BREAKING NEWS
Search

ਇੰਡੀਆ ਚ ਸਵਾਰੀਆ ਨਾਲ ਭਰੇ ਜਹਾਜ ਨਾਲ ਵਾਪਰਿਆ ਭਿਆਨਕ ਹਾਦਸਾ, ਕਈ ਹੋਏ ਜਖਮੀ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਅੰਦਰ ਜਿਥੇ ਇਸ ਵਾਰ ਰਿਕਾਰਡ ਤੋੜ ਗਰਮੀ ਪੈ ਰਹੀ ਹੈ ਉਥੇ ਹੀ ਮਾਰਚ ਦੇ ਵਿੱਚ ਇਹ ਗਰਮੀ ਸ਼ੁਰੂ ਹੋ ਗਈ ਜਿਸ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹਨਾਂ ਦਿਨਾਂ ਦੇ ਵਿੱਚ ਪੈਣ ਵਾਲੀ ਗਰਮੀ ਜਿੱਥੇ ਬਹੁਤ ਸਾਰੇ ਲੋਕਾਂ ਲਈ ਨੁਕਸਾਨਦਾਇਕ ਸਾਬਤ ਹੋ ਰਹੀ ਹੈ ਉਥੇ ਹੀ ਸਿਹਤ ਮਾਹਿਰਾਂ ਵੱਲੋਂ ਲੋਕਾਂ ਨੂੰ ਆਪਣੀ ਸਿਹਤ ਪ੍ਰਤੀ ਚੌਕਸੀ ਵਰਤਣ ਦੇ ਆਦੇਸ਼ ਵੀ ਜਾਰੀ ਕੀਤੇ ਜਾ ਰਹੇ ਹਨ ਅਤੇ ਧੁੱਪ ਵਿੱਚ ਨਿਕਲਣ ਤੋਂ ਆਪਣਾ ਬਚਾਅ ਰੱਖਣ ਵਾਸਤੇ ਵੀ ਆਖਿਆ ਜਾ ਰਿਹਾ ਹੈ। ਅਚਾਨਕ ਹੀ ਇਸ ਮੌਸਮ ਵਿੱਚ ਆ ਰਹੀ ਤਬਦੀਲੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਲੋਕਾਂ ਨੂੰ ਕਈ ਤਰਾਂ ਦੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੀਤੇ ਦੋ ਦਿਨਾਂ ਤੋਂ ਜਿੱਥੇ ਧੂੜ ਭਰੀਆਂ ਤੇਜ਼ ਹਵਾਵਾਂ ਅਤੇ ਹਨੇਰੀਆਂ ਚੱਲ ਰਹੀਆਂ ਹਨ ਉਸ ਦੇ ਚਲਦੇ ਹੋਏ ਬਹੁਤ ਸਾਰੇ ਕੰਮ ਪ੍ਰਭਾਵਿਤ ਹੋ ਰਹੇ ਹਨ। ਹੁਣ ਇੰਡੀਆ ਵਿੱਚ ਇੱਥੇ ਸਵਾਰੀਆਂ ਨਾਲ ਹਾਦਸਾ ਵਾਪਰਿਆ ਹੈ ਜਿਸ ਕਾਰਨ ਕਈ ਯਾਤਰੀ ਜ਼ਖਮੀ ਹੋਏ ਹਨ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖਰਾਬ ਮੌਸਮ ਦੇ ਚਲਦਿਆਂ ਹੋਇਆਂ ਜਿੱਥੇ ਸਪਾਈਸਜੈੱਟ ਦੀ ਮੁੰਬਈ ਦੁਰਗਾਪੁਰ ਉਡਾਣ ਤੇਜ਼ ਤੂਫਾਨ ਦੀ ਚਪੇਟ ਵਿਚ ਆ ਗਈ। ਜਿਸ ਕਾਰਨ 12 ਯਾਤਰੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਸਪਾਈਸਜੈੱਟ ਦਾ ਬੋਇੰਗ ਬੀ 737 ਜਹਾਜ਼ ਜਦੋਂ ਮੁੰਬਈ ਤੋ ਦੁਰਗਾਪੁਰ ਲਈ ਉਡਾਣ ਸੰਚਾਲਨ ਕਰ ਰਿਹਾ ਸੀ ਤਾਂ ਹਵਾਈ ਅੱਡੇ ਤੇ ਲੈਡ ਕਰਦੇ ਸਮੇਂ ਜਲਵਾਯੂ ਵਿੱਚ ਗੰਭੀਰ ਗੜਬੜ ਹੋਣ ਦੇ ਚੱਲਦਿਆਂ ਹੋਇਆਂ ਇਸ ਤੇਜ਼ ਤੂਫਾਨ ਦਾ ਸ਼ਿਕਾਰ ਹੋ ਗਿਆ। ਜਿਸ ਕਾਰਨ ਕੈਬਨ ਵਿੱਚ ਪਿਆ ਯਾਤਰੀਆਂ ਦਾ ਸਾਮਾਨ ਯਾਤਰੀਆਂ ਉਪਰ ਡਿੱਗ ਪਿਆ।

ਜਿਸ ਕਾਰਨ ਸਮਾਨ ਡਿੱਗਣ ਦੇ ਚਲਦਿਆਂ ਹੋਇਆਂ 12 ਯਾਤਰੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਹੀ ਇੱਕ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ। ਉਥੇ ਹੀ ਇਸ ਘਟਨਾ ਨੂੰ ਲੈ ਕੇ ਸਪਾਈਸ ਜੈੱਟ ਦੇ ਬੁਲਾਰੇ ਵੱਲੋਂ ਅਫਸੋਸ ਪ੍ਰਗਟ ਕੀਤਾ ਗਿਆ ਹੈ ਅਤੇ ਇਸ ਹਾਦਸੇ ਵਿੱਚ ਜ਼ਖ਼ਮੀ ਹੋਏ ਯਾਤਰੀਆਂ ਨੂੰ ਵੀ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।