ਆਈ ਤਾਜ਼ਾ ਵੱਡੀ ਖਬਰ 

ਬੀਤੇ 2 ਸਾਲਾਂ ਤੋਂ ਜਿਥੇ ਲੋਕਾਂ ਨੂੰ ਕੋਰੋਨਾ ਦੇ ਚਲਦਿਆਂ ਹੋਇਆਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਥੇ ਹੀ ਬਹੁਤ ਸਾਰੇ ਦੇਸ਼ਾਂ ਨੂੰ ਭਾਰੀ ਆਰਥਿਕ ਮੁਸੀਬਤਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ। ਕਿਉਂਕਿ ਬਹੁਤ ਸਾਰੇ ਹਵਾਈ ਉਡਾਨਾਂ ਉਪਰ ਕਈ ਦੇਸ਼ਾਂ ਵੱਲੋਂ ਜਿਥੇ ਲਗਾਤਾਰ ਪਾਬੰਧੀਆਂ ਲਾਗੂ ਕੀਤੀਆਂ ਗਈਆਂ ਸਨ ਉਥੇ ਹੀ ਵਪਾਰਕ ਸਮਝੌਤਿਆਂ ਉਪਰ ਵੀ ਇਨ੍ਹਾਂ ਦਾ ਅਸਰ ਹੋਇਆ ਸੀ ਅਤੇ ਚੀਜਾਂ ਦਾ ਅਦਾਨ-ਪ੍ਰਦਾਨ ਨਾ ਹੋਣ ਕਾਰਨ ਬਹੁਤ ਸਾਰੇ ਦੇਸ਼ਾਂ ਨੂੰ ਆਰਥਿਕ ਮੰਦੀ ਦੇ ਦੌਰ ਵਿਚੋਂ ਗੁਜਰਨਾ ਪਿਆ। ਕਰੋਨਾ ਪਾਬੰਦੀਆਂ ਅਤੇ ਟੀਕਾਕਰਨ ਦੇ ਜ਼ਰੀਏ ਜਿਥੇ ਕਰੋਨਾ ਨੂੰ ਠੱਲ੍ਹ ਪਾਈ ਗਈ ਹੈ।

ਉੱਥੇ ਹੀ ਕਰੋਨਾ ਦੇ ਨਵੇਂ ਰੂਪ ਫਿਰ ਤੋਂ ਕਈ ਦੇਸ਼ਾਂ ਵਿਚ ਸਾਹਮਣੇ ਆ ਰਹੇ ਹਨ। ਹੁਣ ਭਾਰਤ ਵਿਚ ਵੀ ਕਰੋਨਾ ਦਾ ਇਹ ਖਤਰਨਾਕ ਵੈਰੀਐਂਟ ਸਾਹਮਣੇ ਆਇਆ ਹੈ ਜਿੱਥੇ ਵਿਗਿਆਨੀਆਂ ਵੱਲੋਂ ਇਸ ਨੂੰ ਕਾਫੀ ਖਤਰਨਾਕ ਦੱਸਿਆ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕਾਫੀ ਘਾਤਕ ਸਿੱਧ ਹੋ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਰੋਨਾ ਦੇ ਨਵੇਂ ਰੂਪ ਜਿੱਥੇ ਕਈ ਦੇਸ਼ਾਂ ਵਿੱਚ ਸਾਹਮਣੇ ਆ ਚੁੱਕੇ ਹਨ ਉਥੇ ਹੀ ਹੁਣ ਇਜ਼ਰਾਈਲ ਦੇ ਡਾਕਟਰਾਂ ਤੇ ਵਿਗਿਆਨੀਆਂ ਵੱਲੋਂ ਕਰੋਨਾ ਦੇ ਇੱਕ ਨਵੇਂ ਰੂਪ ਬਾਰੇ ਜਾਣਕਾਰੀ ਜਾਰੀ ਕੀਤੀ ਗਈ ਹੈ।

ਜਿੱਥੇ ਸਾਹਮਣੇ ਆਉਣ ਵਾਲਾ ਕਰੋਨਾ ਦਾ ਇਹ ਨਵਾਂ ਰੂਪ BA.2.75 ਕਾਫੀ ਖਤਰਨਾਕ ਦੱਸਿਆ ਜਾ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸਦੇ ਮਾਮਲਿਆਂ ਵਿੱਚ ਵੀ ਵਾਧਾ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ। ਇਸ ਬਾਬਤ ਜਿਥੇ ਇਜ਼ਰਾਇਲ ਦੇ ਵਿਚ ਮੈਡੀਕਲ ਸੈਂਟਰ ਵਿਚ ਇਕ ਡਾਕਟਰ ਵੱਲੋਂ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਗਿਆ ਹੈ ਕਿ ਭਾਰਤ ਦੇ ਦਸ ਰਾਜਾਂ ਵਿੱਚ ਵੀ ਇਸ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਸੱਤ ਹੋਰ ਦੇਸ਼ਾਂ ਵਿਚ ਵੀ ਇਸ ਦੇ ਮਾਮਲੇ ਸਾਹਮਣੇ ਆਏ ਹਨ।

ਭਾਰਤ ਦੇ 10 ਸੂਬਿਆਂ ਦੇ ਵਿੱਚ ਇਸ ਦੇ ਹੁਣ ਤਕ 69 ਮਾਮਲੇ ਸਾਹਮਣੇ ਆ ਚੁੱਕੇ ਹਨ ਉੱਥੇ ਹੀ ਹੋਰ ਦੇਸ਼ਾਂ ਦੇ ਵਿਚ ਵੀ ਇਹ ਨਵਾਂ ਵੈਰੀਏਂਟ ਪਾਇਆ ਗਿਆ ਹੈ। ਉਥੇ ਹੀ ਭਾਰਤ ਨੇ ਇਸ ਪ੍ਰਤੀ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ ਜਿੱਥੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦੇ ਚੋਟੀ ਦੇ ਵਿਗਿਆਨੀ ਡਾਕਟਰ ਵੱਲੋਂ ਦੱਸਿਆ ਗਿਆ ਹੈ ਕਿ ਇਸ ਦੇ ਨਤੀਜੇ ਆਸਧਾਰਨ ਨਹੀਂ ਹਨ।

Home  ਤਾਜਾ ਖ਼ਬਰਾਂ  ਇੰਡੀਆ ਚ ਆਇਆ ਕਰੋਨਾ ਦਾ ਇਹ ਖਤਰਨਾਕ ਵੇਰੀਏਂਟ, ਵਿਗਿਆਨੀਆਂ ਨੇ ਦਸਿਆ ਆਉਣ ਵਾਲੇ ਸਮੇ ਚ ਕਾਫੀ ਖਤਰਨਾਕ
                                                      
                                       
                            
                                                                   
                                    Previous Postਪੰਜਾਬ ਚ ਇਥੇ ਪੁੱਤ ਨੂੰ ਬਚਾਉਂਦਿਆਂ ਪਿਤਾ ਅਤੇ ਪੁੱਤਰ ਦੀ ਹੋਈ ਕਰੰਟ ਲੱਗਣ ਨਾਲ ਮੌਤ, ਪਰਿਵਾਰ ਚ ਪਿਆ ਸੋਗ
                                                                
                                
                                                                    
                                    Next Postਭਗਵੰਤ ਮਾਨ ਸਰਕਾਰ ਵਲੋਂ ਆਈ ਵੱਡੀ ਖਬਰ, ਹੁਣ ਨਿਜੀ ਤੇ ਸਰਕਾਰੀ ਅਦਾਰੇ ਪੰਜਾਬੀ ਚ ਨਹੀਂ ਕਰ ਸਕਦੇ ਲਾਪਰਵਾਹੀ
                                                                
                            
               
                            
                                                                            
                                                                                                                                            
                                    
                                    
                                    



