ਆਈ ਤਾਜਾ ਵੱਡੀ ਖਬਰ 

ਕੋਰੋਨਾ ਵਾਇਰਸ ਨੂੰ ਲੈ ਕੇ ਵਿਸ਼ਵ ਭਰ ਦੇ ਵਿੱਚ ਹਾਲਾਤ ਕਾਫੀ ਚਿੰਤਾ ਭਰੇ ਬਣੇ ਹੋਏ ਹਨ। ਮੌਜੂਦਾ ਸਮੇਂ ਵਿਚ ਵਿਸ਼ਵ ਦਾ ਹਰ ਇੱਕ ਦੇਸ਼ ਆਪਣੇ ਪੱਧਰ ਉੱਪਰ ਇਸ ਲਾਗ ਦੀ ਬਿਮਾਰੀ ਦਾ ਹੱਲ ਕਰਨ ਦੇ ਲਈ ਪੂਰੀ ਸ਼ਿੱ-ਦ-ਤ ਦੇ ਨਾਲ ਜੁਟਿਆ ਹੋਇਆ ਹੈ। ਜਿਸ ਦੇ ਚਲਦੇ ਹੋਏ ਬਹੁਤ ਸਾਰੇ ਦੇਸ਼ਾਂ ਨੇ ਕੋਰੋਨਾ ਵਾਇਰਸ ਦੀ ਵੈਕਸੀਨ ਦੀ ਖੋਜ ਵੀ ਕਰ ਲਈ ਹੈ। ਯੂਰਪ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਇਨ੍ਹਾਂ ਵੈਕਸੀਨਾਂ ਨੂੰ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਸੇ ਤਰਜ਼ ਉੱਪਰ ਹੀ ਹੁਣ ਭਾਰਤ ਵਿੱਚ ਬਣਾਈਆਂ ਗਈਆਂ ਕੋਰੋਨਾ ਵਾਇਰਸ ਦੀਆਂ 2 ਵੈਕਸੀਨਾਂ ਨੂੰ ਵੱਖ ਵੱਖ ਸੂਬਿਆਂ ਵਿਚ ਪਹੁੰਚਾ ਦਿੱਤਾ ਗਿਆ ਹੈ।

ਇਨ੍ਹਾਂ ਵੈਕਸੀਨ ਨੂੰ ਆਪਣੇ ਨਾਗਰਿਕਾਂ ਦੇ ਪ੍ਰਤੀ ਸਮਰਪਿਤ ਕਰਨ ਲਈ ਪ੍ਰਧਾਨ ਮੰਤਰੀ 16 ਜਨਵਰੀ ਨੂੰ ਇਸ ਦੀ ਸ਼ੁਰੂ ਆਤ ਕਰਨ ਵਾਸਤੇ ਇਕ ਵੀਡੀਓ ਕਾਨਫਰੰਸ ਜ਼ਰੀਏ ਸਮੂਹ ਦੇਸ਼ ਵਾਸੀਆਂ ਦੇ ਨਾਲ ਜੁੜਨਗੇ। ਸੂਤਰਾਂ ਤੋਂ ਪ੍ਰਾਪਤ ਹੋ ਰਹੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 10 ਵਜੇ ਕਰ ਸਕਦੇ ਹਨ। ਇਸ ਦਿਨ ਪ੍ਰਧਾਨ ਮੰਤਰੀ ਵੱਲੋਂ ਆਮ ਲੋਕਾਂ ਵਾਸਤੇ ਕੋ-ਵਿਨ ਮੋਬਾਈਲ ਐਪਲੀਕੇਸ਼ਨ ਨੂੰ ਲਾਂਚ ਕਰਨ ਦਾ ਪ੍ਰੋਗਰਾਮ ਵੀ ਦੱਸਿਆ ਜਾ ਰਿਹਾ ਹੈ।

ਤਾਂ ਜੋ ਇਸ ਐਪਲੀਕੇਸ਼ਨ ਦੇ ਮਾਧਿਅਮ ਨਾਲ ਲੋਕ ਆਪਣੇ ਆਪ ਨੂੰ ਇਸ ਵੈਕਸੀਨ ਦੀ ਖੁਰਾਕ ਲੈਣ ਵਾਸਤੇ ਰਜਿਸਟਰ ਕਰਵਾ ਸਕਣ। ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾਣ ਵਾਲੀ ਇਸ ਵੀਡੀਓ ਕਾਨਫਰੰਸ ਵਿਚ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਦੇਸ਼ ਦੇ ਵੱਖ ਵੱਖ ਥਾਵਾਂ ਤੋਂ 10 ਅਜਿਹੇ ਲੋਕ ਵੀ ਸ਼ਾਮਲ ਹੋਣਗੇ ਜੋ ਟ੍ਰਾਈਲ ਵੈਕਸੀਨ ਦਾ ਹਿੱਸਾ ਸਨ। ਉਹ ਵੀਡੀਓ ਕਾਨਫਰੰਸ ਜ਼ਰੀਏ ਆਪਣਾ ਤਜਰਬਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਵਾਸੀਆਂ ਦੇ ਨਾਲ ਸਾਂਝਾ ਕਰਨਗੇ।

ਇਹਨਾਂ ਤੋਂ ਇਲਾਵਾ ਇਸ ਵੀਡੀਓ ਕਾਨਫਰੰਸ ਦੇ ਵਿਚ ਬਾਇਓਟੈੱਕ ਅਤੇ ਸੀਰਮ ਇੰਸੀਚਿਊਟ ਦੇ ਵਿਗਿਆਨੀ, ਹਸਪਤਾਲਾਂ ਦੇ ਡਾਕਟਰ ਅਤੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ ਵਰਧਨ ਤੋਂ ਇਲਾਵਾ ਕਈ ਹੋਰ ਲੋਕਾਂ ਦੀ ਵੀ ਇਸ ਵੀਡੀਓ ਕਾਨਫਰੰਸ ਵਿਚ ਸ਼ਾਮਲ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਸ ਵੈਕਸੀਨ ਨੂੰ ਲਗਾਉਂਦੇ ਹੋਏ ਆਪਣੇ ਦੇਸ਼ ਵਾਸੀਆਂ ਨੂੰ ਸੰਬੋਧਨ ਕਰਨਗੇ।


                                       
                            
                                                                   
                                    Previous Postਪੰਜਾਬ ਸਰਕਾਰ ਨੇ ਕਰਤਾ 11 ਫਰਵਰੀ ਤੱਕ ਇਹ ਵੱਡਾ ਐਲਾਨ , ਲੋਕਾਂ ਚ ਛਾਈ ਖੁਸ਼ੀ ਦੀ ਲਹਿਰ
                                                                
                                
                                                                    
                                    Next Postਸਾਵਧਾਨ ਇਸ ਦੇਸ਼ ਨੇ ਲਗਾਤੀ ਵਿਦੇਸ਼ਾਂ ਤੋਂ ਆਉਣ ਵਾਲੇ ਨਾਗਰਿਕ ਲਈ 7 ਫਰਵਰੀ ਤੱਕ ਲਈ ਪਾਬੰਦੀ
                                                                
                            
               
                            
                                                                            
                                                                                                                                            
                                    
                                    
                                    



