ਕਰ ਲਓ ਤਿਆਰੀ, ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਭਲਕੇ ਲੱਗੇਗਾ 8 ਘੰਟੇ ਲੰਬਾ ਬਿਜਲੀ ਕੱਟ

ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ 28 ਮਾਰਚ ਨੂੰ ਜ਼ਰੂਰੀ ਮੁਰੰਮਤ ਅਤੇ ਨਿਰਮਾਣ ਕਾਰਜਾਂ ਕਰਕੇ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਬਨੂੜ:
ਪਾਵਰਕਾਮ ਦੇ ਐੱਸ.ਡੀ.ਓ. ਮੇਜਰ ਸਿੰਘ ਅਨੁਸਾਰ 220 ਕੇ.ਵੀ. ਬਨੂੜ ਅਤੇ 66 ਕੇ.ਵੀ. ਮੋਹੀ ਕਲਾਂ ਗਰਿੱਡ ਨਾਲ ਜੁੜੇ ਇਲਾਕਿਆਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ।

ਲੁਧਿਆਣਾ:
ਟ੍ਰਾਂਸਮਿਸ਼ਨ ਲਾਈਨ ਦੇ ਕੰਮ ਚੱਲਣ ਕਰਕੇ 66 ਕੇ.ਵੀ. ਟਾਵਰ ਦੇ ਨਿਰਮਾਣ ਦੌਰਾਨ ਸੁਰੱਖਿਆ ਵਜੋਂ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਬਿਜਲੀ ਕੱਟ ਰਹੇਗੀ। ਇਸ ਦੌਰਾਨ ਸਰਾਭਾ ਨਗਰ ਦੇ ਐੱਚ ਬਲਾਕ, ਜੇ ਬਲਾਕ, ਟੀ.ਟੀ.ਆਈ. ਕੰਪਲੈਕਸ ਅਤੇ ਗੁਰਦੇਵ ਨਗਰ ਫੀਡਰ ਨਾਲ ਜੁੜੇ ਇਲਾਕੇ ਪ੍ਰਭਾਵਿਤ ਰਹਿਣਗੇ।

ਨਵਾਂਸ਼ਹਿਰ:
66 ਕੇ.ਵੀ. ਸਬ-ਸਟੇਸ਼ਨ ਦੀ ਮੈਨਟੀਨੈਂਸ ਕਾਰਨ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਸਾਰੇ 11 ਕੇ.ਵੀ. ਫੀਡਰ ਬੰਦ ਰਹਿਣਗੇ। ਇਸ ਕਰਕੇ ਰਾਹੋਂ ਰੋਡ, ਰੇਲਵੇ ਰੋਡ, ਬਰਨਾਲਾ ਗੇਟ, ਦਾਣਾ ਮੰਡੀ, ਫੋਕਲ ਪੁਆਇੰਟ, ਸਿਵਲ ਹਸਪਤਾਲ ਅਤੇ ਹੋਰ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਗੜ੍ਹਦੀਵਾਲਾ:
ਨਵੇਂ ਇੰਨਕਮਰ ਦੀ ਸਥਾਪਨਾ ਲਈ 66 ਕੇ.ਵੀ. ਸਬ-ਸਟੇਸ਼ਨ ’ਤੇ ਕੰਮ ਹੋਣ ਕਰਕੇ ਸਵੇਰੇ 10 ਤੋਂ ਸ਼ਾਮ 6 ਵਜੇ ਤੱਕ ਕਈ ਫੀਡਰਾਂ ਦੀ ਬਿਜਲੀ ਬੰਦ ਰਹੇਗੀ। ਇਸ ਕਾਰਨ ਚੱਕਨੂਰਅਲੀ, ਅਰਗੋਵਾਲ, ਸੰਸਾਰਪੁਰ, ਤਲਵੰਡੀ ਅਤੇ ਹੋਰ ਕਈ ਪਿੰਡਾਂ ਵਿੱਚ ਸਪਲਾਈ ਰੁਕੀ ਰਹੇਗੀ।

ਨੂਰਪੁਰ ਬੇਦੀ:
ਭੱਟੋਂ ਫੀਡਰ ਦੀ ਮੁਰੰਮਤ ਅਤੇ ਦਰਖਤਾਂ ਦੀ ਕਟਾਈ ਕਾਰਨ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ। ਇਸ ਨਾਲ ਸਰਥਲੀ, ਭੋਗੀਪੁਰ, ਤਖਤਗੜ੍ਹ ਅਤੇ ਆਲੇ-ਦੁਆਲੇ ਦੇ ਪਿੰਡ ਪ੍ਰਭਾਵਿਤ ਹੋਣਗੇ।

ਵਿਭਾਗ ਵੱਲੋਂ ਲੋਕਾਂ ਨੂੰ ਸਹਿਯੋਗ ਦੀ ਅਪੀਲ ਕੀਤੀ ਗਈ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਬਿਜਲੀ ਬੰਦ ਰਹਿਣ ਦਾ ਸਮਾਂ ਕੁਝ ਘੱਟ-ਵੱਧ ਹੋ ਸਕਦਾ ਹੈ।