ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿਚ ਆਏ ਦਿਨ ਹੀ ਵਾਪਰਨ ਵਾਲੇ ਅਜਿਹੇ ਹਾਦਸੇ ਲੋਕਾਂ ਨੂੰ ਹੈਰਾਨ ਕਰ ਦਿੰਦੇ ਹਨ ਅਤੇ ਉਨ੍ਹਾਂ ਉਪਰ ਵਿਸ਼ਵਾਸ ਕਰਨਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਜੇਹੇ ਹਾਦਸੇ ਦੁਨੀਆਂ ਵਿੱਚ ਬਹੁਤ ਹੀ ਘੱਟ ਸਾਹਮਣੇ ਆਉਂਦੇ ਹਨ। ਕਹਿੰਦੇ ਹਨ ਕੇ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੁੰਦਾ ਹੈ। ਤੇ ਜਿਸ ਦੇ ਜਿੰਨੇ ਸਾਹ ਲਿਖੇ ਹੁੰਦੇ ਹਨ ਉਨ੍ਹੇ ਸਾਹ ਹੀ ਇਨਸਾਨ ਦੁਨੀਆ ਤੇ ਪੂਰੇ ਕਰਕੇ ਜਾਂਦਾ ਹੈ। ਜਿੱਥੇ ਬਹੁਤ ਸਾਰੇ ਲੋਕਾਂ ਨਾਲ ਭਿਆਨਕ ਸੜਕ ਹਾਦਸੇ ਵਾਪਰ ਜਾਂਦੇ ਹਨ। ਉਥੇ ਹੀ ਇਨ੍ਹਾਂ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ , ਜਿਸ ਵਿਚ ਲੋਕਾਂ ਦੀ ਜ਼ਿੰਦਗੀ ਹੀ ਬਦਲ ਜਾਂਦੀ ਹੈ। ਹੁਣ ਨੌਜਵਾਨ ਕੁੜੀ ਨਾਲ ਹਾਦਸੇ ਵਿੱਚ ਕੌਮਾ ਤੋਂ ਵਾਪਸ ਆਉਣ ਤੇ ਜੋ ਹੋਇਆ ਹੈ ਉਸਨੂੰ ਵੇਖ ਕੇ ਸਾਰੇ ਹੈਰਾਨ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅਜੀਬੋ-ਗਰੀਬ ਘਟਨਾ ਅਮਰੀਕਾ ਤੋਂ ਸਾਹਮਣੇ ਆਈ ਹੈ। ਜਿੱਥੇ ਦੋ ਹਫਤੇ ਪਹਿਲਾਂ ਇੱਕ ਸੜਕ ਹਾਦਸੇ ਦਾ ਸ਼ਿਕਾਰ 24 ਸਾਲਾਂ ਦੀ ਲੜਕੀ ਸਮਰ ਡਿਆਜ਼ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਸੀ।

ਜਿੱਥੇ ਉਸ ਲੜਕੀ ਨੂੰ ਸੜਕ ਦੇ ਕਿਨਾਰੇ ਉੱਪਰ ਐਸਯੂਵੀ ਗੱਡੀ ਨੇ ਟੱਕਰ ਮਾਰ ਦਿੱਤੀ ਸੀ। ਹਸਪਤਾਲ ਵਿੱਚ ਉਸ ਲੜਕੀ ਨੂੰ ਹੋਸ਼ ਨਾ ਆਈ ਅਤੇ ਦੋ ਹਫ਼ਤੇ ਲਗਾਤਾਰ ਕੌਮਾਂ ਵਿੱਚ ਰਹੀ। ਦੋ ਹਫਤਿਆਂ ਪਿੱਛੋਂ ਉਸ ਲੜਕੀ ਦੇ ਹੋਸ਼ ਵਿੱਚ ਆਉਣ ਤੇ ਸਾਰੇ ਲੋਕ ਹੈਰਾਨ ਰਹਿ ਗਏ ਕਿਉਂਕਿ ਉਸ ਲੜਕੀ ਵੱਲੋਂ ਬੋਲੀ ਜਾਣ ਵਾਲੀ ਬੋਲੀ ਵਿੱਚ ਤਬਦੀਲੀ ਆ ਗਈ ਸੀ। ਕਿਉਂਕਿ ਅਮਰੀਕਾ ਦੀ ਜੰਮਪਲ ਅਤੇ ਅਮਰੀਕਾ ਵਿੱਚ ਰਹਿਣ ਵਾਲੀ ਲੜਕੀ ਵੱਲੋਂ ਨਿਊਜ਼ੀਲੈਂਡ ਦੇ ਲਹਿਜੇ ਵਿੱਚ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ।

ਜਿਸ ਤੋਂ ਹੈਰਾਨ ਹੁੰਦੇ ਹੋਏ ਨਰਸ ਵੱਲੋਂ ਲੜਕੀ ਤੋਂ ਪੁੱਛਿਆ ਗਿਆ ਕਿ ਉਹ ਕਿਥੋਂ ਦੀ ਰਹਿਣ ਵਾਲੀ ਹੈ। ਜਿਸ ਤੇ ਲੜਕੀ ਨੇ ਦੱਸਿਆ ਕਿ ਉਸ ਦਾ ਨਿਊਜ਼ੀਲੈਂਡ ਨਾਲ ਕੋਈ ਵੀ ਲੈਣ-ਦੇਣ ਨਹੀਂ ਹੈ ਤੇ ਉਹ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ ਦੀ ਰਹਿਣ ਵਾਲੀ ਹੈ। ਇਸ ਲੜਕੀ ਦੇ ਦੁਰਘਟਨਾਗ੍ਰਸਤ ਹੋਣ ਕਾਰਨ ਉਸ ਦੇ ਦਿਮਾਗ ਨੂੰ ਹੋਏ ਨੁਕਸਾਨ ਕਾਰਨ ਇਹ ਬੀਮਾਰੀ ਇਸ ਲੜਕੀ ਨੂੰ ਹੋ ਗਈ ਹੈ। ਇਸ ਬੀਮਾਰੀ ਨੂੰ ਮੈਡੀਕਲ ਭਾਸ਼ਾ ਦੇ ਵਿਚ ਫੌਰਨ ਐਕਸੈਂਟ ਸਿੰਡਰੋਮ, ਮਤਲਬ ਕੀ ਫਾਸ ਕਿਹਾ ਜਾਂਦਾ ਹੈ। ਜਿਸ ਕਾਰਨ ਵਿਅਕਤੀ ਦੀ ਭਾਸ਼ਾ ਵਿੱਚ ਤਬਦੀਲੀ ਆ ਜਾਂਦੀ ਹੈ। ਇਸ ਲੜਕੀ ਨੂੰ ਕੌਮਾਂ ਤੋਂ ਬਾਹਰ ਆਉਣ ਤੇ ਬੋਲਣ ਵਿੱਚ ਕਾਫੀ ਦਿੱਕਤ ਹੋ ਰਹੀ ਸੀ ਜਿਸ ਵਲੋ ਕਾਫੀ ਸਪੀਚ ਥਰੈਪੀ ਤੋਂ ਬਾਅਦ ਬੋਲਣਾ ਸ਼ੁਰੂ ਕੀਤਾ ਗਿਆ ਸੀ।

Home  ਤਾਜਾ ਖ਼ਬਰਾਂ  ਕੁਦਰਤ ਦੇ ਰੰਗ : ਨੌਜਵਾਨ ਕੁੜੀ ਹਾਦਸੇ ਕਾਰਨ ਗਈ ਕੌਮ ਚ ਫਿਰ ਹੋਸ਼ ਚ ਆਉਣ ਤੇ ਹੋ ਗਿਆ ਇਹ ਅਜੀਬ ਕ੍ਰਿਸ਼ਮਾ
                                                      
                                       
                            
                                                                   
                                    Previous Postਹੁਣੇ ਹੁਣੇ CM ਚੰਨੀ ਨੂੰ ਲੈ ਆਈ ਇਹ ਵੱਡੀ ਖਬਰ ਮਚਿਆ ਇਹ ਵੱਡਾ ਹੜਕੰਪ – ਤਾਜਾ ਵੱਡੀ ਖਬਰ
                                                                
                                
                                                                    
                                    Next Postਚਾਵਾਂ ਨਾਲ ਆਸਟ੍ਰੇਲੀਆ ਭੇਜੀ ਘਰਵਾਲੀ ਨੇ ਜਾ ਕੇ ਕਰਤਾ ਅਜਿਹਾ ਕੰਮ – ਉਡੇ ਘਰਵਾਲੇ ਦੇ ਹੋਸ਼
                                                                
                            
               
                            
                                                                            
                                                                                                                                            
                                    
                                    
                                    



