ਆਈ ਤਾਜ਼ਾ ਵੱਡੀ ਖਬਰ

ਦੇਸ਼ ਵਿੱਚ ਵਾਪਰਨ ਵਾਲੀਆਂ ਬਹੁਤ ਸਾਰੀਆਂ ਘਟਨਾਵਾਂ ਕਈ ਪਰਵਾਰਾਂ ਲਈ ਖਤਰਨਾਕ ਸਾਬਤ ਹੋ ਜਾਂਦੀਆਂ ਹਨ। ਜਿੱਥੇ ਬਹੁਤ ਸਾਰੇ ਪਰਿਵਾਰਾਂ ਵਿੱਚ ਇੱਕ ਛੋਟੀ ਜਿਹੀ ਗਲਤੀ ਨਾਲ ਅਜਿਹੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਬਹੁਤ ਜ਼ਿਆਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਇਕ ਛੋਟੀ ਜਿਹੀ ਗਲਤੀ ਇਨਸਾਨ ਦੀ ਜ਼ਿੰਦਗੀ ਖਤਮ ਕਰ ਦਿੰਦੀ ਹੈ। ਘਰ ਅੰਦਰ ਹੀ ਵਾਪਰਨ ਵਾਲੇ ਛੋਟੇ-ਮੋਟੇ ਹਾਦਸਿਆਂ ਨੂੰ ਜਿਥੇ ਕੁਝ ਲੋਕਾਂ ਵੱਲੋਂ ਨਜ਼ਰ-ਅੰਦਾਜ਼ ਕਰ ਦਿੱਤਾ ਜਾਂਦਾ ਹੈ ਅਜਿਹੀ ਗਲਤੀ ਵੱਡਾ ਹਾਦਸਾ ਸਾਬਿਤ ਹੋ ਜਾਂਦੀ ਹੈ। ਅਜਿਹੇ ਹੀ ਵਾਪਰਨ ਵਾਲੇ ਹਾਦਸਿਆਂ ਕਾਰਨ ਕਈ ਕੀਮਤੀ ਜਾਨਾਂ ਸਮੇਂ ਤੋਂ ਪਹਿਲਾਂ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦੀਆ ਹਨ।

ਹੁਣ ਇਕ ਵਿਧਾਇਕ ਦੇ ਘਰ ਅਜਿਹਾ ਕਹਿਰ ਵਾਪਰਿਆ ਹੈ, ਜਿੱਥੇ ਬਾਥਰੂਮ ਵਿਚ ਨੂੰਹ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਹਰਿਆਣਾ ਦੇ ਫਤਿਹਾਬਾਦ ਤੋਂ ਸਾਹਮਣੇ ਆਈ ਹੈ । ਜਿੱਥੇ ਭਾਜਪਾ ਦੇ ਵਿਧਾਇਕ ਦੁਡਾਰਾਮ ਦੇ ਘਰ ਵਿਚ ਉਸ ਸਮੇਂ ਮਾਤਮ ਛਾ ਗਿਆ ਜਦੋਂ ਉਨ੍ਹਾਂ ਦੀ ਨੂੰਹ ਸ਼ਵੇਤਾ ਬਿਸ਼ਨੋਈ ਦੀ ਮੌਤ ਹੋ ਗਈ। ਇਹ ਘਟਨਾ ਵੀਰਵਾਰ ਨੂੰ ਸਾਹਮਣੇ ਆਈ ਹੈ, ਘਰ ਵਿੱਚ ਜਿੱਥੇ 14 ਨਵੰਬਰ ਨੂੰ ਵਿਆਹ ਦਾ ਮਾਹੌਲ ਬਣਿਆ ਹੋਇਆ ਹੈ। ਕਿਉਂਕਿ ਵਿਧਾਇਕ ਦੇ ਭਰਾ ਉਗਰਸੇਨ ਦਾ ਵਿਆਹ ਹੋਣ ਕਾਰਨ ਸਾਰਾ ਪਰਵਾਰ ਇਨ੍ਹਾਂ ਤਿਆਰੀਆਂ ਵਿਚ ਲੱਗਾ ਹੋਇਆ ਸੀ।

ਉਥੇ ਹੀ ਸ਼ਵੇਤਾ ਨਹਾਉਣ ਵਾਸਤੇ ਬਾਥਰੂਮ ਵਿੱਚ ਗਈ। ਗੀਜ਼ਰ ਵਿੱਚ ਕਰੰਟ ਹੋਣ ਕਾਰਨ ਸ਼ਵੇਤਾ ਵੱਲੋਂ ਸ਼ਾਵਰ ਛਡਦੇ ਹੀ ਉਸ ਨੂੰ ਕਰੰਟ ਲੱਗ ਗਿਆ। ਕਾਫੀ ਸਮਾਂ ਬਾਥਰੂਮ ਵਿੱਚੋਂ ਬਾਹਰ ਨਾ ਆਉਣ ਤੇ ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਦਰਵਾਜ਼ਾ ਖੜਕਾਇਆ ਗਿਆ ਤਾਂ ਕੋਈ ਵੀ ਜਵਾਬ ਨਾ ਆਇਆ। ਜਦੋਂ ਬਾਥਰੂਮ ਦਾ ਦਰਵਾਜ਼ਾ ਤੋੜਿਆ ਗਿਆ ਤਾਂ ਸ਼ਵੇਤਾ ਬੇਹੋਸ਼ ਪਈ ਹੋਈ ਸੀ ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਹਸਪਤਾਲ ਦੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਦੱਸਿਆ ਗਿਆ ਹੈ ਕਿ ਸ਼ਵੇਤਾ ਦਾ ਵਿਆਹ 8 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ ਚਾਰ ਸਾਲ ਦਾ ਬੇਟਾ ਵੀ ਹੈ। ਇਸ ਘਟਨਾ ਦੀ ਖਬਰ ਮਿਲਦੇ ਹੀ ਸ਼ਹਿਰ ਵਾਸੀਆਂ ਵੱਲੋਂ ਹਸਪਤਾਲ ਪਹੁੰਚਣਾ ਸ਼ੁਰੂ ਕਰ ਦਿੱਤਾ ਗਿਆ। ਉਥੇ ਹੀ ਆਦਮਪੁਰ ਦੇ ਵਿਧਾਇਕ ਕੁਲਦੀਪ ਬਿਸ਼ਨੋਈ ਅਤੇ ਉਨ੍ਹਾਂ ਦੇ ਚਚੇਰੇ ਭਰਾ ਵੀ ਹਸਪਤਾਲ ਪਹੁੰਚੇ ਹਨ। ਇਸ ਹਾਦਸੇ ਨਾਲ ਪਰਿਵਾਰ ਦੀਆਂ ਖੁਸ਼ੀਆਂ ਗਮੀ ਵਿਚ ਤਬਦੀਲ ਹੋ ਗਈਆਂ ਹਨ।


                                       
                            
                                                                   
                                    Previous Postਕਿਸਾਨ ਦੀ ਜਿੰਦਗੀ ਆ ਗਿਆ ਅਚਾਨਕ ਅਜਿਹਾ ਮੋੜ ਰਾਤੋ ਰਾਤ ਬਣ ਗਿਆ ਕਰੋੜਪਤੀ – ਤਾਜਾ ਵੱਡੀ ਖਬਰ
                                                                
                                
                                                                    
                                    Next Postਵਿਦੇਸ਼ਾਂ ਤੋਂ ਇੰਡੀਆ ਆਉਣ ਵਾਲਿਆਂ ਲਈ ਹੁਣ ਮੋਦੀ ਸਰਕਾਰ ਨੇ ਕਰਤਾ ਅਚਾਨਕ ਇਹ ਐਲਾਨ – ਆਈ ਤਾਜਾ ਵੱਡੀ ਖਬਰ
                                                                
                            
               
                            
                                                                            
                                                                                                                                            
                                    
                                    
                                    



