣਵਾਈ ਕਰਦਿਆਂ ਹੋਇਆ ਦੋਸ਼ੀ ਪਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ l


                                       
                            
                                                                   
                                    Previous Post36 ਸਾਲ ਦੀ ਉਮਰ ਤੱਕ ਔਰਤ ਨੇ 44 ਬੱਚਿਆਂ ਨੂੰ ਦਿੱਤਾ ਜਨਮ, ਕਿਉਂ ਚੁਕਿਆ ਅਜਿਹਾ ਕਦਮ ਜਾਣੋ
                                                                
                                
                                                                    
                                    Next Postਪੰਜਾਬ : ਜ਼ਮੀਨ ਵੇਚ ਕੇ 2 ਮਹੀਨੇ ਪਹਿਲਾਂ ਧੀ ਨੂੰ ਭੇਜਿਆ ਸੀ ਕੈਨੇਡਾ , ਪਰ ਇੰਝ ਆਵੇਗੀ ਮੌਤ ਪਰਿਵਾਰ ਨੇ ਕਦੇ ਸੋਚਿਆ ਨਹੀਂ ਸੀ
                                                                
                            
               
                            
                                                                            
                                                                                                                                            
                                    
                                    
                                    




