ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੁਨੀਆਂ ਦੇ ਵਿੱਚ ਜਿੱਥੇ ਸੋਸ਼ਲ ਮੀਡੀਆ ਨੂੰ ਲੈ ਕੇ ਲੋਕਾਂ ਨੂੰ ਹਰ ਇੱਕ ਤਰਾਂ ਦੀ ਜਾਣਕਾਰੀ ਹਾਸਲ ਹੋ ਜਾਂਦੀ ਹੈ। ਉਥੇ ਹੀ ਲੋਕਾਂ ਵੱਲੋਂ ਜਿੱਥੇ ਸੋਸ਼ਲ ਮੀਡੀਆ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਥੇ ਇਸ ਦੇ ਬਹੁਤ ਸਾਰੇ ਫ਼ਾਇਦੇ ਹਨ ਉੱਥੇ ਹੀ ਕਈ ਤਰ੍ਹਾਂ ਦੇ ਨੁਕਸਾਨ ਵੀ ਸਾਹਮਣੇ ਆ ਜਾਂਦੇ ਹਨ ਜਿਸ ਕਾਰਨ ਸੋਸ਼ਲ ਸਾਈਟਾਂ ਨੂੰ ਉਤਪਨ ਕਰਨ ਵਾਲੀਆਂ ਹਸਤੀਆਂ ਵੀ ਚਰਚਾ ਦੇ ਵਿੱਚ ਬਣ ਜਾਂਦੀਆਂ ਹਨ। ਉਥੇ ਹੀ ਆਏ ਦਿਨ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਸੋਸ਼ਲ ਮੀਡੀਆ ਤੇ ਵੱਖ ਵੱਖ ਸਾਈਟਾਂ ਦੇ ਮਾਲਕਾਂ ਵੱਲੋਂ ਜਿਥੇ ਇਨ੍ਹਾ ਸਾਈਟਾਂ ਦੀ ਸਥਾਪਨਾ ਕਰਕੇ ਬਹੁਤ ਸਾਰਾ ਪੈਸਾ ਕਮਾਇਆ ਜਾ ਰਿਹਾ ਹੈ ਅਤੇ ਦੁਨੀਆ ਦੇ ਅਮੀਰ ਲੋਕਾਂ ਵਿੱਚ ਆਪਣਾ ਨਾਮ ਦਰਜ ਕਰਵਾਇਆ ਗਿਆ ਹੈ।

ਉਥੇ ਹੀ ਗਲਤੀ ਹੋਣ ਤੇ ਉਨ੍ਹਾਂ ਨੂੰ ਭਾਰੀ ਖ਼ਮਿਆਜ਼ਾ ਵੀ ਭੁਗਤਣਾ ਪੈਂਦਾ ਹੈ। ਹੁਣ ਐਲਨ ਮਸਕ ਵੱਲੋਂ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਟਵਿੱਟਰ ਨੇ ਮੁਕੱਦਮਾ ਠੋਕਿਆ ਹੈ ਅਤੇ ਇਕਰਾਰਨਾਮੇ ਦੀ ਉਲੰਘਣਾ ਕਰਨ ਦੇ ਦੋਸ਼ ਲਗਾਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਜਿਥੇ ਟੈਸਲਾ ਦੇ ਸੀਈਓ ਐਲਨ ਮਸਕ ਵੱਲੋਂ ਟਵਿੱਟਰ ਦੇ 44 ਬਿਲੀਅਨ ਡਾਲਰ ਦੀ ਡੀਲ ਨੂੰ ਰੱਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਹ ਮਾਮਲਾ ਹੁਣ ਅਦਾਲਤ ਵਿੱਚ ਵੀ ਪਹੁੰਚ ਗਿਆ ਹੈ।

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜਿਥੇ ਟੈਸਲਾ ਦੇ ਸੀ ਈ ਓ ਐਲਨ ਮਸਕ ਨੇ ਟਵਿੱਟਰ ਨਾਲ ਕੀਤੀ ਹੋਈ ਡੀਲ ਤੋਂ ਬਚਣ ਦੀ ਕੋਸ਼ਿਸ਼ ਕੀਤੀ ਹੈ ਉਥੇ ਹੀ ਇਹ ਦੋਸ਼ ਲਗਾਏ ਗਏ ਹਨ ਕਿ ਐਲਨ ਮਸਕ ਵੱਲੋਂ ਕੀਤੇ ਗਏ ਇਕਰਾਰਨਾਮੇ ਦੀ ਉਲੰਘਣਾ ਵੀ ਕੀਤੀ ਗਈ ਹੈ।

ਜਿਸ ਵਾਸਤੇ ਟਵਿੱਟਰ ਦੇ ਵਕੀਲ ਵੱਲੋਂ ਇੱਕ ਲੰਬੀ ਲੜਾਈ ਵਾਸਤੇ ਅਦਾਲਤ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਅਗਰ ਟਵਿੱਟਰ ਦੀ ਇਹ ਡੀਲ ਨਹੀਂ ਹੁੰਦੀ ਹੈ ਤਾਂ ਇਸ ਦੇ ਕਾਰਨ ਟਵਿਟਰ ਦਾ ਸਟਾਕ 11 ਡਾਲਰ ਪ੍ਰਤੀ ਸ਼ੇਅਰ ਹੇਠਾਂ ਆ ਸਕਦਾ ਹੈ। ਉਥੇ ਹੀ ਟਵੀਟਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਸ ਵੱਲੋਂ ਟੈਸਲਾ ਦੇ ਸੀਈਓ ਐਲਨ ਮਸਕ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ।


                                       
                            
                                                                   
                                    Previous Postਦਿੱਲੀ ਏਅਰਪੋਰਟ ਤੋਂ ਆਈ ਹੋਸ਼ ਉਡਾਉਣ ਵਾਲੀ ਖਬਰ, ਭਾਰਤੀ ਜੋੜੇ ਕੋਲੋਂ ਮਿਲੀਆਂ 45 ਪਿਸਤੌਲਾਂ
                                                                
                                
                                                                    
                                    Next Postਕੈਨੇਡਾ ਰਹਿੰਦੇ ਪੁੱਤ ਨੂੰ ਮਿਲਣ ਗਏ ਮਾਪਿਆਂ ਨਾਲ ਵਰਤ ਗਿਆ ਭਾਣਾ, ਸੁੱਤੇ ਹੋਏ ਪੁੱਤਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
                                                                
                            
               
                            
                                                                            
                                                                                                                                            
                                    
                                    
                                    



