ਆਈ ਤਾਜਾ ਵੱਡੀ ਖਬਰ 

ਜਦੋਂ ਭਾਰਤ ਦੇਸ਼ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਤਾਂ ਉਸ ਸਮੇਂ ਪੂਰੀ ਦੁਨੀਆਂ ਭਰ ਦੇ ਲੋਕਾਂ ਵੱਲੋਂ ਇਸ ਅੰਦੋਲਨ ਦਾ ਸਮਰਥਨ ਕੀਤਾ ਗਿਆ ਸੀ । ਇਸੇ ਦੇ ਚੱਲਦੇ ਇਕ ਅਜਿਹਾ ਹੀ ਹੁਣ ਪ੍ਰਦਰਸ਼ਨ ਯਾਨੀ ਕਿ ਅੰਦੋਲਨ ਕਨੇਡਾ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ । ਜਿੱਥੇ ਵੱਖ ਵੱਖ ਵਰਗਾਂ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਦੀ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਵੱਖੋ ਵੱਖਰੇ ਢੰਗ ਨਾਲ ਉਨ੍ਹਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ । ਜਿਸ ਨੂੰ ਲੈ ਕੇ ਹੁਣ ਜਸਟਿਨ ਟਰੂਡੋ ਦਾ ਇਕ ਵੱਡਾ ਬਿਆਨ ਸਾਹਮਣੇ ਆਇਆ ਹੈ ।

ਦਰਅਸਲ ਦੇਸ਼ ਦੀ ਸੰਸਦ ਵਿਚ ਸੰਬੋਧਨ ਕਰਦਿਆਂ ਹੋਇਆ ਕੈਨੇਡਾ ਦੇ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਅਟਾਵਾ ਵਿਚ ਪਹੁੰਚੇ ਅਤੇ ਹੁਣ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਇਕੱਠੇ ਹੋ ਕੇ ਪ੍ਰੋਟੈਸਟਰਜ਼ ਦੇਸ਼ ਦੀ ਲੋਕਤੰਤਰੀ ਪ੍ਰਣਾਲੀ ਨੂੰ ਲੀਹੋਂ ਉਤਾਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਕਨੌਮਿਕਸ ਇੱਕ ਨਵੀਂ ਲੋਕਤੰਤਰ ਅਤੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਇਸ ਅੰਦੋਲਨ ਕਾਰਨ ਰੁਕਾਵਟਾਂ ਖੜ੍ਹੀਆਂ ਹੋ ਰਹੀਆਂ ਹਨ ਅਤੇ ਉਨ੍ਹਾਂ ਦੀ ਸਰਕਾਰ ਅਲਟੋਬਾ ਪ੍ਰੋਟੈਸਟ ਨੂੰ ਹਰ ਹੀਲੇ ਖ਼ਤਮ ਕਰਨ ਦੀ ਕੋਸ਼ਿਸ਼ ਵਿੱਚ ਲੱਗੀ ਹੋਈ ਹੈ ।

ਜ਼ਿਕਰਯੋਗ ਹੈ ਕਿ ਜਗਮੀਤ ਸਿੰਘ ਐਨਡੀਪੀ ਲੀਡਰ ਦੇ ਵੱਲੋਂ ਸੰਸਦ ਚ ਇਸ ਮੁੱਦੇ ਤੇ ਬਹਿਸ ਕਰਵਾਏ ਜਾਣ ਦੀ ਮੰਗ ਨੂੰ ਸਪੀਕਰ ਵੱਲੋਂ ਸਵੀਕਾਰ ਲਏ ਜਾਣ ਤੋਂ ਬਾਅਦ ਕੈਨੇਡਾ ਦੇ ਪ੍ਰਾਈਮ ਮਨਿਸਟਰ ਜਸਟਿਨ ਟਰੂਡੋ ਇਸ ਵਿੱਚ ਸ਼ਾਮਲ ਹੋਏ । ਫੈਡਰਲ ਟ੍ਰਾਂਸਪੋਰਟ ਮਨਿਸਟਰ ਓਮਰ ਓਲਗ਼ੈਬਰਾ ਨੇ ਇਸ ਸਬੰਧੀ ਗੱਲਬਾਤ ਕਰਦਿਆਂ ਹੋਇਆ ਓਂਟੈਰੀਓ ਪ੍ਰੀਮੀਅਰ ਡਗ ਫੋਰਡ ਨੂੰ ਕਿਹਾ ਹੈ ਕਿ ਉਹ ਸੂਬੇ ਵਿੱਚ ਸਖ਼ਤੀ ਕਰਦਿਆਂ ਮੁਜ਼ਾਹਰਿਆਂ ਵਿੱਚ ਸ਼ਾਮਲ ਹੋਣ ਵਾਲੇ ਅਤੇ ਸੜਕਾਂ ਬਲੌਕ ਕਰਨ ਵਾਲੇ ਕਮਰਸ਼ੀਅਲ ਟ੍ਰਕ ਚਾਲਕਾਂ ਦੇ ਲਾਇਸੰਸ ਸਸਪੈਂਡ ਕਰ ਦੇਣ ।

ਕਈ ਦਿਨਾਂ ਤੋਂ ਸਡ਼ਕ ਵਿਚਕਾਰ ਟਰੱਕ ਚਾਲਕਾਂ ਵੱਲੋਂ ਆਪਣੀ ਟਰੱਕ ਖਡ਼੍ਹੇ ਕਰ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰਦਰਸ਼ਨਕਾਰੀ ਆਪਣੇ ਆਪਣੇ ਟਰੱਕਾਂ ਦੇ ਹੌਰਨ ਵਜਾ ਕੇ ਪ੍ਰਦਰਸ਼ਨ ਕਰ ਰਹੇ ਹਨ। ਜਿਸ ਕਾਰਨ ਆਮ ਜਨਤਾ ਬਹੁਤ ਪ੍ਰੇਸ਼ਾਨ ਹੋ ਰਹੀ ਹੈ । ਜਿਸ ਦੇ ਚਲਦੇ ਹੁਣ ਜਸਟਿਨ ਟਰੂਡੋ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ।


                                       
                            
                                                                   
                                    Previous Postਸੁਖਬੀਰ ਬਾਦਲ ਲਈ ਆ ਗਈ ਵੱਡੀ ਚੰਗੀ ਖਬਰ – ਮਿਲ ਗਿਆ ਇਹ ਵੱਡਾ ਸਾਥ , ਅਕਾਲੀ ਦਲ ਚ ਛਾਈ ਖੁਸ਼ੀ
                                                                
                                
                                                                    
                                    Next Post23 ਸਾਲਾਂ ਦਾ ਨੌਜਵਾਨ 40 ਘੰਟਿਆਂ ਤੱਕ ਫਸਿਆ ਰਿਹਾ ਪਹਾੜ ਚ – ਫਿਰ ਵਾਪਰਿਆ ਅਜਿਹਾ ਸਾਰੇ ਪਾਸੇ ਹੋ ਗਈ ਚਰਚਾ
                                                                
                            
               
                            
                                                                            
                                                                                                                                            
                                    
                                    
                                    




