ਛਾਇਆ ਪੰਜਾਬ ਚ ਸੋਗ 

ਪੰਜਾਬ ਦੇ ਹਾਲਾਤ ਇਸ ਸਮੇਂ   ਦੌਰ ਵਿਚੋਂ ਗੁਜ਼ਰ ਰਹੇ ਹਨ। ਸੂਬੇ ਵਿੱਚ ਵਾਪਰ ਰਹੀਆਂ ਦੁਖਦ ਘਟਨਾਵਾਂ ਕਾਰਨ ਸੋਗ ਦਾ ਮਾਹੌਲ ਬਣਿਆ ਹੋਇਆ ਹੈ। ਇਸੇ ਦੌਰਾਨ ਹੀ ਤਰਨਤਾਰਨ ਵਿੱਚ ਰਹਿਣ ਵਾਲੇ ਪਰਿਵਾਰ ਦੇ ਤਿੰਨ ਮੈਂਬਰਾਂ ਵੱਲੋਂ।  ਖੁ-ਦ-ਕੁ- ਸ਼ੀ।  ਕਰਨ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਅਜਿਹਾ ਕਰਨ ਤੋਂ ਪਹਿਲਾਂ ਇਹਨਾਂ ਪਰਿਵਾਰਕ ਮੈਂਬਰਾਂ ਨੇ ਆਪਸ ਵਿਚ ਰੋਂਦੇ ਹੋਏ ਇਕ ਤਸਵੀਰ ਖਿੱਚੀ ਸੀ ਜਿਸ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਸਾਂਝਾ ਵੀ ਕੀਤਾ ਗਿਆ ਸੀ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇੱਕ ਬਜ਼ੁਰਗ ਔਰਤ, ਉਸ ਦੀ ਗਰਭਵਤੀ ਲੜਕੀ ਅਤੇ ਦੋਹਤੀ ਵਲੋਂ ਕੋਈ  ਚੀਜ਼ ਖਾ ਲੈਣ ਨਾਲ ਮੌਤ ਹੋ ਗਈ। ਮ੍ਰਿਤਕ 29 ਸਾਲਾਂ ਗੀਤ ਇੰਦਰ ਕੌਰ ਪੁੱਤਰੀ ਅਜੀਤ ਸਿੰਘ ਵਾਸੀ ਮਲੋਟ ਦੀ ਰਹਿਣ ਵਾਲੀ ਸੀ ਜੋ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਮਾਂ ਪ੍ਰੀਤਮ ਕੌਰ ਦੇ ਨਾਲ ਤਰਨਤਾਰਨ ਵਿੱਚ ਆ ਕੇ ਰਹਿਣ ਲੱਗ ਪਈ। ਗੀਤ ਇੰਦਰ ਦੇ ਪਿਤਾ ਪੰਜਾਬ ਰੋਡਵੇਜ਼ ਵਿਚ ਇੰਸਪੈਕਟਰ ਸਨ ਜਿਨ੍ਹਾਂ ਦੀ ਥਾਂ ‘ਤੇ 6 ਸਾਲ ਪਹਿਲਾਂ ਗੀਤ ਇੰਦਰ ਨੂੰ ਤਰਨਤਾਰਨ ਡੀਪੂ ਵਿਖੇ ਕਲਰਕ ਦੀ ਨੌਕਰੀ ਮਿਲੀ ਸੀ।

ਗੀਤਇੰਦਰ ਦੇ ਪਹਿਲੇ ਵਿਆਹ ਤੋਂ ਇਕ ਲੜਕੀ ਨੂਰਦੀਪ ਦਾ ਜਨਮ ਹੋਇਆ ਅਤੇ ਕੁਝ ਸਾਲਾਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਤਲਾਕ ਦੇ ਦਿੱਤਾ। ਜਿਸ ਤੋਂ ਬਾਅਦ ਉਸ ਨੇ 2019 ਦੇ ਵਿਚ ਰਾਜਬੀਰ ਦੇ ਨਾਲ ਦੂਸਰਾ ਵਿਆਹ ਕਰਵਾਇਆ ਸੀ ਜੋ ਸਕਿਓਰਟੀ ਗਾਰਡ ਦਾ ਕੰਮ ਕਰਦਾ ਸੀ। ਵਿਆਹ ਤੋਂ ਬਾਅਦ ਦੋਵਾਂ ਵਿੱਚ।  ਝ-ਗ-ੜਾ।  ਰਹਿਣ ਲੱਗ ਪਿਆ। ਜਿਸਦੇ ਚਲਦੇ ਹੋਏ ਗੀਤ ਇੰਦਰ ਆਪਣੀ ਮਾਂ ਕੋਲ ਆ ਕੇ ਰਹਿਣ ਲੱਗ ਪਈ।

ਬੁੱਧਵਾਰ ਦੀ ਸਵੇਰ 8 ਵਜੇ ਪ੍ਰੀਤਮ ਕੌਰ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਦੇ ਲਈ ਆਪਣੀ ਬੇਟੀ ਗੀਤ ਇੰਦਰ ਅਤੇ ਦੋਹਤੀ ਨੂਰਦੀਪ ਕੌਰ ਨਾਲ ਗਈ ਅਤੇ 11 ਵਜੇ ਵਾਪਸ ਆ ਗਏ। ਘਰ ਆ ਕੇ ਪ੍ਰੀਤਮ ਕੌਰ ਨੇ ਆਪਣੀ ਭੈਣ ਗੁਰਮੀਤ ਕੌਰ ਫੋਨ ਉੱਪਰ ਰੋਂਦੇ ਹੋਏ ਆਖਿਆ ਕਿ ਉਸ ਦੀ ਧੀ ਗੀਤ ਇੰਦਰ ਕੌਰ ਦੇ ਪਤੀ ਰਾਜਬੀਰ ਨਾਲ ਰਿਸ਼ਤੇ ਵਿੱਚ ਬਹੁਤ।  ਵਿ-ਵਾ-ਦ।  ਪੈਦਾ ਹੋ ਗਿਆ ਹੈ। ਕਿਉਂਕਿ ਰਾਜਵੀਰ ਗੀਤ ਇੰਦਰ ਦੇ ਨੌਕਰੀ ਪੇਸ਼ਾ ਹੋਣ ਕਾਰਨ ਉਸ ਦੇ ਚਰਿੱਤਰ ਉੱਪਰ ਸ਼ੱ- ਕ ਕਰਦਾ ਸੀ।

ਜਿਸ ਕਾਰਨ ਨਿੱਤ ਦਾ।  ਝ-ਗ- ੜਾ।  ਰਹਿੰਦਾ ਸੀ। ਇਨ੍ਹਾਂ ਸਾਰੀਆਂ।  ਪ੍ਰੇ-ਸ਼ਾ-ਨੀ-ਆਂ।  ਤੋਂ ਮੁ-ਕ-ਤੀ ਪਾਉਣ ਦੇ ਲਈ ਉਹ।  ਜ਼-ਹਿ- ਰ।  ਖਾਣ ਜਾ ਰਹੇ ਹਨ। ਜਿਸ ਤੋਂ ਬਾਅਦ ਪ੍ਰੀਤਮ ਕੌਰ ਨੇ ਆਪਣੀ ਗਰਭਵਤੀ ਬੇਟੀ ਅਤੇ ਦੋਹਤੀ ਦੇ ਨਾਲ ਕੋਈ  ਚੀਜ਼ ਖਾ ਲਈ ਅਤੇ ਬੈੱਡ ਉੱਪਰ ਰੋਂਦੇ ਹੋਏ ਇਕ ਤਸਵੀਰ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਸਾਂਝਾ ਕੀਤਾ। ਇਸ ਤੋਂ ਬਾਅਦ ਇਨ੍ਹਾਂ ਤਿੰਨਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਇਨ੍ਹਾਂ ਦੀ ਮੌਤ ਹੋ ਗਈ।

ਅਫ਼ਸੋਸ ਦੀ ਗੱਲ ਹੈ ਕਿ ਜਿੱਥੇ 3 ਤਰੀਕ ਨੂੰ ਗੀਤ ਇੰਦਰ ਦੀ ਡਿਲਿਵਰੀ ਹੋਣੀ ਸੀ ਉੱਥੇ ਉਸ ਦਾ।  ਪੋ-ਸਟ-ਮਾ-ਰ-ਟ-ਮ।  ਕੀਤਾ ਗਿਆ। ਮ੍ਰਿਤਕ ਪ੍ਰੀਤਮ ਕੌਰ ਦੇ ਭਰਾ ਪਰਮਜੀਤ ਸਿੰਘ ਭੈਣ ਗੁਰਮੀਤ ਕੌਰ, ਜਸਵਿੰਦਰ ਸਿੰਘ ਅਤੇ ਕੁਲਵਿੰਦਰ ਕੌਰ ਨੇ ਰੋਂਦੇ ਹੋਏ ਤਿੰਨਾਂ ਮੈਂਬਰਾਂ ਦੀ।  ਖ਼ੁ-ਦ-ਕੁ- ਸ਼ੀ।  ਦੇ ਦੋ- ਸ਼ੀ ਰਾਜਬੀਰ ਸਿੰਘ ਨੂੰ।  ਫਾਂ- ਸੀ। ਦੇਣ ਦੀ ਮੰਗ ਕੀਤੀ। ਪੁਲਿਸ ਵੱਲੋਂ ਰਿਸ਼ਤੇਦਾਰਾਂ ਦੇ ਬਿਆਨਾਂ ਉਪਰ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


                                       
                            
                                                                   
                                    Previous Postਹੁਣ ਸੁਸ਼ਾਂਤ  ਰਾਜਪੂਤ ਵਾਂਗ ਇਸ ਫ਼ਿਲਮੀ ਹਸਤੀ ਦਿੱਤੀ ਜਾਨ, ਛਾਇਆ ਸਾਰੀ ਇੰਡਸਟਰੀ ਵਿਚ ਸੋਗ
                                                                
                                
                                                                    
                                    Next Postਆਖਰ ਅੱਕ ਕੇ ਕੈਪਟਨ ਨੇ ਫੇਸਬੁੱਕ ਤੇ ਲਾਈਵ ਹੋ ਕਹੀ ਇਹ ਗਲ੍ਹ- ਸਾਰੇ ਪਾਸੇ ਹੋ ਰਹੀ ਚਰਚਾ
                                                                
                            
               
                            
                                                                            
                                                                                                                                            
                                    
                                    
                                    



