ਕਈਆਂ ਦੀਆਂ ਖਿਚੀਆਂ ਤਿਆਰੀਆਂ ਰਹਿ ਗਈਆਂ ਵਿਚੇ 

ਇਸ ਸਮੇਂ ਪੂਰਾ ਸੰਸਾਰ ਇੱਕ ਵੱਡੀ ਮੰਦਹਾਲੀ ਵਿੱਚੋਂ ਗੁਜ਼ਰ ਰਿਹਾ ਹੈ। ਸੰਸਾਰ ਦੇ ਵਿੱਚ ਤੇਲ ਦੀਆਂ ਡਿੱਗਦੀਆਂ ਕੀਮਤਾਂ ਅਤੇ ਕੋਰੋਨਾ ਦੀ ਮਾਰ ਨੇ ਪੂਰੀ ਦੁਨੀਆਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਦੁਨੀਆਂ ਦੇ ਸਾਰੇ ਦੇਸ਼ ਇਸ ਸੰਕਟ ਵਿੱਚੋਂ ਉਭਰਨ ਲਈ ਵੱਖ ਵੱਖ ਰਣਨੀਤੀ ਤਹਿਤ ਕੰਮ ਕਰ ਰਹੇ ਹਨ। ਆਪੋ ਆਪਣੇ ਦੇਸ਼ਾਂ ਨੂੰ ਮੁੜ ਤੋਂ ਪੈਰਾਂ ਭਾਰ ਕਰਨ ਲਈ, ਵੱਖ-ਵੱਖ ਸਕੀਮਾਂ ਅਪਣਾ ਕੇ ਦੇਸ਼ ਦੀ ਅਰਥ-ਵਿਵਸਥਾ ਨੂੰ ਚਾਲੇ ਪਾਉਣ ਲਈ ਸਰਕਾਰਾਂ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਇਸ ਸਮੇਂ ਵਿੱਚ ਇੱਕ ਦੇਸ਼ ਨੇ ਅਜਿਹਾ ਫ਼ੈਸਲਾ ਲਿਆ ਹੈ ਜਿਸ ਦਾ ਮਾੜਾ ਅਸਰ ਉਥੋਂ ਦੇ ਆਰਜ਼ੀ ਤੌਰ ‘ਤੇ ਕੰਮ ਕਰਨ ਵਾਲੇ ਲੋਕਾਂ ਉੱਪਰ ਪਵੇਗਾ।

ਬਾਕੀ ਦੇਸ਼ਾਂ ਦੀ ਤਰ੍ਹਾਂ ਕੈਨੇਡਾ ਵੀ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਪਰ ਇੱਥੋਂ ਦੇ ਇੱਕ ਸੂਬੇ ਅਲਬਰਟਾ ਦੇ ਕੰਜ਼ਰਵੇਟਿਵ ਮੁੱਖ ਮੰਤਰੀ ਜੇਸਨ ਕੇਨੀ ਨੇ ਅਹਿਮ ਫੈਸਲਾ ਲੈਂਦਿਆਂ ਟੈਂਪਰੇਰੀ ਫੌਰਨ ਵਰਕਰਜ਼ ਪ੍ਰੋਗਰਾਮ ਨੂੰ ਲਗਭਗ ਬੰਦ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਇਹ ਜ਼ਰੂਰੀ ਹੈ ਕਿ ਅਲਬਰਟਾ ਵਾਸੀਆਂ ਨੂੰ ਪਹਿਲ ਦੇ ਅਧਾਰ ਉਤੇ ਨੌਕਰੀਆਂ ਮਿਲ ਸਕਣ। ਇਸ ਤੋਂ ਪਹਿਲਾਂ ਜਿਹੜੇ ਲੋਕ ਟੈਂਪਰੇਰੀ ਫੌਰਨ ਵਰਕਰਜ਼ ਪ੍ਰੋਗਰਾਮ ਤਹਿਤ ਕੰਮ ਕਰ ਰਹੇ ਹਨ

ਉਨ੍ਹਾਂ ਉੱਪਰ ਇਸ ਫੈ਼ਸਲੇ ਦਾ ਕੋਈ ਅਸਰ ਨਹੀਂ ਹੋਵੇਗਾ। ਇਸ ਤੋਂ ਇਲਾਵਾ ਖੇਤੀਬਾੜੀ, ਮਨੁੱਖੀ ਸਾਂਭ ਸੰਭਾਲ, ਤਕਨੀਕੀ ਖੇਤਰ ਅਤੇ ਐਮਰਜੈਂਸੀ ਰਿਸਪੌਂਸ ਵਰਗੇ ਖੇਤਰਾਂ ਨੂੰ ਛੋਟ ਦਿੱਤੀ ਗਈ ਹੈ। ਐਲਬਰਟਾ ਵਿੱਚ ਕੰਮ ਕਰਨ ਦੇ ਲਈ ਬਹੁਤ ਸਾਰੇ ਕੱਚੇ ਤੌਰ ਉੱਤੇ ਰਹਿਣ ਵਾਲੇ ਵਸਨੀਕ ਜਿਨ੍ਹਾਂ ਵਿੱਚ ਬਹੁਤ ਸਾਰੇ ਪੰਜਾਬੀ ਹੁੰਦੇ ਸਨ ਆਉਂਦੇ ਸਨ ਅਤੇ ਉਹ

ਸਰਵਿਸ ਇੰਡਸਟਰੀ ਜਿਵੇਂ ਰੈਸਟੋਰੈਂਟ ਹੋਟਲ-ਮੋਟਲ, ਟਰੱਕਿੰਗ, ਕੰਸਟ੍ਰਕਸ਼ਨ ਆਦਿ ਦੇ ਖੇਤਰਾਂ ਵਿੱਚ ਕੰਮ ਕਰਦੇ ਸਨ। ਸੂਬੇ ਦੇ ਮੁੱਖ ਮੰਤਰੀ ਵੱਲੋਂ ਲਏ ਗਏ ਇਸ ਫ਼ੈਸਲੇ ਦਾ ਸਭ ਤੋਂ ਵੱਧ ਨੁਕਸਾਨ ਦੂਸਰੇ ਦੇਸ਼ਾਂ ਤੋਂ ਆਉਣ ਵਾਲੇ ਸੈਂਕੜੇ ਆਰਜ਼ੀ ਕਾਮਿਆਂ ਨੂੰ ਹੋਵੇਗਾ। ਇਸ ਨਾਲ ਕਈ ਲੋਕਾਂ ਦਾ ਵਿਦੇਸ਼ਾਂ ਵਿੱਚ ਕੰਮ ਕਰਨ ਦਾ ਸੁਪਨਾ ਵੀ ਚਕਨਾਚੂਰ ਹੋ ਸਕਦਾ ਹੈ।

Home  ਤਾਜਾ ਖ਼ਬਰਾਂ  ਕਨੇਡਾ ਤੋਂ ਆਈ ਮਾੜੀ ਖਬਰ – ਸਰਕਾਰ ਨੇ ਕਰਤਾ ਇਹ ਐਲਾਨ ਕਈਆਂ ਦੀਆਂ ਖਿਚੀਆਂ ਤਿਆਰੀਆਂ ਰਹਿ ਗਈਆਂ ਵਿਚੇ
                                                      
                                       
                            
                                                                   
                                    Previous Postਮੋਦੀ ਸਰਕਾਰ ਨੇ ਹੁਣ ਦੀਵਾਲੀ ਤੋਂ ਪਹਿਲਾਂ ਕਰਤਾ ਇਹ ਵੱਡਾ ਐਲਾਨ , ਲੱਖਾਂ ਲੋਕਾਂ  ਚ ਛਾਈ ਖੁਸ਼ੀ
                                                                
                                
                                                                    
                                    Next Postਇਥੇ ਸਰਕਾਰ ਨੇ ਕਰਤਾ ਕਿਸਾਨਾਂ ਲਈ ਵੱਡਾ ਐਲਾਨ, ਸੁਣਕੇ ਕਿਸਾਨ ਹੋ ਗਏ ਬਾਗੋ ਬਾਗ
                                                                
                            
               
                            
                                                                            
                                                                                                                                            
                                    
                                    
                                    



