ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਆਏ ਦਿਨ ਹੀ ਮੰਦਭਾਗੀਆਂ ਖਬਰਾਂ ਦੇ ਸਾਹਮਣੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿੱਥੇ ਪੰਜਾਬ ਦੇ ਬਹੁਤ ਸਾਰੇ ਲੋਕ ਵਿਦੇਸ਼ ਜਾਣ ਦਾ ਸੁਪਨਾ ਵੇਖਦੇ ਹਨ,ਕਈ ਲੋਕ ਮਜਬੂਰੀਵਸ ਵਿਦੇਸ਼ਾਂ ਵਿੱਚ ਜਾ ਕੇ ਵਸਦੇ ਹਨ ਤੇ ਕਈਆਂ ਨੂੰ ਉਨ੍ਹਾਂ ਮੁਲਕਾਂ ਦੀ ਖੂਬਸੂਰਤੀ ਖਿੱਚ ਕੇ ਲੈ ਜਾਂਦੀ ਹੈ। ਰੋਜ਼ੀ ਰੋਟੀ ਦੀ ਖਾਤਰ ਅਨੇਕਾਂ ਹੀ ਭਾਰਤੀ ਲੋਕ ਤੇ ਵਿਦਿਆਰਥੀ ਵਿਦੇਸ਼ਾਂ ਵਿੱਚ ਜਾ ਕੇ ਵਸੇ ਹੋਏ ਹਨ।

ਜਿੱਥੇ ਜਾ ਕੇ ਉਹ ਆਪਣੀ ਜ਼ਿੰਦਗੀ ਦੀ ਨਵੀਂ ਉਡਾਰੀ ਭਰ ਸਕਣ, ਉਥੇ ਹੀ ਬਹੁਤ ਸਾਰੇ ਭਾਰਤੀ ਵਿਦੇਸ਼ਾਂ ਵਿੱਚ ਜਾ ਕੇ ਘਰ ਦੀਆਂ ਖੁਸ਼ੀਆਂ ਨੂੰ ਪੂਰਾ ਕਰਨ ਦਾ ਸੁਪਨਾ ਵੇਖਦੇ ਨੇ, ਉਸ ਸੁਪਨੇ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਹਨ। ਵਿਦੇਸ਼ਾਂ ਦੇ ਵਿੱਚ ਭਾਰਤੀਆਂ ਨੇ ਜਾ ਕੇ ਆਪਣੀ ਮਿਹਨਤ ਅਤੇ ਲਗਨ ਸਦਕਾ ਵੱਖਰਾ ਮੁਕਾਮ ਹਾਸਲ ਕੀਤਾ ਹੈ। ਵਿਦੇਸ਼ਾਂ ਵਿਚ ਵਸਦੇ ਪਰਵਾਸੀਆਂ ਦੀ ਜਿੱਥੇ ਘਰ ਦਿਆਂ ਵੱਲੋਂ ਸੁਖ ਸਾਂਤੀ ਮੰਗੀ ਜਾਂਦੀ ਹੈ ਉੱਥੇ ਹੀ ਮੰਦਭਾਗੀ ਖਬਰ ਦੇ ਸਾਹਮਣੇ ਆਉਣ ਨਾਲ ਘਰ ਦਾ ਮਾਹੌਲ ਗਮਗੀਨ ਹੋ ਜਾਂਦਾ ਹੈ।

ਹੁਣ ਉਡਦੇ ਜਹਾਜ ਵਿੱਚ ਹਾਦਸਾ ਵਾਪਰਿਆ ਹੈ। ਜਿੱਥੇ ਮੌਤ ਦਾ ਤਾਂਡਵ ਹੋਇਆ ਹੈ,ਜਿਸ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਕਾਲਾ ਸੰਘਿਆਂ ਦਾ ਇੱਕ ਨੌਜਵਾਨ ਅਭਿਸ਼ੇਕ ਸਰਨਾ ਉਰਫ ਅਭੀ ਡੈਨਮਾਰਕ ਤੋਂ ਭਾਰਤ ਆ ਰਿਹਾ ਸੀ। ਉਹ ਜਹਾਜ਼ ਜਿਸ ਵਿਚ ਅਭੀ ਸਵਾਰ ਸੀ, ਉਹ ਡੈਨਮਾਰਕ ਤੋਂ ਆਉਂਦੇ ਹੋਏ ਦੋਹਾਂ ਕਤਰ ਰੁਕਣਾ ਸੀ।

ਇਸ ਜਹਾਜ਼ ਦੇ ਘਰ ਪਹੁੰਚਣ ਤੋਂ ਦਸ ਮਿੰਟ ਪਹਿਲਾਂ ਹੀ ਇਸ ਨੌਜਵਾਨ ਦੀ ਜਹਾਜ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੱਸਿਆ ਗਿਆ ਹੈ ਕਿ 27 ਸਾਲਾਂ ਦਾ ਇਹ ਨੌਜਵਾਨ ਭਾਰਤ ਆਪਣੀ ਭੈਣ ਦਾ ਵਿਆਹ ਕਰਨ ਅਤੇ ਆਪਣਾ ਵਿਆਹ ਕਰਵਾਉਣ ਲਈ ਆਪਣੇ ਵਤਨ ਪਰਤ ਰਿਹਾ ਸੀ। ਪਰ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਸ ਘਟਨਾ ਦੀ ਜਾਣਕਾਰੀ ਮ੍ਰਿਤਕਾਂ ਦੇ ਚਾਚਾ ਸ਼ਾਮ ਸੁੰਦਰ ਸਰਨਾ ਵੱਲੋਂ ਭਰੇ ਮਨ ਨਾਲ ਦਿੱਤੀ ਗਈ ਹੈ। ਇਸ ਨੌਜਵਾਨ ਦੇ ਦਿਹਾਂਤ ਦੀ ਖਬਰ ਮਿਲਣ ਤੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।


                                       
                            
                                                                   
                                    Previous Postਗਾਇਕ ਲਹਿੰਬਰ ਹੁਸੈਨਪੁਰੀ ਦੀ ਕੁੜੀ ਨੇ ਹੁਣ ਕਰਤਾ ਆਪਣੇ ਪਿਤਾ ਬਾਰੇ ਇਹ ਵੱਡਾ ਖੁਲਾਸਾ – ਤਾਜਾ ਵੱਡੀ ਖਬਰ
                                                                
                                
                                                                    
                                    Next Postਪੰਜਾਬ ਸਰਕਾਰ ਵਲੋਂ ਅਚਾਨਕ ਬਦਲੀ ਗਈ ਇਹ ਤਰੀਕ – ਆਈ ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    




