ਆਈ ਤਾਜਾ ਵੱਡੀ ਖਬਰ 

ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਕਈ ਮਹੀਨਿਆਂ ਤੋਂ ਕਿਸਾਨ ਜਥੇ ਬੰਦੀਆਂ ਸੰਘਰਸ਼ ਕਰ ਰਹੀਆਂ ਹਨ। ਕਿਸਾਨ ਆਗੂਆਂ ਅਤੇ ਕੇਂਦਰ ਸਰਕਾਰ ਵਿਚਕਾਰ ਹੋਈਆਂ ਸਾਰੀਆਂ ਮੀਟਿੰਗਾ ਹੁਣ ਤੱਕ  ਬੇਸਿੱਟਾ ਰਹੀਆਂ ਹਨ। ਜਿੱਥੇ ਕਿਸਾਨ ਆਗੂ ਇਨ੍ਹਾਂ ਖੇਤੀ ਕਾਨੂੰਨਾ ਨੂੰ ਸਿਰੇ ਤੋਂ ਰੱਦ ਕਰਨ ਦੀ ਮੰਗ ਕਰ ਰਹੇ ਹਨ ਉਥੇ ਹੀ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਨੂੰ ਰੱਦ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਪਿਛਲੀਆਂ ਹੋਈਆਂ ਮੀਟਿੰਗਾਂ ਵਿੱਚ ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਡੇਢ ਸਾਲ ਲਈ ਮੁਲਤਵੀ ਕਰਨ ਦਾ ਪ੍ਰਸਤਾਵ ਕਿਸਾਨ ਆਗੂਆਂ ਸਾਹਮਣੇ ਰੱਖਿਆ ਗਿਆ ਸੀ।

ਜਿਸ ਨੂੰ ਦੇਸ਼ ਦੇ ਸਭ ਕਿਸਾਨ ਆਗੂਆਂ ਵੱਲੋਂ ਠੁਕਰਾ ਦਿੱਤਾ ਗਿਆ ਹੈ। ਆਖਰੀ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਇਹ ਗੱਲ ਆਖ ਦਿੱਤੀ ਗਈ ਸੀ ਕਿ ਇਹ ਸਾਡਾ ਆਖਰੀ ਫੈਸਲਾ ਹੈ ਇਸ ਤੇ ਹੁਣ ਕਿਸਾਨਾਂ ਨੂੰ ਸੋਚਣ ਦੀ ਲੋੜ ਹੈ। ਇਸ ਤੋਂ ਬਾਅਦ ਕਿਸਾਨਾਂ ਵੱਲੋਂ ਸੰਘਰਸ਼ ਨੂੰ ਤੇਜ਼ ਕਰਦੇ ਹੋਏ 26 ਜਨਵਰੀ ਨੂੰ ਟਰੈਕਟਰ ਪਰੇਡ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿੱਥੇ ਕੇਂਦਰ ਸਰਕਾਰ ਨਾਲ 22 ਜਨਵਰੀ ਨੂੰ ਆਖਰੀ ਬੈਠਕ ਹੋਈ ਹੈ ਉਸ ਤੋਂ ਦੋ ਦਿਨ ਬਾਅਦ ਹੁਣ ਕੇਂਦਰ ਸਰਕਾਰ ਵੱਲੋਂ ਕਿਸਾਨੀ ਸੰਘਰਸ਼ ਨੂੰ ਲੈ ਕੇ ਇਕ ਵੱਡੀ ਖਬਰ ਸਾਹਮਣੇ ਆਈ ਹੈ।

ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵੱਲੋਂ ਜਿਥੇ ਪਹਿਲਾਂ ਖੇਤੀ ਕਾਨੂੰਨਾਂ ਨੂੰ ਮੁਲਤਵੀ ਕਰਨ ਦਾ ਫੈਸਲਾ ਆਖਰੀ ਦੱਸਿਆ ਗਿਆ ਸੀ,ਉਥੇ ਹੀ ਹੁਣ ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ ਖੇਤੀ ਕਾਨੂੰਨਾਂ ਦੇ ਲਾਭ ਉਪਰ ਕੋਈ ਚਰਚਾ ਨਹੀਂ ਕਰਦੇ ਸਗੋਂ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਹੀ ਗੱਲ ਕਰ ਰਹੇ ਹਨ। ਉਨ੍ਹਾਂ ਕਿਸਾਨਾਂ ਬਾਰੇ ਇਹ ਗੱਲ ਵੀ ਆਖੀ ਹੈ ਕਿ ਕਿਸਾਨ ਗੱਲ ਬਾਤ ਤੋਂ ਅਗਲੇ ਦਿਨ ਹੀ ਆਪਣਾ ਸੁਰ ਬਦਲ ਲੈਂਦੇ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ

ਹੋਇਆਂ ਕਿਹਾ ਹੈ ਕਿ ਕੋਈ ਅਜਿਹੀ ਸ਼ਕਤੀ ਹੈ ਜੋ ਇਸ ਸੰਘਰਸ਼ ਨੂੰ ਖਤਮ ਨਹੀਂ ਹੋਣ ਦੇ ਰਹੀ।  ਜਦੋਂ ਪੱਤਰਕਾਰਾਂ ਵੱਲੋਂ ਇਸ  ਸ਼ਕਤੀ ਬਾਰੇ ਗੱਲ ਕੀਤੀ ਗਈ ਤਾਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਕੋਈ ਵੀ ਜਵਾਬ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਬਹੁਤ ਦੁੱਖ ਹੋਇਆ ਹੈ ਕਿ ਕਿਸਾਨ ਇੰਨੇ ਲੰਮੇ ਸਮੇਂ ਤੋਂ ਸੜਕਾਂ ਤੇ ਬੈਠੇ ਹੋਏ ਹਨ।

Home  ਤਾਜਾ ਖ਼ਬਰਾਂ  ਕਿਸਾਨਾਂ ਨਾਲ ਮੀਟਿੰਗ ਦੇ 2 ਦਿਨ ਬਾਅਦ ਹੁਣੇ ਹੁਣੇ ਕੇਂਦਰ ਸਰਕਾਰ ਤੋਂ ਕਿਸਾਨ ਸੰਘਰਸ਼ ਬਾਰੇ ਆਈ ਇਹ ਵੱਡੀ ਖਬਰ
                                                      
                              ਤਾਜਾ ਖ਼ਬਰਾਂ                               
                              ਕਿਸਾਨਾਂ ਨਾਲ ਮੀਟਿੰਗ ਦੇ 2 ਦਿਨ ਬਾਅਦ ਹੁਣੇ ਹੁਣੇ ਕੇਂਦਰ ਸਰਕਾਰ ਤੋਂ ਕਿਸਾਨ ਸੰਘਰਸ਼ ਬਾਰੇ ਆਈ ਇਹ ਵੱਡੀ ਖਬਰ
                                       
                            
                                                                   
                                    Previous Postਪੰਜਾਬ ਚ 25 ਜਨਵਰੀ ਤੋਂ 1 ਫਰਵਰੀ ਤੱਕ ਲਈ  ਹੋ ਗਿਆ ਇਹ ਐਲਾਨ- ਇਸ ਵੇਲੇ ਦੀ ਵੱਡੀ ਖਬਰ
                                                                
                                
                                                                    
                                    Next Postਟਿੱਕਰੀ ਬਾਰਡਰ ਤੋਂ  ਇਕ ਔਰਤ ਕੀਤੀ ਗਈ ਕਾਬੂ – ਕਰ ਰਹੀ ਸੀ ਇਸ ਤਰਾਂ ਬਦਨਾਮ ਕਰਨ ਦੀ ਕੋਸ਼ਿਸ਼
                                                                
                            
               
                            
                                                                            
                                                                                                                                            
                                    
                                    
                                    



