BREAKING NEWS
Search

ਇੰਡੀਆ ਚ ਉਡਣੀਆਂ ਕਾਰਾਂ ਚਲਣ ਨੂੰ ਲੈ ਕੇ ਆਈ ਇਹ ਵੱਡੀ ਖਬਰ – 2 ਕੰਪਨੀਆਂ ਬਣਾਉਣਗੀਆਂ ਗੱਡੀਆਂ

ਆਈ ਤਾਜ਼ਾ ਵੱਡੀ ਖਬਰ 

ਅਕਸਰ ਹੀ ਸਮੇਂ ਸਮੇਂ ਤੇ ਵੱਖ ਵੱਖ ਕੰਪਨੀਆਂ ਦੇ ਵੱਲੋਂ ਗੱਡੀਆਂ ,ਕਾਰਾਂ ਤੇ ਮੋਟਰਸਾਈਕਲਾਂ ਦੇ ਨਵੇਂ ਨਵੇਂ ਮਾਡਲ ਪੇਸ਼ ਕੀਤੇ ਜਾਦੇ ਹਨ । ਨਵੇਂ ਨਵੇਂ ਫੀਚਰ ਇਨ੍ਹਾਂ ਮਾਡਲਾਂ ਦੇ ਵਿੱਚ ਜਦੋ ਭਰੇ ਜਾਂਦੇ ਹਨ ਤਾਂ ਲੋਕ ਇਸ ਨੂੰ ਵੇਖ ਕੇ ਕਾਫ਼ੀ ਪ੍ਰਭਾਵਿਤ ਹੁੰਦੇ ਹਨ । ਜਿਸ ਦੇ ਚੱਲਦੇ ਲੋਕ ਵੱਧ ਤੋਂ ਵੱਧ ਇਨ੍ਹਾਂ ਮਾਡਲਾਂ ਨੂੰ ਖ਼ਰੀਦਦੇ ਹਨ । ਇਸੇ ਵਿਚਕਾਰ ਹੁਣ ਦੋ ਕੰਪਨੀਆਂ ਦੇ ਵੱਲੋਂ ਮਿਲ ਕੇ ਇੰਡੀਆ ਦੇ ਵਿੱਚ ਉੱਡਣ ਵਾਲੀਆਂ ਕਾਰਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਅਜਿਹੀਆਂ ਅਫ਼ਵਾਹਾਂ ਉੱਡੀਆਂ ਸੀ ਕਿ ਉੱਡਣ ਵਾਲੀਆਂ ਕਾਰਾਂ ਬਣਨ ਜਾ ਰਹੀਆਂ ਹਨ, ਪਰ ਇਹ ਇਕ ਸੁਫਨਾ ਹੁਣ ਹਕੀਕਤ ਵਿੱਚ ਬਦਲਣ ਜਾ ਰਿਹਾ ਹੈ।

ਦਰਅਸਲ ਸੁਜ਼ੂਕੀ ਮੋਟਰ ਅਤੇ ਫਲਾਇੰਗ ਕਾਰ ਫਰਮ SkyDrive Inc. ਨੇ ਮਿਲ ਕੇ ਫਲਾਇੰਗ ਕਾਰ ਦੀ ਖੋਜ ਨਿਰਮਾਣ ਅਤੇ ਵਿਕਰੀ ਲਈ ਇਕ ਸਮਝੌਤੇ ਤੇ ਹਸਤਾਖਰ ਕਰ ਦਿੱਤੇ ਹਨ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸਕਾਈ ਡਰਾਈਵ ਨਾਲ ਹੁਣ ਸੁਜ਼ੂਕੀ ਦੇ ਵੱਲੋਂ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਹ ਭਾਰਤ ਦੇ ਸ਼ੁਰੂਆਤੀ ਫੋਕਸ ਨਾਲ ਮਿਲ ਕੇ ਕੰਮ ਕੀਤਾ ਜਾਵੇਗਾ ਤੇ ਇਸ ਨਵੇਂ ਸੌਦੇ ਦੇ ਨਾਲ ਜਾਪਾਨੀ ਵਾਹਨ ਨਿਰਮਾਤਾ ਆਟੋਮੋਬਾਇਲਸ ਮੋਟਰਸਾੲੀਕਲਾਂ ਅਤੇ ਆਊਟਬੋਰਡ ਮੋਟਰਾਂ ਤੋਂ ਇਲਾਵਾ ਚੌਥੇ ਮੋਬਿਲਟੀ ਕਾਰੋਬਾਰ ਦੇ ਵਿੱਚ ਦਾਖ਼ਲ ਹੋਣ ਜਾ ਰਿਹਾ ਹੈ ।

ਸੋਚ ਤੋਂ ਕੁਝ ਸਾਲ ਪਹਿਲਾਂ ਲਗਾਤਾਰ ਖ਼ਬਰਾਂ ਸਾਹਮਣੇ ਆ ਰਹੀਆਂ ਸੀ ਕਿ ਭਾਰਤ ਵਿੱਚ ਉੱਡਣ ਵਾਲੀਆਂ ਕਾਰਾਂ ਦੀ ਸ਼ੁਰੂਆਤ ਹੋਣ ਜਾ ਰਹੀ ਸੀ, ਜਿਸਦੇ ਚਲਦੇ ਲੋਕ ਇਸ ਨੂੰ ਇਕ ਮਜ਼ਾਕ ਦੀ ਤਰ੍ਹਾਂ ਲੈ ਰਹੇ ਸਨ। ਪਰ ਹੁਣ ਉਨ੍ਹਾਂ ਲੋਕਾਂ ਲਈ ਇੱਕ ਵੱੱਡੀ ਅਤੇ ਖ਼ਾਸ ਖ਼ਬਰ ਹੈ ਜਿਨ੍ਹਾਂ ਲੋਕਾਂ ਨੇ ਉਸ ਸਮੇਂ ਇਸ ਗੱਲ ਦਾ ਮਜ਼ਾਕ ਉਡਾਇਆ ਸੀ ਕਿਉਂਕਿ ਹੁਣ ਸੱਚਮੁੱਚ ਹੀ ਭਾਰਤ ਵਿੱਚ ਉੱਡਣ ਵਾਲੀਆਂ ਕਾਰਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ।

ਜ਼ਿਕਰਯੋਗ ਹੈ ਕਿ ਸੁਜ਼ੂਕੀ ਨੇ ਹਾਲ ਹੀ ’ਚ ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀਆਂ ਦੇ ਉਤਪਾਦਨ ਲਈ ਭਾਰਤ ’ਚ 1.37 ਬਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਹੁਣ ਇਸੇ ਵਿਚਕਾਰ ਇਸ ਕੰਪਨੀ ਦੇ ਵੱਲੋਂ ਇਕ ਹੋਰ ਕੰਪਨੀ ਨਾਲ ਮਿਲ ਕੇ ਜੋ ਉੱਡਣ ਵਾਲੀ ਕਾਰ ਸਬੰਧੀ ਹਸਤਾਖਰ ਕੀਤੇ ਗਏ ਹਨ ਉਸ ਦੇ ਚਲਦੇ ਹੁਣ ਪੂਰੇ ਦੇਸ਼ ਭਰ ਦੇ ਵਿੱਚ ਇੱਕ ਉਤਸੁਕਤਾ ਦਾ ਮਾਹੌਲ ਪਾਇਆ ਜਾ ਰਿਹਾ ਹੈ ।