ਆਈ ਤਾਜਾ ਵੱਡੀ ਖਬਰ 

ਖੇਡ ਜਗਤ ਤੋਂ ਆਈ ਮੰਦਭਾਗੀ ਖ਼ਬਰ। ਕਬੱਡੀ ਦੇ ਉਭਰਦੇ ਸਿਤਾਰੇ ਨਾਲ ਵਾਪਰਿਆ ਭਿਆਨਕ ਹਾਦਸਾ। ਹਰ ਕੋਈ ਕਰ ਰਿਹਾ ਸਿਹਤਯਾਬੀ ਲਈ ਅਰਦਾਸਾਂ ਕਿ ਇਹ ਕਬੱਡੀ ਦਾ ਖਿਡਾਰੀ ਜਲਦ ਤੋਂ ਜਲਦ ਠੀਕ ਹੋ ਕੇ ਵਾਪਿਸ ਖੇਡ ਦੇ ਮੈਦਾਨ ਵਿਚ ਪਹੁੰਚੇ। ਮਿਲੀ ਜਾਣਕਾਰੀ ਦੇ ਮੁਤਾਬਿਕ ਕਬੱਡੀ ਖੇਡ ਦਾ ਉੱਭਰਦਾ ਜਾਫੀ ਬੀਰੀ ਢੈਪਈ ਨਾਲ ਇਹ ਭਿਆਨਕ ਹਾਦਸਾ ਵਾਪਰਿਆ ਹੈ। ਦੱਸ ਦਈਏ ਕਿ ਬੀਰੀ ਢੈਪਈ ਦਾ ਪਿਛਲੀ ਦਿਨੀਂ ਬਹੁਤ ਭਿਆਨਕ ਐਕਸੀਡੈਂਟ ਹੋ ਗਿਆ ਸੀ। ਕਾਫੀ ਸੱਟਾਂ ਲੱਗਣ ਦੇ ਕਾਰਨ ਉਸ ਨੂੰ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ।

ਫਿਲਹਾਲ ਉਸ ਦੀ ਸਿਹਤ ਦੀ ਬਾਰੇ ਜਾਣਕਾਰੀ ਨਹੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਐਕਸੀਡੈਟ ਕਾਫੀ ਜਿਆਦਾ ਭਿਆਨਕ ਸੀ। ਦੱਸ ਦਈਏ ਕਿ ਢੈਪਈ ਨੂੰ ਬਚਪਨ ਤੋਂ ਕਬੱਡੀ ਖੇਡ ਪ੍ਰਤੀ ਜਨੂੰਨ ਸੀ, ਉਸ ਨੂੰ ਖੇਡ ਕਬੱਡੀ ਕਾਫੀ ਜਿਆਦਾ ਪਸੰਦ ਹੈ। ਇਸੇ ਕਰਕੇ ਉਸ ਨੇ ਬਚਪਨ ਤੋਂ ਹੀ ਕਬੱਡੀ ਖੇਡਣਾ ਸ਼ੁਰੂ ਕਰ ਦਿੱਤਾ ਸੀ। ਸਖ਼ਤ ਮਿਹਨਤ ਦੇ ਸਕਦਾ ਹੀ ਉਸ ਨੇ ਆਪਣਾ ਸਰੀਰ ਕਬੱਡੀ ਲਈ ਤਿਆਰ ਕੀਤਾ ਅਤੇ ਮਜ਼ਬੂਤ ਬਣਾਇਆ। ਦੱਸ ਦਈਏ ਕਿ ਕਬੱਡੀ ਦੀ ਖੇਡ ਖੇਡਦਿਆ ਉਸ ਨੇ ਕਬੱਡੀ ਜਗਤ ‘ਚ ਕਈ ਵੱਡੀਆ ਸਫਲਤਾਵਾਂ ਹਾਸਲ ਕੀਤੀਆਂ ਜਿਸ ਦੀਆਂ ਗਵਾਹ ਉਸ ਦੀਆਂ ਜਿੱਤੀਆਂ ਹੋਈਆਂ ਟਰਾਫੀਆਂ ਹਨ।

ਪਰ ਭਿਆਨਕ ਹਾਦਸੇ ਤੋਂ ਬਾਅਦ ਹੁਣ ਇਹ ਉਭਰਦਾ ਖਿਡਾਰੀ ਆਈ. ਸੀ. ਯੂ. ‘ਚ ਦਾਖਲ ਹੈ। ਜਿਸ ਲਈ ਹਰ ਕੋਈ ਪਰਮਾਤਮਾ ਅੱਗੇ ਅਰਦਾਸ ਕਰ ਰਿਹਾ ਹੈ ਕਿ ਇਹ ਖਿਡਾਰੀ ਸਿਹਤਯਾਬ ਹੋ ਕੇ ਮੁੜ ਕਬੱਡੀ ਗਰਾਊਂਡ ਦਾ ਸ਼ਿੰਗਾਰ ਬਣੇ ਤੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹੇ।

ਪਰ ਇਸ ਮੰਦਭਾਗੀ ਖਬਰ ਤੋ ਬਾਅਦ ਖੇਡ ਜਗਤ ਅਤੇ ਕਬੱਡੀ ਨੂੰ ਪਿਆਰ ਕਰਨ ਵਾਲਿਆ ਦੇ ਮਨ ਉਦਾਸ ਹਨ ਅਤੇ ਉਨ੍ਹਾਂ ਵੱਲੋ ਅਰਦਾਸ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦਾ ਪਸੰਦੀਦਾਰ ਖਿਡਾਰੀ ਜੋ ਮੁਸਕਿਲ ਸਮੇ ਵਿਚੋ ਲੰਘ ਰਿਹਾ ਹੈ ਉਹ ਜਲਦ ਤੋ ਜਲਦ ਠੀਕ ਹੋ ਜਾਵੇ ਤਾਂ ਜੋ ਮੁੜ ਆਪਣੀ ਪਸੰਦੀਦਾਰ ਖੇਡ ਕਬੱਡੀ ਦੇ ਮੈਦਾਨ ਵਿਚ ਵਾਪਿਸ ਆ ਜਾਵੇ।


                                       
                            
                                                                   
                                    Previous Postਬੱਕਰੀਆਂ ਚਰਾਉਣ ਵਾਲੇ ਦੀਆਂ ਧੀਆਂ ਨੇ ਕੀਤਾ ਨਾਮ ਰੋਸ਼ਨ, ਬਣਨ ਜਾ ਰਹੀਆਂ ਡਾਕਟਰ
                                                                
                                
                                                                    
                                    Next Postਵਿਦੇਸ਼ ਜਾਣ ਲਈ ਕੁੜੀ ਨੇ ਨੌਜਵਾਨ ਮੁੰਡੇ ਤੋਂ ਲਏ ਪੈਸੇ , ਬਾਅਦ ਚ ਵਾਪਿਸ ਨਾ ਦੇਣ ਤੇ ਮੁਕਰੀ ਕੁੜੀ ਤਾਂ ਨੌਜਵਾਨ ਨੇ ਚੱਕ ਲਿਆ ਖੌਫਨਾਕ ਕਦਮ
                                                                
                            
               
                            
                                                                            
                                                                                                                                            
                                    
                                    
                                    



