ਆਈ ਤਾਜਾ ਵੱਡੀ ਖਬਰ 

ਭਾਰਤ ਦੇ ਵਿੱਚੋਂ ਬਹੁਤ ਸਾਰੇ ਲੋਕ ਰੋਜ਼ੀ-ਰੋਟੀ ਦੀ ਖਾਤਿਰ ਵਿਦੇਸ਼ਾਂ ਦੇ ਵਿੱਚ ਜਾ ਕੇ ਕੰਮਕਾਜ ਕਰਦੇ ਹਨ। ਜਿਸ ਨਾਲ ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਵਿਦੇਸ਼ਾਂ ਵਿੱਚ ਜਾ ਕੇ ਇਨ੍ਹਾਂ ਪ੍ਰਵਾਸੀ ਕਾਮਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹੋਏ ਪਰਿਵਾਰ ਦੀ ਖਾਤਰ ਕੰਮ ਕਾਜ ਕਰਨਾ ਪੈਂਦਾ ਹੈ। ਤਾ ਜੋ ਉਹ ਪਿੱਛੇ ਵਸਦੇ ਆਪਣੇ ਪਰਿਵਾਰ ਨੂੰ ਸਭ ਖ਼ੁਸ਼ੀਆਂ ਦੇ ਸਕਣ। ਬਹੁਤ ਸਾਰੇ ਵਿਦੇਸ਼ਾਂ ਵਿਚ ਵਸਦੇ ਭਾਰਤੀਆਂ ਨਾਲ ਵਾਪਰੀਆ ਘਟਨਾਵਾਂ ਸਾਹਮਣੇ ਆਈਆਂ ਹਨ। ਜਿਨ੍ਹਾਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਸਾਲ ਦੀ ਸ਼ੁਰੂਆਤ ਦੇ ਵਿਚ ਦੁਖਦਾਈ ਖਬਰਾਂ ਦਾ ਆਉਣਾ ਲਗਾ ਤਾਰ ਜਾਰੀ ਹੈ।

ਮੰਦ-ਭਾ-ਗੀ-ਆਂ ਖਬਰਾਂ ਦੇ ਆਉਣ ਦਾ ਸਿਲਸਿਲਾ ਪਤਾ ਨਹੀ ਕਦੋਂ ਖਤਮ ਹੋਵੇਗਾ । ਪੰਜਾਬ ਵਿਚ ਵੱਸਦੇ ਪਰਿਵਾਰਾਂ ਵੱਲੋਂ ਵਿਦੇਸ਼ ਗਏ ਪਰਿਵਾਰਕ ਮੈਂਬਰਾਂ ਦਾ ਰਾਹ ਤੱਕਿਆ ਜਾਂਦਾ ਹੈ , ਕਿ ਉਹ ਖ਼ੁਸ਼ੀ ਖ਼ੁਸ਼ੀ ਆਪਣੇ ਘਰ ਵਾਪਸ ਕਦੋਂ ਆਉਣਗੇ। ਜਦੋਂ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਉਨ੍ਹਾਂ ਨਾਲ ਵਾਪਰੇ ਹੋਏ ਹਾਦਸੇ ਦੀ ਖਬਰ ਪਰਿਵਾਰ ਤੱਕ  ਪਹੁੰਚਦੀ ਹੈ ਤਾਂ, ਉਹ ਕਿਸੇ ਕਹਿਰ ਤੋਂ ਘੱਟ ਨਹੀਂ ਹੁੰਦੀ। ਬਹੁਤ ਸਾਰੇ ਮਾਵਾਂ ਦੇ ਪੁੱਤ ਕਮਾਈ ਕਰਨ ਲਈ ਵਿਦੇਸ਼  ਜਾਂਦੇ ਹਨ ਤੇ ਵਾਪਸ ਉਨ੍ਹਾਂ ਦੀ ਲਾਸ਼ ਆਉਂਦੀ ਹੈ।

ਅਜਿਹੇ ਬਹੁਤ ਸਾਰੇ ਹਾਦਸੇ ਆਮ ਹੀ ਵੇਖਣ ਤੇ ਸੁਣਨ ਨੂੰ ਮਿਲ ਰਹੇ ਹਨ। ਹੁਣ ਅਜਿਹੀ ਹੀ ਇਕ ਘਟਨਾ ਕੈਨੇਡਾ ਦੇ ਸੂਬੇ ਓਂਟਾਰੀਓ ਤੋਂ ਹੈ, ਜਿੱਥੇ ਇੱਕ 25 ਸਾਲਾਂ ਨੌਜਵਾਨ ਮਨਦੀਪ ਸਿੰਘ ਸੋਹੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਪੰਜਾਬ ਤੋਂ ਪਿੰਡ ਬਨਭੌਰਾ ਤਹਿਸੀਲ ਮਲੇਰਕੋਟਲਾ ਜਿਲਾ ਸੰਗਰੂਰ ਦਾ ਨਿਵਾਸੀ ਸੀ। ਦੋ ਸਾਲ ਪਹਿਲਾਂ ਹੀ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ। ਹੁਣ ਪਿਛਲੇ ਹਫ਼ਤੇ ਹੀ ਟਰੰਟੋ ਤੋਂ ਉਸ ਨੇ ਆਪਣੀ ਪੜ੍ਹਾਈ ਖਤਮ ਕੀਤੀ ਸੀ।

ਜੋ ਇੱਕ ਸੜਕ ਹਾਦਸੇ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ 30 ਦਸੰਬਰ ਨੂੰ ਮਨਦੀਪ ਸਿੰਘ ਸੋਹੀ ਅਤੇ ਉਸ ਦਾ ਇਕ ਦੋਸਤ ਆਪਣੀ ਕਾਰ ਰਾਹੀਂ ਟਰਾਂਟੋ ਤੋਂ ਐਡਮਿੰਟਨ ਜਾ ਰਹੇ ਸਨ। ਇਨ੍ਹਾਂ ਦੀ ਕਾਰ ਅੱਗੇ ਹੋਈ ਭਾਰੀ ਬਰਫਬਾਰੀ ਕਾਰਨ ਸੜਕ ਤੇ ਇਕ ਟਰੱਕ ਅਚਾਨਕ ਘੁੰਮ ਕੇ ਆਗੇ ਆ ਗਿਆ। ਜਿਸ ਨਾਲ ਇਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ। ਇਸ ਹਾਦਸੇ ਵਿਚ ਮਨਦੀਪ ਸੋਹੀ ਦੀ ਮੌਤ ਹੋ ਗਈ ਅਤੇ ਉਸ ਦਾ ਦੋਸਤ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਹੈ।

ਮਨਦੀਪ ਦੇ ਪਰਿਵਾਰ ਵਿੱਚ ਉਸ ਦੀ ਬਜ਼ੁਰਗ ਮਾਤਾ ਹੈ। ਉਸ ਦੇ ਪਿਤਾ ਦਾ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। ਪਰਿਵਾਰ ਕੋਲ ਜ਼ਮੀਨ ਵੀ ਨਾਮਾਤਰ ਹੋਣ ਕਾਰਨ ਉਸ ਦੀ ਮਾਤਾ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਤੋਂ ਅਸਮਰੱਥ ਹੈ। ਕੈਨੇਡਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵੱਲੋਂ ਇਸ ਨੌਜਵਾਨ ਦੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਅਤੇ ਸਭ ਨੂੰ ਅਪੀਲ ਕੀਤੀ ਗਈ ਹੈ ਕਿ ਸਭ ਬਣਦਾ ਹੋਇਆ ਸਹਿਯੋਗ ਦੇਣ ਤਾਂ ਜੋ ਇਸ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੰਜਾਬ ਭੇਜਿਆ ਜਾ ਸਕੇ।

Home  ਤਾਜਾ ਖ਼ਬਰਾਂ  ਕਨੇਡਾ ਤੋਂ ਪੰਜਾਬ ਤਕ ਪਿਆ ਸੋਗ, ਨੌਜਵਾਨ ਮੁੰਡੇ ਨੂੰ ਇਸ ਤਰਾਂ ਮਿਲੀ ਮੌਤ ਦੇਖ ਨਿਕਲੀਆਂ ਸਭ ਦੀਆਂ ਧਾਹਾਂ
                                                      
                                       
                            
                                                                   
                                    Previous Postਹੁਣੇ ਹੁਣੇ ਪੰਜਾਬ ਚ ਇਥੇ ਪਿੰਡਾਂ ਵਿੱਚ ਰਾਤ 8 ਵਜੇ ਤੋਂ ਸਵੇਰੇ 5 ਵਜੇ ਤੱਕ ਲਈ ਹੋ ਗਿਆ ਇਹ ਐਲਾਨ
                                                                
                                
                                                                    
                                    Next Postਹੁਣ ਕਿਸਾਨ ਅੰਦੋਲਨ ਤੋਂ 6 ਜਨਵਰੀ ਬਾਰੇ ਆ ਗਈ ਵੱਡੀ ਖਬਰ-  ਹੋਇਆ ਇਹ ਐਲਾਨ
                                                                
                            
               
                            
                                                                            
                                                                                                                                            
                                    
                                    
                                    



