ਤਾਜਾ ਵੱਡੀ ਖਬਰ 

ਇਨਸਾਨੀ ਜੀਵਨ ਦੀ ਡੋਰ ਜਜ਼ਬਾਤਾਂ ਦੇ ਨਾਲ ਜੁੜੀ ਹੁੰਦੀ ਹੈ ਅਤੇ ਇਨ੍ਹਾਂ ਜਜ਼ਬਾਤਾਂ ਵਿੱਚ ਆਈ ਹੋਈ ਛੋਟੀ ਜਿਹੀ ਤਰੇੜ ਇਸ ਡੋਰ ਨੂੰ ਤੋੜ ਸਕਦੀ ਹੈ। ਅਜਿਹੇ ਸਮੇਂ ਵਿੱਚ ਇਕੱਲਾ ਇਨਸਾਨ ਆਪਣੇ ਆਪ ਨੂੰ ਸੰਭਾਲ ਨਹੀਂ ਸਕਦਾ ਹੈ ਜਿਸ ਕਾਰਨ ਉਹ ਇੱਕ ਬਹੁਤ ਵੱਡੀ ਗਲਤੀ ਕਰ ਬੈਠਦਾ ਹੈ ਜਿਸ ਦਾ ਸੰਤਾਪ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਭੁਗਤਣਾ ਪੈਂਦਾ ਹੈ। ਜਲੰਧਰ ਸ਼ਹਿਰ ਦੇ ਵਿੱਚ ਅੱਜ ਉਸ ਵੇਲੇ ਮਾਹੌਲ ਗ਼ਮਗੀਨ ਹੋ ਗਿਆ ਜਦੋਂ ਇੱਕ ਮਾਂ ਵੱਲੋਂ ਆਪਣੇ ਪੁੱਤ ਨਾਲ ਵੀਡੀਓ ਕਾਲ ਕਰਦੇ ਸਮੇਂ।  ਖੁ-ਦ-ਕੁ-ਸ਼ੀ ।  ਕਰ ਲਈ ਗਈ ਜਿਸ ਵਿੱਚ ਉਕਤ ਮਹਿਲਾ ਦੀ ਮੌਤ ਹੋ ਗਈ।

ਇਹ ਮਾਮਲਾ ਜਲੰਧਰ-ਹੁਸ਼ਿਆਰਪੁਰ ਰੋਡ ਉੱਪਰ ਹਰਦੀਪ ਨਗਰ ਦਾ ਦੱਸਿਆ ਜਾ ਰਿਹਾ ਹੈ। ਜਿੱਥੇ ਪੰਜਾਬ ਪੁਲਸ ਦੇ ਰਿਟਾਇਰਡ ਇੰਸਪੈਕਟਰ ਦੀ ਪਤਨੀ ਤਰਸੇਮ ਕੌਰ ਵੱਲੋਂ ਗਰਿੱਲ ਨਾਲ।  ਫਾ- ਹਾ  .ਲਗਾ ਜੀਵਨ ਲੀਲਾ ਸਮਾਪਤ ਕਰ ਲਈ ਗਈ। ਮ੍ਰਿਤਕਾ ਦੇ ਪਤੀ ਮਲਕੀਤ ਸਿੰਘ ਦੀ ਦੋ ਸਾਲ ਪਹਿਲਾਂ ਇਸੇ ਹੀ ਘਰ ਦੀਆਂ ਪੌੜੀਆਂ ਵਿੱਚੋਂ ਡਿੱਗਣ ਕਾਰਨ ਮੌਤ ਹੋ ਗਈ ਸੀ ਅਤੇ ਅੱਜ ਆਪਣੇ ਪਤੀ ਦੀ ਦੂਸਰੀ ਬਰਸੀ ‘ਤੇ ਪਤਨੀ ਵੱਲੋਂ।  ਆ-ਤਮਦਾਹ।  ਕਰ ਲਿਆ ਗਿਆ।

ਨਜ਼ਦੀਕੀ ਲੋਕਾਂ ਮੁਤਾਬਕ ਇਹ ਔਰਤ ਪਿਛਲੇ ਕਾਫੀ ਸਮੇਂ ਤੋਂ ਮਾਨਸਿਕ ਪ-ਰੇ-ਸ਼ਾ- ਨੀ ਵਿੱਚੋਂ ਗੁਜ਼ਰ ਰਹੀ ਸੀ। ਮ੍ਰਿਤਕ ਤਰਸੇਮ ਕੌਰ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ ਜੋ ਵਿਦੇਸ਼ ਵਿੱਚ ਰਹਿੰਦੇ ਹਨ।  ਕਰਨ ਤੋਂ ਪਹਿਲਾਂ ਮ੍ਰਿਤਕ ਔਰਤ ਨੇ ਵਿਦੇਸ਼ ਰਹਿੰਦੇ ਆਪਣੇ ਪੁੱਤਰ ਨਾਲ ਵਟਸਐਪ ਜ਼ਰੀਏ ਵੀਡੀਓ ਕਾਲ ਉਪਰ ਗੱਲ ਕੀਤੀ। ਗੱਲ ਕਰਦੇ ਦੌਰਾਨ ਅਚਾਨਕ ਹੀ ਤਰਸੇਮ ਕੌਰ ਨੇ ਪੌੜੀਆਂ ਦੀ ਗਰਿੱਲ ਨਾਲ ਆਪਣੇ ਆਪ ਨੂੰ।  ਫਾ-ਹਾ।  ਲਗਾ ਲਿਆ। ਇਹ ਸਭ ਦੇਖ ਉਸ ਦੇ ਪੁੱਤਰ ਦੇ ਹੋਸ਼ ਉਡ ਗਏ ਅਤੇ ਉਸ ਨੇ ਆਪਣੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨੂੰ ਇਸ ਸਬੰਧੀ ਤੁਰੰਤ ਸੂਚਨਾ ਦਿੱਤੀ।

ਇਹ ਸੂਚਨਾ ਮਿਲਦੇ ਸਾਰ ਹੀ ਹਰਦੀਪ ਨਗਰ ਦੇ ਪ੍ਰਧਾਨ ਕੁਲਵਿੰਦਰ ਸਿੰਘ ਉਕਤ ਮਹਿਲਾ ਦੇ ਘਰ ਵੱਲ ਗਏ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪਿਛਲੇ ਕਾਫ਼ੀ ਸਮੇਂ ਤੋਂ ਡਿਪਰੈਸ਼ਨ ਵਿੱਚ ਰਹਿ ਰਹੀ ਤਰਸੇਮ ਕੌਰ ਦੀ ਦ-ਵਾ-ਈ ਵੀ ਚੱਲ ਰਹੀ ਸੀ। ਸੂਚਨਾ ਮਿਲਣ ਤੋਂ ਬਾਅਦ ਪੁਲਸ ਅਧਿਕਾਰੀ ਮੌਕੇ ਉਪਰ ਪਹੁੰਚੇ ਅ ਵੱਲੋਂ ਧਾਰਾ 174 ਅਧੀਨ ਕਾਰਵਾਈ ਸ਼ੁਰੂ ਕੀਤੀ ਜਾ ਚੁੱਕੀ ਹੈ।


                                       
                            
                                                                   
                                    Previous Postਮਸ਼ਹੂਰ ਐਕਟਰ ਅਮਿਤਾਬ ਬਚਨ ਨੂੰ ਲੱਗਾ ਵੱਡਾ ਝਟਕਾ ਆਈ ਇਹ ਖਬਰ
                                                                
                                
                                                                    
                                    Next Postਪੰਜਾਬ ਦੀ ਧੀ ਨੇ ਕੀਤਾ ਅਜਿਹਾ ਕੰਮ ਸਾਰੇ ਪਾਸੇ ਹੋ ਰਹੇ ਚਰਚੇ ਮਿਲ ਰਹੀਆਂ ਵਧਾਈਆਂ
                                                                
                            
               
                            
                                                                            
                                                                                                                                            
                                    
                                    
                                    



