BREAKING NEWS
Search

ਕੈਂਸਰ ਤੋਂ ਪੀੜਤ ਵਿਅਕਤੀ ਨੇ ਸਾਈਕਲ ਰਾਹੀਂ ਅਮਰੀਕਾ ਦਾ ਚੱਕਰ ਲਗਾਉਣ ਦੀ ਠਾਣੀ, ਜਿੰਦਾਦਿਲੀ ਦੀ ਮਿਸਾਲ ਕੀਤੀ ਪੇਸ਼

ਆਈ ਤਾਜਾ ਵੱਡੀ ਖਬਰ 

ਜ਼ਿੰਦਗੀ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੇ ਕਾਰਨਾਮੇ ਕੀਤੇ ਜਾਂਦੇ ਹਨ ਜਿਸ ਨਾਲ ਬਹੁਤ ਸਾਰੇ ਲੋਕਾਂ ਲਈ ਅਜਿਹੇ ਲੋਕ ਪ੍ਰੇਰਨਾ-ਸਰੋਤ ਬਣ ਜਾਂਦੇ ਹਨ। ਜਿਸ ਬਾਰੇ ਕਿਸੇ ਵਲੋ ਸੋਚਿਆ ਵੀ ਨਹੀਂ ਗਿਆ ਹੁੰਦਾ। ਬਹੁਤ ਸਾਰੇ ਲੋਕ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਦੇ ਹਨ ਇਸ ਦੇ ਬਾਵਜੂਦ ਵੀ ਉਹਨਾਂ ਵੱਲੋਂ ਜ਼ਿੰਦਾ ਦਿੱਲੀ ਦੇ ਨਾਲ ਅਜਿਹੇ ਕਾਰਨਾਮੇ ਕੀਤੇ ਜਾਂਦੇ ਹਨ । ਜਿਸ ਨਾਲ ਉਹ ਹਰ ਪਾਸੇ ਚਰਚਾ ਵਿਚ ਬਣ ਜਾਂਦੇ ਹਨ। ਵਿਦੇਸ਼ਾਂ ਵਿੱਚ ਵੀ ਬਹੁਤ ਸਾਰੇ ਲੋਕਾਂ ਵੱਲੋਂ ਅਜਿਹਾ ਕੀਤਾ ਜਾਂਦਾ ਹੈ ਜਿਸ ਨਾਲ ਹੋਰ ਲੋਕਾਂ ਨੂੰ ਵੀ ਜਿੰਦਗੀ ਵਿੱਚ ਅੱਗੇ ਵਧਣ ਦਾ ਮੌਕਾ ਮਿਲਦਾ ਹੈ।

ਦੁਨੀਆਂ ਵਿਚ ਜਿੱਥੇ ਬਹੁਤ ਸਾਰੇ ਲੋਕ ਵੱਖ-ਵੱਖ ਬਿਮਾਰੀਆਂ ਤੋਂ ਪ੍ਰਭਾਵਤ ਹੁੰਦੇ ਹਨ ਉੱਥੇ ਹੀ ਸਭ ਤੋਂ ਖਤਰਨਾਕ ਬਿਮਾਰੀ ਸਮਝੀ ਜਾਣ ਵਾਲੀ ਕੈਂਸਰ ਨਾਲ ਵੀ ਬਹੁਤ ਸਾਰੇ ਲੋਕ ਅੱਜ ਦੇ ਦੌਰ ਵਿੱਚ ਪ੍ਰਭਾਵਤ ਹਨ। ਪਰ ਇਸ ਦੇ ਬਾਵਜੂਦ ਵੀ ਉਨ੍ਹਾਂ ਵੱਲੋਂ ਲੋਕਾਂ ਨੂੰ ਕੁਝ ਵੱਖਰਾ ਕਰ ਕੇ ਦਿਖਾ ਦਿੱਤਾ ਜਾਂਦਾ ਹੈ। ਹੁਣ ਕੈਂਸਰ ਤੋਂ ਪੀੜਤ ਵਿਅਕਤੀ ਨੇ ਅਮਰੀਕਾ ਦਾ ਚੱਕਰ ਸਾਈਕਲ ਦੇ ਰਾਹੀਂ ਲਗਾਉਣ ਦਾ ਕੰਮ ਕੀਤਾ ਜਿਥੇ ਉਸ ਦੀ ਜ਼ਿੰਦਾਦਿਲੀ ਦੀ ਮਿਸਾਲ ਪੇਸ਼ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਆਨ ਵਾਰਡ ਨਾਮ ਦੇ ਕੈਂਸਰ ਤੋਂ ਪੀੜਤ ਵਿਅਕਤੀ ਵੱਲੋਂ ਸਾਈਕਲ ਤੇ ਪੂਰੇ ਅਮਰੀਕਾ ਦਾ ਚੱਕਰ ਆਪਣੇ ਇੱਕ ਦੋਸਤ ਦੀ ਮਦਦ ਨਾਲ ਲਗਾਇਆ ਜਾ ਰਿਹਾ ਹੈ।

ਇਹ ਵਿਅਕਤੀ ਜਿੱਥੇ ਬ੍ਰੇਨ ਕੈਂਸਰ ਦੀ ਬੀਮਾਰੀ ਤੋਂ 2020 ਤੋਂ ਪ੍ਰਭਾਵਤ ਹੈ ਜਦੋਂ ਉਸ ਨੂੰ ਪਤਾ ਲੱਗਿਆ ਕਿ ਉਹ ਇਸ ਬੀਮਾਰੀ ਤੋਂ ਪ੍ਰਭਾਵਤ ਹੈ ਤਾਂ ਉਸ ਵੱਲੋਂ ਡਾਕਟਰਾਂ ਤੋਂ ਇਹ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਉਸ ਕੋਲ ਲਗਭਗ 5 ਸਾਲ ਬਾਕੀ ਹਨ।

ਜਿਸ ਵਿੱਚ ਉਸ ਵੱਲੋਂ ਕੈਸਰ ਤੋਂ ਪ੍ਰਭਾਵਿਤ ਵਿਅਕਤੀਆਂ ਦੇ ਇਲਾਜ ਵਾਸਤੇ ਪੈਸਾ ਇਕੱਠਾ ਕਰਨ ਦਾ ਕੰਮ ਕੀਤਾ ਜਾਣਾ ਸ਼ੁਰੂ ਕਰ ਦਿੱਤਾ। ਜਿੱਥੇ ਉਸ ਵੱਲੋਂ ਪੂਰੇ ਅਮਰੀਕਾ ਦਾ ਚੱਕਰ ਸਾਈਕਲ ਤੇ ਲਗਾਇਆ ਜਾ ਰਿਹਾ ਹੈ ਅਤੇ ਉਸ ਦਾ ਇਕ ਦੋਸਤ ਐਡੀ ਫੈਲਨ ਉਸ ਦੇ ਨਾਲ ਸਾਈਕਲ ਚਲਾ ਕੇ ਉਸ ਦੇ ਕੰਮ ਵਿੱਚ ਮਦਦ ਕਰ ਰਿਹਾ ਹੈ। ਹੁਣ ਤੱਕ ਉਸ ਵੱਲੋਂ ਕਾਫੀ ਪੈਸਾ ਇੱਕਠਾ ਕੀਤਾ ਜਾ ਚੁੱਕਾ ਹੈ ਜੋ ਕਿ ਉਹ ਕੈਂਸਰ ਤੋਂ ਪੀੜਤ ਵਿਅਕਤੀਆਂ ਲਈ ਦਾਨ ਕਰਨਾ ਚਾਹੁੰਦਾ ਹੈ।