ਆਈ ਤਾਜਾ ਵੱਡੀ ਖਬਰ 

ਕਹਿੰਦੇ ਨੇ ਇੱਕ ਬੱਚਾ ਜਿੰਨਾ ਸੁਰੱਖਿਅਤ ਆਪਣੇ ਮਾਂ ਬਾਪ ਦੇ ਕੋਲੋਂ ਹੁੰਦਾ ਹੈ, ਦੁਨੀਆਂ ਦੇ ਕਿਸੇ ਕੋਨੇ ਦੇ ਵਿੱਚ ਚਲੇ ਜਾਵੇ, ਉਸਨੂੰ ਮਾਂ ਬਾਪ ਵਾਂਗ ਇੰਨਾਂ ਪਿਆਰ ਕਰਨ ਵਾਲਾ ਕੋਈ ਵੀ ਨਹੀਂ ਮਿਲੇਗਾ l ਪਰ ਜਦੋਂ ਮਾਂ ਬਾਪ ਹੀ ਸ਼ੈਤਾਨ ਦਾ ਰੂਪ ਧਾਰਕੇ ਬੱਚਿਆਂ ਦਾ ਬੁਰਾ ਕਰਨ ਬਾਰੇ ਸੋਚੇ, ਤਾਂ ਦੁਨੀਆਂ ਨੂੰ ਕਲਯੁਗ ਦੇ ਸਮੇਂ ਦਾ ਅਹਿਸਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਇੱਕ ਕਲਯੁਗੀ ਪਿਤਾ ਦੀ ਘਿਨੌਣੀ ਕਰਤੂਤ ਸਾਹਮਣੇ ਆਈ, ਜਿੱਥੇ ਪਿਓ ਦੇ ਵੱਲੋਂ ਹੀ ਦੂਜਾ ਵਿਆਹ ਕਰਵਾਉਣ ਦੇ ਲਈ ਪੰਜ ਲੱਖ ਸੁਪਾਰੀ ਦੇ ਕੇ ਆਪਣੇ ਪੁੱਤਰ ਦਾ ਕਤਲ ਕਰਵਾ ਦਿੱਤਾ ਗਿਆ।

ਇਹ ਹੈਰਾਨ ਕਰਨ ਵਾਲਾ ਮਾਮਲਾ ਉੱਤਰ ਪ੍ਰਦੇਸ਼ ਦੇ ਮੇਰਠ ਤੋਂ ਸਾਹਮਣੇ ਆਇਆ ਜਿੱਥੇ ਇੱਕ ਕਲਯੁਗੀ ਪਿਤਾ ਦੀ ਘਿਨਾਉਣੀ ਕਰਤੂਤ ਵੇਖਣ ਨੂੰ ਮਿਲੀ ।ਦਰਅਸਲ ਇੱਕ ਰਿਟਾਇਰਡ ਫੌਜੀ ਨੇ ਦੂਜਾ ਵਿਆਹ ਕਰਵਾਉਣ ਲਈ ਸੁਪਾਰੀ ਦੇ ਕੇ ਆਪਣੇ ਹੀ ਪੁੱਤ ਦਾ ਕਤਲ ਕਰਵਾ ਦਿੱਤਾ । ਫੌਜੀ ਨੇ 5 ਲੱਖ ਦੀ ਸੁਪਾਰੀ ਦੇ ਕੇ ਕੰਟਰੈਕਟ ਕਿਲਰ ਨੂੰ ਹਾਇਰ ਕੀਤਾ। ਇਸ ਤੋਂ ਬਾਅਦ ਸੁਪਾਰੀ ਦੇਣ ਵਾਲੇ ਨੇ ਪੁੱਤਰ ਨੂੰ ਸ਼ਰਾਬ ਪਿਲਾਈ ਤੇ ਫਿਰ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਇਹ ਘਟਨਾ ਮੇਰਠ ਦੇ ਥਾਣਾ ਸਰਧਾਨਾ ਇਲਾਕੇ ਦੀ ਹੈ, ਜਿੱਥੇ ਸੇਵਾਮੁਕਤ ਫੌਜੀ ਸੰਜੀਵ ਤੇ ਉਸ ਦੀ ਪਤਨੀ ਮੁਨੇਸ਼ ਵਿਚਕਾਰ ਪਿਛਲੇ 15 ਸਾਲਾਂ ਤੋਂ ਤਕਰਾਰ ਚੱਲ ਰਹੀ ਸੀ, ਜਿਸ ਕਾਰਨ ਘਰ ਦੇ ਵਿੱਚ ਮਾਹੋਲ ਕਾਫੀ ਤਨਾਵਪੂਰਨ ਰਹਿੰਦਾ ਸੀ ।

ਜਿਸਤੋਂ ਬਾਅਦ ਇੱਕ 27 ਸਾਲ ਦਾ ਇਕਲੌਤਾ ਪੁੱਤ ਸਚਿਨ ਆਪਣੀ ਮਾਂ ਨਾਲ ਰਹਿੰਦਾ ਸੀ। ਪਿਤਾ ਦੂਜਾ ਵਿਆਹ ਕਰਨਾ ਚਾਹੁੰਦਾ ਸੀ, ਪਰ ਪੁੱਤਰ ਇਸ ਵਿਆਹ ਦੇ ਖਿਲਾਫ ਸੀ। ਜਿਸ ਤੋਂ ਬਾਅਦ ਇਸ ਗੱਲ ਤੋਂ ਪਿਤਾ ਬਹੁਤ ਜਿਆਦਾ ਨਿਰਾਸ਼ ਸਨ, ਉਸ ਨੇ ਸਚਿਨ ਨੂੰ ਰਸਤੇ ਤੋਂ ਹਟਾਉਣ ਬਾਰੇ ਸੋਚਿਆ। ਇਹੀ ਇੱਕ ਵੱਡਾ ਕਾਰਨ ਬਣਿਆ ਕਿ ਪਿਤਾ ਨੇ ਅਮਿਤ ਨਾਮ ਦੇ ਇੱਕ ਬਦਮਾਸ਼ ਨੂੰ ਇਸ ਕੰਮ ਲਈ ਚੁਣਿਆ, ਜਿਸ ਨਾਲ ਕਤਲ ਦਾ ਸੌਦਾ 5 ਲੱਖ ਰੁਪਏ ਵਿੱਚ ਤੈਅ ਹੋਇਆ ਸੀ।

ਯੋਜਨਾ ਦੇ ਤਹਿਤ ਸਚਿਨ ਨੂੰ ਸ਼ਰਾਬ ਪਿਲਾਈ ਗਈ ਤੇ ਉਸ ਤੋਂ ਬਾਅਦ ਉਸ ਦਾ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸਦੀ ਮ੍ਰਿਤਕ ਦੇਹ ਨੂੰ ਹਿੰਡਨ ਨਦੀ ‘ਚ ਸੁੱਟ ਦਿੱਤਾ ਗਿਆ l ਦੂਜੇ ਪਾਸੇ ਪੁਲਿਸ ਦੇ ਵੱਲੋਂ ਦੋਸ਼ੀ ਪਿਤਾ ਤੇ ਕਾਤਲ ਨੂੰ ਗ੍ਰਿਫਤਾਰ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ l

Home  ਤਾਜਾ ਖ਼ਬਰਾਂ  ਕਲਯੁਗੀ ਪਿਤਾ ਦੀ ਘਿਨੌਣੀ ਕਰਤੂਤ ਆਈ ਸਾਹਮਣੇ , ਦੂਜਾ ਵਿਆਹ ਕਰਵਾਉਣ ਲਈ 5 ਲੱਖ ਦੀ ਸੁਪਾਰੀ ਦੇਕੇ ਪੁੱਤ ਦਾ ਕਰਵਾਇਆ ਕਤਲ
                                                      
                              ਤਾਜਾ ਖ਼ਬਰਾਂ                               
                              ਕਲਯੁਗੀ ਪਿਤਾ ਦੀ ਘਿਨੌਣੀ ਕਰਤੂਤ ਆਈ ਸਾਹਮਣੇ , ਦੂਜਾ ਵਿਆਹ ਕਰਵਾਉਣ ਲਈ 5 ਲੱਖ ਦੀ ਸੁਪਾਰੀ ਦੇਕੇ ਪੁੱਤ ਦਾ ਕਰਵਾਇਆ ਕਤਲ
                                       
                            
                                                                   
                                    Previous Postਪੰਜਾਬ ਚ ਇਥੇ ਨੌਜਵਾਨ ਦਾ ਕਤਲ ਕਰ ਲਾਸ਼ ਨੂੰ ਅੱਗ ਲਗਾ ਸੁਟਿਆ ਖੇਤਾਂ ਚ, ਪੁਲਿਸ ਕਰ ਰਹੀ ਬਰੀਕੀ ਨਾਲ ਪੜਤਾਲ
                                                                
                                
                                                                    
                                    Next Postਪੰਜਾਬ : ਨੌਜਵਾਨ ਮੁੰਡੇ ਨੂੰ ਮੰਗੇਤਰ ਨੇ ਵਿਆਹ ਕਰਵਾਉਣ ਤੋਂ ਕੀਤਾ ਇਨਕਾਰ ,  ਚੁੱਕ ਲਿਆ ਤੁਰੰਤ ਹੀ ਖੌਫਨਾਕ ਕਦਮ
                                                                
                            
               
                            
                                                                            
                                                                                                                                            
                                    
                                    
                                    



