ਔਰਤ ਨੂੰ ਸਭ ਤੋਂ ਉੱਤਮ ਦਰਜਾ ਦਿੱਤਾ ਜਾਂਦਾ ਹੈ , ਕਿਉਂਕਿ ਇੱਕ ਔਰਤ ਹੀ ਹੁੰਦੀ ਹੈ ਜਿਸ ਕੋਲ ਇਸ ਸਮਾਜ ਨੂੰ ਅੱਗੇ ਵਧਾਉਣ ਵਾਸਤੇ ਬੱਚੇ ਨੂੰ ਜਨਮ ਦੇਣ ਦੀ ਸ਼ਮਤਾ ਹੁੰਦੀ ਹੈ। ਆਏ ਦਿਨੀ ਗਰਭਵਤੀ ਔਰਤਾਂ ਦੇ ਪੇਟ ਵਿੱਚ ਪਲ ਰਹੇ ਬੱਚਿਆਂ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ । ਤਾਜ਼ਾ ਮਾਮਲਾ ਸਾਂਝਾ ਕਰਾਂਗੇ ਜਿਸ ਬਾਰੇ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਇੱਕ ਮਹਿਲਾ ਜਿਸਦੀ ਉਮਰ 32 ਸਾਲਾਂ ਦੱਸੀ ਜਾ ਰਹੀ ਹੈ । ਹਸਪਤਾਲ ਦੇ ਵਿੱਚ ਜਦੋਂ ਉਹ ਚੈੱਕ ਅਪ ਕਰਵਾਉਣ ਵਾਸਤੇ ਜਾਂਦੀ ਹੈ ਤਾਂ, ਉਸਦੇ ਪੇਟ ਵਿੱਚ ਪਲ ਰਹੇ ਬੱਚੇ ਬਾਰੇ ਜਾਣਣ ਤੋਂ ਬਾਅਦ ਡਾਕਟਰ ਵੀ ਹੱਕੇ ਬੱਕੇ ਰਹਿ ਜਾਂਦੇ ਹਨ। ਇਸ ਪਿੱਛੇ ਦੀ ਕੀ ਵਜਹਾ ਹੈ, ਜਰੂਰ ਪੜੋ ਇਸ ਪੂਰੀ ਖਬਰ ਨੂੰ ,,,,, ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮਾਮਲਾ ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲੇ ਨਾਲ ਸੰਬੰਧਿਤ ਹੈ , ਜਿੱਥੇ ਇਕ 32 ਸਾਲਾ ਗਰਭਵਤੀ ਔਰਤ ਦੇ ਗਰਭ ਵਿਚ ਪਲ ਰਹੇ ‘ਬੱਚੇ ਦੇ ਪੇਟ ’ਚ ਇੱਕ ਹੋਰ ਬੱਚਾ’ ਪਾਇਆ ਗਿਆ ਹੈ। ਇਹ ਇਕ ਬਹੁਤ ਹੀ ਦੁਰਲੱਭ ਸਥਿਤੀ ਹੈ , ਜਿਸ ਵਿਚ ਇਕ ਦੁਰਲੱਭ ਭਰੂਣ ਦੂਜੇ ਭਰੂਣ ਦੇ ਅੰਦਰ ਸਥਿਤ ਹੁੰਦਾ ਹੈ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਹਸਪਤਾਲ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਛਿੜ ਗਈਆਂ। ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਇਕ ਅਧਿਕਾਰੀ ਨੇ ਦੱਸਿਆ ਕਿ ਇਸ ਦੁਰਲੱਭ ਸਥਿਤੀ ਦਾ ਪਤਾ ਲੱਗਾ ਜਦੋਂ 35 ਹਫ਼ਤਿਆਂ ਦੀ ਗਰਭਵਤੀ ਔਰਤ ਕੁਝ ਦਿਨ ਪਹਿਲਾਂ ਰੁਟੀਨ ਚੈੱਕ-ਅੱਪ ਲਈ ਬੁਲਢਾਣਾ ਜ਼ਿਲਾ ਮਹਿਲਾ ਹਸਪਤਾਲ ਆਈ। ਹਸਪਤਾਲ ਵਿਚ ਔਰਤ ਦੇ ਅਲਟਰਾਸਾਊਂਡ ਦੌਰਾਨ ਡਾਕਟਰਾਂ ਨੂੰ ਇਸ ਸਥਿਤੀ ਬਾਰੇ ਪਤਾ ਲੱਗਾ। ਹਸਪਤਾਲ ਦੇ ਜਣੇਪਾ ਅਤੇ ਇਸਤਰੀ ਰੋਗ ਮਾਹਿਰ ਡਾ. ਪ੍ਰਸਾਦ ਅਗਰਵਾਲ ਨੇ ਦੱਸਿਆ ਕਿ ਇਹ ਇਕ ਦੁਰਲੱਭ ਮਾਮਲਾ ਹੁੰਦਾ ਹੈ ਤੇ ਇਹ ਸਥਿਤੀ 5 ਲੱਖ ਵਿਚੋਂ ਇਕ ਵਿਚ ਪਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ (ਪੂਰੀ ਦੁਨੀਆ ’ਚ) ਅਜਿਹੇ ਸਿਰਫ 200 ਮਾਮਲੇ ਹੀ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਭਾਰਤ ਵਿਚ 10-15 ਮਾਮਲੇ ਪਾਏ ਗਏ ਹਨ। ਫਿਲਹਾਲ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਹੁਣ ਡਾਕਟਰ ਵੀ ਚਿੰਤਾ ਦੇ ਵਿੱਚ ਹਨ ਕਿ ਅਜਿਹੀ ਸਥਿਤੀ ਦੇ ਵਿੱਚ ਕੀ ਕੁਝ ਕੀਤਾ ਜਾਵੇ। ਫਿਲਹਾਲ ਇਸ ਸਬੰਧੀ ਹੁਣ ਡਾਕਟਰਾਂ ਦੇ ਵੱਲੋਂ ਵਿਦੇਸ਼ੀ ਡਾਕਟਰਾਂ ਦੇ ਨਾਲ ਵੀ ਸਲਾਹ ਮਸ਼ਵਰਾ ਕੀਤੇ ਜਾਣ ਦੀਆਂ ਗੱਲਾਂ ਆਖੀਆਂ ਜਾ ਰਹੀਆਂ ਹਨ।
 
                                                                            
                                                                                                                                            
 
                                     
                                     
                                    



