ਆਈ ਤਾਜਾ ਵੱਡੀ ਖਬਰ 

ਕਰੋਨਾ ਨੇ ਜਿੱਥੇ ਸਾਰੇ ਵਿਸ਼ਵ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਉਥੇ ਹੀ ਇਸ ਦੀ ਅਗਲੀ ਲਹਿਰ ਸ਼ੁਰੂ ਹੋਣ ਦੇ ਕਾਰਨ ਬਹੁਤ ਸਾਰੇ ਦੇਸ਼ਾਂ ਵੱਲੋਂ ਤਾਲਾਬੰਦੀ ਕੀਤੀ ਗਈ ਹੈ, ਤਾਂ ਜੋਂ ਇਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ। ਸਾਰਾ ਵਿਸ਼ਵ ਕਰੋਨਾ ਦੀ ਰੋਕਥਾਮ ਲਈ ਵੈਕਸੀਨ ਦੀ ਭਾਲ ਵਿੱਚ ਲੱਗਾ ਹੋਇਆ ਸੀ। ਉਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਇਸ ਸਬੰਧੀ ਟਰਾਈਲ ਵੀ ਕੀਤੇ ਗਏ।

ਉਥੇ ਹੀ ਕੈਨੇਡਾ ਤੋਂ ਹੁਣ ਇਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਜਸਟਿਨ ਟਰੁਡੋ ਵੱਲੋਂ ਇਹ ਗੱਲ ਦੱਸੀ ਗਈ ਹੈ ਜਿਸ ਨਾਲ ਲੋਕਾਂ ਦੇ ਚਿਹਰੇ ਖਿੜ ਗਏ ਹਨ।  ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦੱਸਿਆ ਗਿਆ ਹੈ ਕਿ ਇਸ ਮਹੀਨੇ ਦੇ ਆਖੀਰ ਤੱਕ ਕੈਨੇਡਾ ਕਰੋਨਾ ਵਾਇਰਸ ਟੀਕੇ ਦੀ ਪਹਿਲੀ ਖੇਪ 2,49,000 ਖੁਰਾਕਾਂ ਪ੍ਰਾਪਤ ਕਰ ਲਈਆਂ ਜਾਣਗੀਆਂ। ਇਹ ਦਵਾਈ ਅਮਰੀਕਾ ਦੀ ਨਿਰਮਾਤਾ ਕੰਪਨੀ ਨੂੰ ਫਾਇਦਾ ਅਤੇ ਜਰਮਨੀ ਦੀ ਬਾਇਓਨਟੈੱਕ ਵੱਲੋਂ ਵਿਕਸਿਤ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਦੀਆਂ ਸਭ ਤੋਂ ਪਹਿਲਾਂ ਡੋਜ਼ ਬਜ਼ੁਰਗਾਂ ਅਤੇ ਸਿਹਤ ਮੁਲਾਜ਼ਮਾਂ ਨੂੰ ਲਗਾਈਆਂ ਜਾਣਗੀਆਂ। ਕੈਨੇਡਾ ਵਿੱਚ ਕਰੋਨਾ  ਟੀਕਾ ਉਪਲਬਧ ਕਰਵਾਉਣ ਬਾਰੇ ਟਰੂਡੋ ਦੀ ਇਹ ਟਿੱਪਣੀ ਉਸ ਮਗਰੋਂ ਆਈ ਹੈ ਜਦੋਂ ਹਾਲ ਹੀ ਵਿਚ ਉਹ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਇਹ ਗੱਲ ਕਹਿਣ ਤੇ ਆ ਗਏ ਸਨ, ਕੇ ਕੈਨੇਡੀਅਨਾਂ ਨੂੰ ਕਰੋਨਾ ਟੀਕੇ ਲਈ ਲੰਮਾ ਇੰਤਜ਼ਾਰ ਕਰਨਾ ਪਵੇਗਾ।

ਇਹ ਟੀਕਾ ਪਹਿਲਾਂ ਉਹਨਾਂ ਦੇਸ਼ਾਂ ਵਿਚ ਮੁਹਇਆ ਕਰਵਾਇਆ ਜਾਵੇਗਾ ,ਜਿਥੇ ਇਨ੍ਹਾਂ ਦਾ ਨਿਰਮਾਣ ਹੋ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਉਨ੍ਹਾਂ ਨੇ 6 ਹੋਰ ਨਿਰਮਾਤਾਵਾਂ ਨਾਲ ਇਨ੍ਹਾਂ ਟੀਕਿਆਂ ਸਬੰਧੀ ਇਕਰਾਰਨਾਮਾ ਕੀਤਾ ਹੋਇਆ ਹੈ। ਇਸ ਟੀਕੇ ਨੂੰ ਹੈਲਥ ਕੈਨੇਡਾ ਵੱਲੋਂ ਜਲਦ ਤੋਂ ਜਲਦ ਵੀਰਵਾਰ ਤੱਕ ਮਨਜੂਰੀ ਦਿੱਤੇ ਜਾਣ ਦੀ ਉਮੀਦ ਹੈ । ਫਾਈਜ਼ਰ ਨੂੰ ਯੂਕੇ ਅਤੇ ਬਹਿਰੀਨ ਵਿੱਚ ਸੰਕਟਕਾਲੀ ਵਰਤੋਂ ਲਈ ਅਧਿਕਾਰਿਤ ਮਨਜ਼ੂਰੀ ਮਿਲ ਗਈ ਹੈ।

ਉਥੇ ਹੀ ਅਮਰੀਕੀ ਕੰਪਨੀ ਦੀ ਭਾਰਤੀ ਇਕਾਈ ਨੇ ਵੀ ਭਾਰਤ ਵਿੱਚ ਇਸ ਦੀ ਮਨਜ਼ੂਰੀ ਦੀ ਮੰਗ ਕੀਤੀ ਹੈ। ਉਥੇ ਹੀ ਬ੍ਰਿਟੇਨ ਫਾਈਜ਼ਰ ,ਬਾਇਓਨਟੈਕ  ਟੀਕੇ ਨੂੰ ਮਨਜ਼ੂਰੀ ਦੇਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਬਹੁਤ ਸਾਰੇ ਦੇਸ਼ਾਂ ਵੱਲੋਂ ਇਸ ਦਵਾਈ ਨੂੰ ਪ੍ਰਾਪਤ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਜਿਸ ਕਰਕੇ ਉਹ ਆਪਣੇ ਦੇਸ਼ਾਂ ਵਿੱਚ ਕਰੋਨਾ ਦਾ ਖ਼ਾਤਮਾ ਕਰ ਸਕਣ।


                                       
                            
                                                                   
                                    Previous Postਆਖਰ ਸਾਰੇ  ਸਕੂਲਾਂ ਦੇ ਵਿਦਿਆਰਥੀਆਂ ਲਈ ਹੋਇਆ ਇਹ ਐਲਾਨ , ਬੱਚਿਆਂ ਚ ਛਾਈ ਖੁਸ਼ੀ ਦੀ ਲਹਿਰ
                                                                
                                
                                                                    
                                    Next Postਸਾਵਧਾਨ ਅਮਰੀਕਾ ਤੋਂ  ਪੰਜਾਬੀਆਂ ਦੇ ਗੜ ਚ 3 ਹਫਤਿਆਂ ਲਈ ਆਈ ਇਹ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



