BREAKING NEWS
Search

ਇੰਡੀਆ ਚ ਮਿਲੀ ਕਰੋੜਾਂ ਸਾਲ ਪੁਰਾਣੀ ਬੇਸ਼ਕੀਮਤੀ ਚੀਜ – ਸਾਰੀ ਦੁਨੀਆਂ ਤੇ ਚਰਚਾ

ਆਈ ਤਾਜਾ ਵੱਡੀ ਖਬਰ 

ਦੇਸ਼ ਅੰਦਰ ਜਿੱਥੇ ਬਹੁਤ ਸਾਰੇ ਜੀਵ ਜੰਤੂ ਅਲੋਪ ਹੋ ਚੁੱਕੇ ਹਨ। ਜਿਨ੍ਹਾਂ ਦੀਆਂ ਤਸਵੀਰਾਂ ਨੂੰ ਸਿਰਫ਼ ਪੁਰਾਤਤਵ ਵਿਭਾਗ ਦੇ ਅਜਾਇਬ ਘਰਾਂ ਵਿੱਚ ਹੀ ਵੇਖਿਆ ਜਾ ਸਕਦਾ ਹੈ। ਉਥੇ ਹੀ ਉਨ੍ਹਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਵੀ ਆਏ ਦਿਨ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਜਿਨ੍ਹਾਂ ਦੇ ਜੀਵਨ ਨਾਲ ਜੁੜੇ ਹੋਏ ਬਹੁਤ ਸਾਰੇ ਮਾਮਲੇ ਪੁਰਾਤਨ ਵਿਭਾਗ ਵੱਲੋਂ ਖੋਜ ਕੀਤੇ ਜਾਂਦੇ ਹਨ। ਜਿਸ ਸਦਕਾ ਉਹਨਾਂ ਨਾਲ ਜੁੜੀ ਹੋਈ ਜਾਣਕਾਰੀ ਸਾਹਮਣੇ ਆ ਸਕੇ। ਹੁਣ ਇੰਡੀਆ ਵਿੱਚ ਇੱਥੇ ਕਰੋੜਾਂ ਸਾਲ ਪੁਰਾਣੀ ਚੀਜ਼ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਦੇ ਇੰਦੌਰ ਸਥਿਤ ਪੁਰਾਤਨ ਵਿਭਾਗ ਅਤੇ ਬੜਵਾਨੀ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ।

ਜਿੱਥੇ ਸੇਧਵਾਂ ਵਿਚ ਅਨੁ ਵਿਭਾਗ ਵੱਲੋਂ ਹੁਣ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਡਾਇਨਾਸੋਰ ਦੇ ਅੰਡੇ ਮਿਲੇ ਹਨ। ਦੱਸਿਆ ਗਿਆ ਹੈ ਕਿ ਇਸ ਖੇਤਰ ਵਿਚ 6 ਵੱਡੇ ਅੰਡੇ ਵੇਖੇ ਗਏ ਹਨ ਜੋ ਕਿ 25 ਤੋਂ 70 ਕਿੱਲੋ ਭਾਰ ਦੇ ਹਨ। ਆਂਡੇ ਮਿਲਣ ਦੀ ਇਹ ਸੂਚਨਾ ਇੰਦੌਰ ਸਥਿਤ ਪੁਰਾਤਤਵ ਵਿਭਾਗ ਦੇ ਡਿਪਟੀ ਸੰਚਾਲਨ ਡਾਕਟਰ ਡੀ. ਪੀ. ਪਾਂਡੇ ਵੱਲੋਂ ਦਿੱਤੀ ਗਈ ਹੈ।

ਉਥੇ ਹੀ ਉਨ੍ਹਾਂ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਇਨ੍ਹਾਂ ਨੂੰ ਮਿਊਜ਼ੀਅਮ ਵਿੱਚ ਸੁਰੱਖਿਅਤ ਕਰ ਕੇ ਰੱਖਿਆ ਜਾਵੇਗਾ। ਉਥੇ ਹੀ ਇਹ ਅੰਡੇ ਇਕ ਕਰੋੜ ਸਾਲ ਦੇ ਕਰੀਬ ਪੁਰਾਣੇ ਦੱਸੇ ਜਾ ਰਹੇ ਹਨ। ਅਤੇ ਇਨ੍ਹਾਂ ਆਂਡਿਆਂ ਦਾ ਕਵਰ ਪਿਆਜ਼ ਦੇ ਛਿਲਕੇ ਵਰਗਾ ਹੈ। ਉਥੇ ਹੀ ਕੁਝ ਵੱਲੋਂ ਇਹ ਦਾਅਵਾ ਕੀਤਾ ਗਿਆ ਹੈ ਕਿ ਇਹ ਡਾਇਨਾਸੋਰ ਦੇ ਅੰਡੇ ਨੂੰ ਨਹੀਂ ਹਨ ਸਗੋਂ ਇਹ ਜਵਾਲਾਮੁਖੀ ਲਾਵੇ ਦੇ ਫਟਣ ਤੋਂ ਬਾਅਦ ਠੰਢਾ ਹੋ ਕੇ ਬਣੇ ਇਕ ਢਾਂਚੇ ਹਨ ਜੋ ਗੋਲਾਕਾਰ ਆਕਾਰ ਵਿਚ ਦਿਖਾਈ ਦੇ ਰਹੇ ਹਨ।

ਵੱਖ ਵੱਖ ਦਿੱਤੀਆਂ ਜਾ ਰਹੀਆਂ ਇਹਨਾਂ ਦਲੀਲਾਂ ਦਾ ਅਜੇ ਮੁਲੰਕਣ ਕੀਤਾ ਜਾਵੇਗਾ ਅਤੇ ਸਹੀ ਜਾਂਚ ਸਾਹਮਣੇ ਆਉਣ ਤੋਂ ਬਾਅਦ ਹੀ ਇਸ ਬਾਰੇ ਹੋਰ ਰਿਸਰਚ ਕੀਤੀ ਜਾਵੇਗੀ। ਉਥੇ ਹੀ ਪੁਰਾਤਨ ਵਿਭਾਗ ਵੱਲੋਂ ਆਖਿਆ ਗਿਆ ਹੈ ਕਿ ਇਸ ਬਾਰੇ ਅਜੇ ਕੋਈ ਵੀ ਜਲਦਬਾਜ਼ੀ ਨਹੀਂ ਕੀਤੀ ਜਾ ਸਕਦੀ ਅਤੇ ਬਿਨਾਂ ਜਾਂਚ ਕਿਸੇ ਨਤੀਜੇ ਉੱਤੇ ਨਹੀਂ ਪਹੁੰਚਿਆ ਜਾ ਸਕਦਾ।