BREAKING NEWS
Search

ਕਿਸਾਨ ਦੀ ਕਾਲੀ ਮਿਰਚ ਨੇ ਚਮਕਾ ਦਿੱਤੀ ਕਿਸਮਤ , ਖਰੀਦ ਰਿਹਾ 7 ਕਰੋੜ ਦਾ ਹੈਲੀਕਾਪਟਰ

ਆਈ ਤਾਜਾ ਵੱਡੀ ਖਬਰ 

ਕਾਲੀ ਮਿਰਚ ਦੀ ਖੇਤੀ ਨੇ ਖੋਲ੍ਹੀ ਕਿਸਾਨ ਦੀ ਕਿਸਮਤ, ਹੁਣ ਕਿਸਾਨ ਕਰੋੜਾਂ ਦੀ ਕੀਮਤ ਦਾ ਖਰੀਦੇਗਾ ਹੈਲੀਕਾਪਟਰ। ਕੀਮਤ ਜਾਣ ਕੇ ਤੁਸੀ ਵੀ ਹੋ ਜਾਓਗੇ ਹੈਰਾਨ। ਇਹ ਮਾਮਲਾ ਜਗਦਲਪੁਰ ਤੋ ਸਾਹਮਣੇ ਆ ਰਿਹਾ ਹੈ ਜਿਥੇ ਛੱਤੀਸਗੜ੍ਹ ਦੇ ਬਸਤਰ ਦਾ ਰਹਿਣ ਵਾਲੇ ਕਿਸਾਨ ਡਾ. ਰਾਜਾਰਾਮ ਤ੍ਰਿਪਾਠੀ ਦੀ ਕੀਮਤ ਚਮਕ ਗਈ ਹੈ ਦਰਅਸਲ ਹੁਣ ਰਾਜਾਰਾਮ ਇਕ ਹੈਲੀਕਾਪਟਰ ਖਰੀਦਣ ਜਾ ਰਹੇ ਹਨ। ਜਿਸ ਦੀ ਕੀਮਤ 7 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਦੇ ਮੁਤਾਬਿਕ ਰਾਜਾਰਾਮ ਤ੍ਰਿਪਾਠੀ ਨੇ ਹੈਲੀਕਾਪਟਰ ਖਰੀਦਣ ਲਈ ਨੀਦਰਲੈਂਡਸ ਦੀ ਕੰਪਨੀ ਨਾਲ ਡੀਲ ਕੀਤੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਹੈਲੀਕਾਪਟਰ ਕੰਪਨੀ ਉਸ ਨੂੰ 4 ਸਾਲਾਂ ਵਿਚ ਦੇਵੇਗੀ। ਇਸ ਮੌਕੇ ਉਤੇ ਰਾਜਾਰਾਮ ਹੈਲੀਕਾਪਟਰ ਖਰੀਦਣ ਦੀ ਵਜ੍ਹਾ ਦੱਸਦੇ ਹੋਏ ਕਿਹਾ ਕਿ ਅੱਜ ਦੇ ਸਮੇ ਵਿੱਚ ਕਾਰਪੋਰੇਟ ਕਲਚਰ ਤੋਂ ਨੌਜਵਾਨ ਬਹੁਤ ਪ੍ਰਭਾਵਿਤ ਹਨ।

ਉਹ ਖੇਤੀਬਾੜੀ ਜਾਂ ਕਿਸਾਨੀ ਨੂੰ ਜਿਆਦਾ ਲਾਭਕਾਰੀ ਜਾਂ ਫਾਇਦੇ ਵਾਲਾ ਕੀਤਾ ਨਹੀ ਮੰਨਦੇ ਸਗੋ ਲੋਅ ਪ੍ਰੋਫਾਈਲ ਕੰਮ ਮੰਨਦੇ ਹਨ। ਪਰ ਉਹ ਹੈਲੀਕਾਪਟਰ ਖਰੀਦ ਕੇ ਉਨ੍ਹਾਂ ਸਾਰੇ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਹੈ ਕਿ ਜੇ ਖੇਤੀ ਨੂੰ ਮਿਹਨਤ ਨਾਲ ਕੀਤਾ ਜਾਵੇ ਤਾਂ ਖੇਤੀਬਾੜੀ ‘ਚ ਵੀ ਕਰੀਅਰ ਹੋ ਸਕਦਾ ਹੈ। ਇਸ ਤੋ ਇਲਾਵਾ ਉਸ ਨੇ ਦੱਸਿਆ ਕਿ ਹੈਲੀਕਾਪਟਰ ਖਰੀਦਣ ਦਾ ਮਨ ਇਸ ਕਰਕੇ ਬਣਾਇਆ ਕਿਉਕਿ ਉਸ ਨੇ ਯੂਰਪੀ ਦੇਸ਼ਾਂ ‘ਚ ਕਿਸਾਨਾਂ ਨੂੰ ਹੈਲੀਕਾਪਟਰ ਦਾ ਵਰਤੋ ਕਰਦੇ ਦੇਖਿਆ ਸੀ।

ਇਸ ਕਰਕੇ ਇਹ ਹੈਲੀਕਾਪਟਰ ਲੈਣ ਦਾ ਮਨ ਬਣਿਆ। ਜਾਣਕਾਰੀ ਦੇ ਮੁਤਾਬਿਕ ਰਾਜਾਰਾਮ ਤ੍ਰਿਪਾਠੀ ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਨਾਲ ਸਬੰਧ ਰੱਖਦੇ ਹਨ ਕਰੀਬ 70 ਸਾਲ ਪਹਿਲਾਂ ਉਨ੍ਹਾਂ ਦੇ ਦਾਦ ਸ਼ੰਭੂਨਾਥ ਤ੍ਰਿਪਾਠੀ ਦਰਭਾ ਘਾਟੀ ਦੇ ਕਕਨਾਰ ‘ਚ ਆ ਕੇ ਖੇਤੀਬਾੜੀ ਕਰਨ ਲੱਗੇ ਸਨ। ਹਲਾਂਕਿ ਰਾਜਾਰਾਮ ਦੇ ਪਿਤਾ ਜਗਦੀਸ਼ ਪ੍ਰਸਾਦ ਇਕ ਅਧਿਆਪਕ ਸਨ। ਜਾਣਕਾਰੀ ਮੁਤਾਬਿਕ ਫਿਲਹਾਲ ਮਾਂ ਦੰਤੇਸ਼ਵਰੀ ਹਰਬਲ ਸਮੂਹ ਜਿਸ ਦੀ 25 ਕਰੋੜ ਰੁਪਏ ਸਾਲਾਨਾ ਟਰਨ ਓਵਰ ਹੈ ਉਸ ਦੇ ਸੀ.ਈ.ਓ. ਰਾਜਾਰਾਮ ਸਣੇ 400 ਆਦਿਵਾਸੀ ਪਰਿਵਾਰ ਇਕ ਹਜ਼ਾਰ ਏਕੜ ‘ਚ ਸਮੂਹਿਕ ਖੇਤੀ ਕਰ ਰਹੇ ਹਨ।

ਜੋ ਕਿ ਯੂਰਪੀ ਅਤੇ ਅਮਰੀਕੀ ਦੇਸ਼ਾਂ ‘ਚ ਕਾਲੀ ਮਿਰਚ ਦਾ ਨਿਰਯਾਤ ਕਰਦੇ ਹਨ। ਦੱਸ ਦਈਏ ਕਿ ਰਾਜਾਰਾਮ ਨੂੰ ਭਾਰਤੀ ਖੇਤੀ ਅਤੇ ਖਾਧ ਪ੍ਰੀਸ਼ਦ ਅਤੇ ਖੇਤੀਬਾੜੀ ਮੰਤਰਾਲੇ ਵਲੋਂ ਤਿੰਨ ਵਾਰ ਦੇਸ਼ ਦੇ ਸਰਵਸ਼੍ਰੇਸ਼ਠ ਕਿਸਾਨ ਅਤੇ ਰਾਸ਼ਟਰੀ ਬਾਗਬਾਨੀ ਬੋਰਡ ਤੋਂ ਇਕ ਵਾਰ ਸਰਵਸ਼੍ਰੇਸ਼ਠ ਨਿਰਯਾਤਕ ਸਨਮਾਨ ਨਾਲ ਸਨਮਾਨਤ ਕੀਤਾ ਜਾ ਚੁੱਕੇ ਹਨ। ਜਾਣਕਾਰੀ ਮੁਤਾਬਿਕ ਰਾਜਾਰਾਮ ਨੇ 1996 ‘ਚ 5 ਏਕੜ ਤੋਂ ਸਬਜ਼ੀ ਦੀ ਖੇਤੀ ਕਰਨ ਦੀ ਸ਼ੁਰੂਆਤ ਕੀਤੀ ਸੀ ਇਸ ਤੋਂ ਬਾਅਦ ਅਸ਼ਵਗੰਧਾ ਅਤੇ ਮੂਸਲੀ ਦੀ ਖੇਤੀ ਕੀਤੀ।