ਆਈ ਤਾਜਾ ਵੱਡੀ ਖਬਰ

ਭਾਰਤ ਦੇਸ਼ ਜਿਸ ਵਿੱਚ ਹਰ ਧਰਮ ਦੇ ਲੋਕ ਰਹਿੰਦੇ ਹਨ, ਇੱਥੇ ਰਹਿਣ ਵਾਲੇ ਲੋਕ ਆਪੋ ਆਪਣੇ ਧਰਮ ਮੁਤਾਬਿਕ ਮੰਦਰਾਂ,ਗੁਰੂ ਘਰਾਂ ਤੇ ਮਸਜਿਦਾਂ ਸਮੇਤ ਹੋਰਾਂ ਧਾਰਮਿਕ ਸਥਾਨਾਂ ਤੇ ਵਿਸ਼ਵਾਸ ਰੱਖਦੇ ਹਨ l ਸਾਰੇ ਹੀ ਧਰਮ ਬਹੁਤ ਖੂਬਸੂਰਤ ਹਨ ਤੇ ਸਭ ਦੀ ਆਪਣੀ ਵਿਸ਼ੇਸ਼ ਮਹੱਤਤਾ ਹੈ। ਦੂਜੇ ਪਾਸੇ ਅਜਿਹੇ ਵੀ ਬਹੁਤ ਸਾਰੇ ਲੋਕ ਹਨ ਜੋ ਧਰਮਾਂ ਦੇ ਨਾਮ ਤੇ ਆਪਸ ਦੇ ਵਿੱਚ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਤਾਂ ਕਈ ਵਾਰ ਇਹ ਕਾਫੀ ਖੌਫਨਾਕ ਬਣ ਕੇ ਅੱਗੇ ਉਭਰਦੀਆਂ ਹਨ l

ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਕੁੜੀ ਨੇ ਦੂਜੇ ਧਰਮ ਦੇ ਮੁੰਡੇ ਦੇ ਨਾਲ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਕੁੜੀ ਤੇ ਪਰਿਵਾਰਕ ਮੈਂਬਰ ਉਸ ਤੋਂ ਕਾਫੀ ਖਫਾ ਸਨ, ਜਿਸਦੇ ਚਲਦੇ ਕੁੜੀ ਦੇ ਪਿਓ ਦੇ ਵੱਲੋਂ ਆਪਣੇ ਪੁੱਤਾਂ ਨਾਲ ਰਲ ਕੇ ਅਜਿਹਾ ਖੌਫਨਾਕ ਕਦਮ ਚੁੱਕਿਆ ਗਿਆ ਜਿਸਦੇ ਚਲਦੇ ਸਾਰਿਆਂ ਦੇ ਹੋਸ਼ ਉੱਡ ਗਏ। ਇਹ ਰੂਹ ਕੰਬਾਊ ਸਮਾਮਲਾ ਮੁੰਬਈ ਤੋਂ ਸਾਹਮਣੇ ਆਇਆ । ਇੱਥੇ ਇਕ ਪਿਤਾ ਨੇ ਆਪਣੇ ਹੀ ਪੁੱਤਾਂ ਨਾਲ ਮਿਲ ਕੇ ਆਪਣੀ ਧੀ ਅਤੇ ਉਸ ਦੇ ਪਤੀ ਦਾ ਕਤਲ ਕਰ ਦਿੱਤਾ, ਜਿਸ ਕਾਰਨ ਇਲਾਕੇ ਭਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ।

ਦੱਸ ਦਈਏ ਕਿ ਕੁੜੀ ਨੇ ਦੂਜੇ ਧਰਮ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਸੀ, ਇਸ ਗੱਲ ਤੋਂ ਪਿਤਾ ਕਾਫ਼ੀ ਨਾਰਾਜ਼ ਸਨ। ਜਿਸ ਦੇ ਚਲਦੇ ਕੁੜੀ ਦੇ ਪੇਕੇ ਪਰਿਵਾਰ ਦੇ ਵੱਲੋਂ ਖੌਫਨਾਕ ਕਦਮ ਚੁੱਕਿਆ ਗਿਆ l ਉਧਰ ਪੁਲਸ ਨੇ ਧੀ-ਜਵਾਈ ਦੇ ਕਤਲ ਕਰਨ ਦੇ ਦੋਸ਼ ‘ਚ ਤਿੰਨ ਨਾਬਾਲਗਾਂ ਨੂੰ ਹਿਰਾਸਤ ‘ਚ ਲਿਆ ਹੈ ਤੇ ਦੋਸ਼ੀ ਪਿਤਾ ਗੋਰਾ ਰਈਸੁਦੀਨ ਖਾਨ ਨੇ ਆਪਣੇ ਪੁੱਤ ਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਧੀ ਗੁਲਨਾਜ਼ ਖਾਨ ਅਤੇ ਉਸ ਦੇ ਹਿੰਦੂ ਪਤੀ ਰਮੇਸ਼ ਦਾ ਕਤਲ ਕਰ ਦਿੱਤਾ।

ਕਤਲ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਦੀ ਧੀ ਦੇ ਵੱਲੋਂ ਇੱਕ ਹਿੰਦੂ ਲੜਕੇ ਦੇ ਨਾਲ ਵਿਆਹ ਕਰਵਾ ਲਿਆ ਗਿਆ ਸੀ, ਕੁੜੀ ਦਾ ਪਰਿਵਾਰ ਇਸੇ ਗਲਤ ਹੋ ਕਾਫੀ ਖਫਾ ਸੀ ਕਿ ਉਨਾਂ ਦੀ ਧੀ ਨੇ ਉਹਨਾਂ ਦੀ ਮਨਜ਼ੂਰੀ ਤੋਂ ਬਿਨਾਂ ਦੂਜੇ ਧਰਮ ਦੇ ਮੁੰਡੇ ਨਾਲ ਵਿਆਹ ਕਰਵਾ ਲਿਆ ਹੈ ਜਿਸ ਦੇ ਚਲਦੇ ਗੁੱਸੇ ਵਿੱਚ ਆਏ ਪਿਓ ਦੇ ਵੱਲੋਂ ਆਪਣੇ ਪੁੱਤਾਂ ਨਾਲ ਮਿਲ ਕੇ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

Home  ਤਾਜਾ ਖ਼ਬਰਾਂ  ਕੁੜੀ ਨੇ ਕਰਾਇਆ ਸੀ ਦੂਜੇ ਧਰਮ ਦੇ ਮੁੰਡੇ ਨਾਲ ਵਿਆਹ , ਪਿਓ ਨੇ ਪੁੱਤਾਂ ਨਾਲ ਮਿਲ ਦਿੱਤਾ ਖੌਫਨਾਕ ਵਾਰਦਾਤ ਨੂੰ ਅੰਜਾਮ
                                                      
                              ਤਾਜਾ ਖ਼ਬਰਾਂ                               
                              ਕੁੜੀ ਨੇ ਕਰਾਇਆ ਸੀ ਦੂਜੇ ਧਰਮ ਦੇ ਮੁੰਡੇ ਨਾਲ ਵਿਆਹ , ਪਿਓ ਨੇ ਪੁੱਤਾਂ ਨਾਲ ਮਿਲ ਦਿੱਤਾ ਖੌਫਨਾਕ ਵਾਰਦਾਤ ਨੂੰ ਅੰਜਾਮ
                                       
                            
                                                                   
                                    Previous Postਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ , ਦਿੱਤਾ ਇਹ ਤੋਹਫ਼ਾ
                                                                
                                
                                                                    
                                    Next Postਵਿਦੇਸ਼ ਚ ਨੌਜਵਾਨ ਭੈਣ ਦੇ ਵਿਆਹ ਲਈ ਪੰਜਾਬ ਆਉਣ ਦੀ ਕਰ ਰਿਹਾ ਸੀ ਤਿਆਰੀ , ਕਿਸਮਤ ਨੂੰ ਸੀ ਕੁਝ ਹੋਰ ਮਨਜ਼ੂਰ ਵਾਪਰਿਆ ਮੰਦਭਾਗਾ
                                                                
                            
               
                            
                                                                            
                                                                                                                                            
                                    
                                    
                                    




