ਤਾਜਾ ਵੱਡੀ ਖਬਰ 

ਪਿਛਲੇ ਮਹੀਨੇ ਤੋਂ ਖੇਤੀ ਕਨੂੰਨਾਂ ਖਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਲਗਾਤਾਰ ਸੰਘਰਸ਼ ਤੇ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਪੰਜਾਬ ਵਿੱਚ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਮਾਲ ਗੱਡੀਆਂ ਨੂੰ  ਆਉਣ ਦੀ ਇਜਾਜ਼ਤ ਦਿੱਤੀ ਗਈ ਹੈ। ਜਿਨ੍ਹਾਂ ਸਦਕਾ ਪੰਜਾਬ ਦੇ ਆਰਥਿਕ ਹਲਾਤਾਂ ਵਿੱਚ ਸੁਧਾਰ ਹੋ ਸਕੇ। ਕਿਉਂਕਿ ਪਹਿਲਾਂ ਹੀ ਮਾਲ ਗੱਡੀਆਂ ਦੇ ਨਾ ਆਉਣ ਕਾਰਨ ਪੰਜਾਬ ਨੂੰ ਕਾਫੀ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

 ਇਨ੍ਹਾਂ ਮਾਲ ਗੱਡੀਆਂ ਰਾਹੀਂ ਆਉਣ ਵਾਲੀਆਂ ਵਸਤਾਂ ਅਤੇ ਖਾਦਾਂ, ਕੋਲੇ ਦੇ ਸਟਾਕ ਵਿਚ ਭਾਰੀ ਕਮੀ ਆਈ ਹੈ। ਜਿਸ ਦਾ ਸਭ ਤੋਂ ਵੱਧ ਅਸਰ ਬਿਜਲੀ ਵਿਭਾਗ ਅਤੇ ਖੇਤੀਬਾੜੀ ਤੇ ਪਿਆ ਹੈ। ਹੁਣ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਲਈ ਬਹੁਤ ਵੱਡੀ ਖੁਸ਼ਖਬਰੀ ਦਾ ਐਲਾਨ ਕੀਤਾ ਗਿਆ ਹੈ। ਜਿਸ ਕਾਰਨ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਪੰਜਾਬ ਵਿੱਚ ਖੇਤੀ ਕਨੂੰਨਾਂ ਵਿਰੁੱਧ ਦਿੱਤੇ ਜਾ ਰਹੇ ਧਰਨਿਆਂ ਦੌਰਾਨ ਕਿਸਾਨਾਂ ਨੂੰ ਫ਼ਸਲ ਲਈ ਖਾਦਾਂ ਦੀ ਭਾਰੀ ਕਮੀ ਹੋਈ ਸੀ।

ਹੁਣ ਵਿੱਤ ਮੰਤਰੀ ਸੀਤਾਰਮਨ ਵੱਲੋਂ ਕਿਸਾਨਾਂ ਨੂੰ ਫਸਲ ਮੌਸਮ ਦੇ ਲਈ ਲੋੜੀਂਦੀ ਮਾਤਰਾ ਵਿੱਚ ਸਬਸਿਡੀ ਦਰਾਂ ਤੇ ਖਾਦ ਉਪਲਬਧ ਕਰਵਾਉਣ ਲਈ 65,000 ਕਰੋੜ ਰੁਪਏ ਦੇ ਖਾਦ ਸਬਸਿਡੀ ਫੰਡ ਦੀ ਘੋਸ਼ਣਾ ਕੀਤੀ ਗਈ ਹੈ। ਜਿਸ ਨਾਲ ਕਿਸਾਨਾਂ ਵਿਚ ਖੁਸ਼ੀ ਦੀ ਲਹਿਰ ਆ ਗਈ ਹੈ। ਵਿੱਤ ਮੰਤਰਾਲੇ ਵੱਲੋਂ ਪਿਛਲੇ ਸਾਲਾਂ ਦੇ ਮੁਕਾਬਲੇ ਖਾਦਾਂ ਦੀ ਵਰਤੋਂ ਵਿੱਚ ਤੇਜ਼ੀ ਦਰਜ ਕੀਤੀ ਗਈ ਹੈ।

ਇਸ ਲਈ ਹੀ ਵਿੱਤ ਮੰਤਰੀ ਵੱਲੋਂ ਕਿਸਾਨਾਂ ਨੂੰ ਸਬਸਿਡੀ ਦਰਾਂ ਤੇ ਖਾਦ ਦੀ ਸਪਲਾਈ ਲਈ 65 ਹਜ਼ਾਰ ਕਰੋੜ ਰੁਪਏ ਦਾ ਫੰਡ ਮੁਹਈਆ ਕਰਵਾਇਆ ਜਾ ਰਿਹਾ ਹੈ। ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਖਾਦਾਂ ਦੀ ਵਰਤੋਂ ਵਿੱਚ 17.8 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਵਿੱਤ ਮੰਤਰੀ ਸੀਤਾਰਮਨ ਨੇ ਕਿਹਾ ਹੈ ਕਿ ਚਾਲੂ ਵਿੱਤੀ ਸਾਲ ਵਿੱਚ ਵੀ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜ਼ਗਾਰ ਯੋਜਨਾ ਲਈ 10,000 ਕਰੋੜ ਰੁਪਏ ਦੀ ਹੋਰ ਵਿਵਸਥਾ ਕੀਤੀ ਗਈ ਹੈ।

ਇਸ ਨਾਲ ਵੀ ਗ੍ਰਾਮੀਣ ਅਰਥ-ਵਿਵਸਥਾ ਨੂੰ ਰਫ਼ਤਾਰ ਮਿਲੇਗੀ। ਵੀਰਵਾਰ ਨੂੰ ਆਤਮ-ਨਿਰਭਰ ਪੈਕਜ ਦੀ ਵੀ ਵਿੱਤ ਮੰਤਰੀ ਵੱਲੋਂ ਘੋਸ਼ ਣਾ ਕੀਤੀ ਗਈ ਹੈ। ਜੋ 3.0 ਤਹਿਤ ਕਈ ਖੇਤਰਾਂ ਨੂੰ ਇਸ ਦਾ ਲਾਭ ਮਿਲੇਗਾ। 2020- 21 ਵਿੱਚ ਖਾਦਾਂ ਦੀ ਖਪਤ ਵੱਧ ਕੇ 673 ਲੱਖ ਮੀਟਰਕ ਟਨ ਤੱਕ ਹੋਣ ਦੀ ਉਮੀਦ ਹੈ।  ਸਰਕਾਰ ਦੇ ਇਸ ਕਦਮ ਨਾਲ ਖਾਦਾਂ ਦੀ ਸਪਲਾਈ ਵਿਚ ਵਾਧਾ ਹੋ ਜਾਵੇਗਾ। ਇਸ ਉੱਦਮ ਨਾਲ 14 ਕਰੋੜ ਕਿਸਾਨਾਂ ਦੀ ਮਦਦ ਹੋਵੇਗੀ।


                                       
                            
                                                                   
                                    Previous Postਪੰਜਾਬ ਚ ਸਵੇਰੇ ਸਵੇਰੇ ਵਾਪਰਿਆ ਇਥੇ ਕਹਿਰ ਇਕੋ ਪ੍ਰੀਵਾਰ ਦੇ ਜੀਆਂ ਦੀਆਂ ਵਿਛੀਆਂ ਲਾਸ਼ਾਂ,ਛਾਇਆ ਸੋਗ
                                                                
                                
                                                                    
                                    Next Postਕਨੇਡਾ ਤੋਂ ਆਈ ਵੱਡੀ ਖਬਰ : ਜੁਲਾਈ 2021 ਤੱਕ ਲਈ ਹੋਇਆ ਇਹ ਐਲਾਨ, ਲੋਕਾਂ ਚ ਖੁਸ਼ੀ
                                                                
                            
               
                            
                                                                            
                                                                                                                                            
                                    
                                    
                                    



