ਕਰ ਲਓ ਤਿਆਰੀ! ਕੱਲ ਲੱਗੇਗਾ 7 ਘੰਟੇ ਲੰਬਾ ਬਿਜਲੀ ਕੱਟ

ਰੂਪਨਗਰ:
132 ਕੇ.ਵੀ ਗਰਿੱਡ ਸਬ-ਸਟੇਸ਼ਨ ਰੂਪਨਗਰ ਤੋਂ ਚਲ ਰਹੇ 11 ਕੇ.ਵੀ ਯੂਪੀਐੱਸ-2, ਯੂਪੀਐੱਸ-1 ਬਹਿਰਾਮਪੁਰ, ਸੰਗਤਪੁਰਾ ਅਤੇ ਪੀਐੱਸਟੀਸੀ ਫੀਡਰਾਂ ’ਤੇ 16 ਦਸੰਬਰ ਨੂੰ ਜਰੂਰੀ ਮੁਰੰਮਤ ਕਾਰਜ ਕੀਤਾ ਜਾ ਰਿਹਾ ਹੈ। ਇਸ ਕਾਰਨ ਪਿੰਡ ਖੈਰਾਬਾਦ, ਹਵੇਲੀ, ਸੰਨ ਸਿਟੀ-2, ਸੰਨ ਇਨਕਲੇਵ, ਟੌਪ ਇਨਕਲੇਵ, ਰੈਲੋ ਰੋਡ, ਕ੍ਰਿਸ਼ਨਾ ਇਨਕਲੇਵ, ਹੇਮਕੁੰਟ ਇਨਕਲੇਵ, ਸ਼ਾਮਪੁਰਾ, ਪਪਰਾਲਾ, ਪੁਲਿਸ ਲਾਈਨ, ਬਾੜ੍ਹਾ ਸਲੌਹਰਾ, ਬੰਦੇ ਮਾਹਲਾਂ, ਝੱਲੀਆਂ, ਬਾਸਸੰਢਾ, ਪਥਰੇੜੀ ਜੱਟਾਂ, ਪਥਰੇੜੀ ਰਾਜਪੂਤਾਂ, ਗੋਬਿੰਦਪੁਰ ਅਤੇ ਪੱਥਰ ਮਾਜਰਾ ਵਿੱਚ ਘਰੇਲੂ ਤੇ ਖੇਤੀਬਾੜੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਸਹਾਇਕ ਕਾਰਜਕਾਰੀ ਇੰਜੀਨੀਅਰ ਪ੍ਰਭਾਤ ਸ਼ਰਮਾ ਵੱਲੋਂ ਦਿੱਤੀ ਗਈ ਹੈ।

ਬਨੂੜ:
ਪਾਵਰਕਾਮ ਦੇ ਗੱਜੂ ਖੇੜਾ ਗਰਿੱਡ ਦੇ ਐੱਸ.ਡੀ.ਓ. ਪ੍ਰਦੀਪ ਸਿੰਘ ਨੇ ਦੱਸਿਆ ਕਿ 16 ਦਸੰਬਰ, ਮੰਗਲਵਾਰ ਨੂੰ ਗਰਿੱਡ ’ਤੇ ਜਰੂਰੀ ਮੁਰੰਮਤ ਕਾਰਨ ਸਾਰੇ ਫੀਡਰਾਂ ਦੀ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਮੁਰੰਮਤ ਦੇ ਕੰਮ ਅਨੁਸਾਰ ਇਹ ਸਮਾਂ ਘੱਟ ਜਾਂ ਵੱਧ ਵੀ ਹੋ ਸਕਦਾ ਹੈ।

ਸ਼ਾਮ ਚੁਰਾਸੀ:
66 ਕੇ.ਵੀ ਸਬ-ਸਟੇਸ਼ਨ ਸ਼ਾਮ ਚੁਰਾਸੀ ਤੋਂ ਚਲਦੇ ਯੂਪੀਐੱਸ ਫੀਡਰ ਤਾਰਾਗੜ੍ਹ ’ਤੇ ਜਰੂਰੀ ਕੰਮ ਹੋਣ ਕਾਰਨ 16 ਦਸੰਬਰ, ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਦੌਰਾਨ ਬਡਾਲਾ ਮਾਹੀ, ਵਾਹਿਦ, ਪੰਡੋਰੀ ਰਾਜਪੂਤਾਂ, ਮੰਡਿਆਲਾ, ਰੇਸੀਵਾਲ, ਤਾਰਾਗੜ੍ਹ, ਸਾਂਧਰਾ, ਰੰਧਾਵਾ ਬਰੋਟਾ, ਚੱਕ ਰਾਜੂ ਸਿੰਘ, ਹਰਗੜ੍ਹ ਆਦਿ ਪਿੰਡ ਪ੍ਰਭਾਵਿਤ ਰਹਿਣਗੇ।

ਨੂਰਪੁਰ ਬੇਦੀ:
ਪੰਜਾਬ ਰਾਜ ਪਾਵਰਕਾਮ ਲਿਮਟਿਡ ਦਫਤਰ ਸਿੰਘਪੁਰ ਦੇ ਐੱਸ.ਡੀ.ਓ. ਦੇ ਹਵਾਲੇ ਨਾਲ ਜੇ.ਈ. ਅਜਮੇਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਬਿਜਲੀ ਲਾਈਨਾਂ ਦੀ ਜਰੂਰੀ ਮੁਰੰਮਤ ਕਾਰਨ 11 ਕੇ.ਵੀ ਹਰੀਪੁਰ ਫੀਡਰ ਅਧੀਨ ਆਉਂਦੇ ਪਿੰਡ ਪਚਰੰਡਾ ਉੱਪਰਲਾ, ਪਚਰੰਡਾ ਹੇਠਲਾ, ਰਾਏਪੁਰ, ਝੱਜ ਡੂਮੇਵਾਲ ਅਤੇ ਹੀਰਪੁਰ ਰਾਮਪੁਰ ਹੇਠਲਾ ਵਿੱਚ 16 ਦਸੰਬਰ 2025 ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਕੰਮ ਦੇ ਚਲਦੇ ਸਮਾਂ ਘੱਟ ਜਾਂ ਵੱਧ ਹੋ ਸਕਦਾ ਹੈ।