BREAKING NEWS
Search

ਉੱਘੇ ਆਗੂ ਬਲਵੀਰ ਸਿੰਘ ਦੀ ਅਚਾਨਕ ਦਿੱਲ ਦਾ ਦੌਰਾ ਪੈਣ ਨਾਲ ਹੋਈ ਮੌਤ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ 

ਕਿਸਾਨੀ ਅੰਦੋਲਨ ਦੇ ਚੱਲਦੇ ਦੁਨੀਆ ਭਰ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕੀਤਾ । ਇੱਕ ਸਾਲ ਤੋਂ ਲੰਬਾ ਸਮਾਂ ਇਹ ਸੰਘਰਸ਼ ਚੱਲਿਆ । ਕਿਸਾਨਾਂ ਦੇ ਬੁਲੰਦ ਹੌਸਲੇ ਸਦਕਾ ਕੇਂਦਰ ਦੀ ਮੋਦੀ ਸਰਕਾਰ ਨੇ ਆਖ਼ਰਕਾਰ ਤਿੰਨੋਂ ਖੇਤੀਬਾਡ਼ੀ ਕਾਨੂੰਨਾਂ ਸਮੇਤ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਨੂੰ ਮਨਜ਼ੂਰ ਕਰ ਲਿਆ । ਇਸ ਅੰਦੋਲਨ ਵਿੱਚ ਕਈ ਉੱਘੇ ਕਿਸਾਨ ਲੀਡਰਾਂ ਨੇ ਹਿੱਸਾ ਲਿਆ ਤੇ ਇਸ ਅੰਦੋਲਨ ਦੀ ਅਗਵਾਈ ਕੀਤੀ । ਇਸੇ ਵਿਚਕਾਰ ਇਸ ਅੰਦੋਲਨ ਦੇ ਨਾਲ ਜੁੜੀ ਹੋਈ ਇੱਕ ਬੇਹੱਦ ਦੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਸ ਅੰਦੋਲਨ ਦੇ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਇਕ ਕਿਸਾਨ ਆਗੂ ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ।

ਦੱਸ ਦਈਏ ਕਿ ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਉੱਘੇ ਆਗੂ ਤਹਿਸੀਲ ਬਲਾਚੌਰ ਦੇ ਸਾਬਕਾ ਸਕੱਤਰ ਅਤੇ ਉੱਘੇ ਕਿਸਾਨ ਆਗੂ ਕਾਮਰੇਡ ਬਲਵੀਰ ਸਿੰਘ ਕੌਲਗੜ੍ਹ ਅੱਜ ਬਾਹਠ ਸਾਲਾਂ ਦੀ ਉਮਰ ਵਿੱਚ ਇਸ ਫਾਨੀ ਸੰਸਾਰ ਨੂੰ ਸਦਾ ਸਦਾ ਲਈ ਅਲਵਿਦਾ ਆਖ ਗਏ । ਦਿਲ ਦਾ ਦੌਰਾ ਪੈਣ ਦੇ ਕਾਰਨ ਅੱਜ ਉਨ੍ਹਾਂ ਦਾ ਦੇਹਾਂਤ ਹੋਇਆ ।

ਉਨ੍ਹਾਂ ਦੇ ਦੇਹਾਂਤ ਤੇ ਨਾਲ ਕਿਰਤੀ ਵਰਗ ਨੂੰ ਇੱਕ ਬਹੁਤ ਵੱਡਾ ਘਾਟਾ ਪਿਆ ਹੈ ਜਿਸ ਨੂੰ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ । ਦੱਸ ਦੇਈਏ ਕਿ ਕਿਸਾਨ ਆਗੂ ਬਲਵੀਰ ਸਿੰਘ ਕੌਲਗੜ੍ਹ ਦੇ ਸਪੁੱਤਰ ਇਕਬਾਲ ਸਿੰਘ ਕੌਲਗਡ਼੍ਹ ਇਟਲੀ ਬ੍ਰਾਂਚ ਦੇ ਸਰਗਰਮ ਮੈਂਬਰ ਹਨ । ਇੰਨਾ ਹੀ ਨਹੀਂ ਸਗੋਂ ਕਾਮਰੇਡ ਬਲਵੀਰ ਕੌਲਗੜ੍ਹ ਆਲ ਇੰਡੀਆ ਕਿਸਾਨ ਸਭਾ ਦੇ ਸੰਘਰਸ਼ਾਂ ਦੀ ਅਗਵਾਈ ਕਰਦੇ ਰਹੇ ਤੇ ਹਾਲ ਹੀ ਵਿੱਚ ਉਨ੍ਹਾਂ ਵੱਲੋਂ ਜੋ ਦਿੱਲੀ ਦੇ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਤਿੰਨੋਂ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕੀਤਾ ਗਿਆ ।

ਉਸ ਵਿਚ ਉਨ੍ਹਾਂ ਨੇ ਡਟ ਕੇ ਇਕ ਅਹਿਮ ਭੂਮਿਕਾ ਨਿਭਾਈ । ਉਹ ਪਾਰਟੀ ਦੇ ਬਹੁਤ ਹੀ ਇਮਾਨਦਾਰ ਸਿਪਾਹੀ ਸਨ ਤੇ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਅੱਜ ਦਿਲ ਦਾ ਦੌਰਾ ਪੈਣ ਕਾਰਨ ਉਹ ਇਸ ਫਾਨੀ ਸੰਸਾਰ ਨੂੰ ਛੱਡ ਕੇ ਚਲੇ ਗਏ । ਜਿਸ ਦੇ ਚਲਦੇ ਕਈ ਮਹਾਨ ਸ਼ਖ਼ਸੀਅਤਾਂ ਦੇ ਵੱਲੋਂ ਉਨ੍ਹਾਂ ਦੀ ਮੌਤ ਤੇ ਗਹਿਰਾ ਦੁੱਖ ਜ਼ਾਹਰ ਕਰਦਿਆਂ ਪਰਿਵਾਰ ਅਤੇ ਪਾਰਟੀ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ।