ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਇਸ ਸਮੇਂ ਸਿਆਸੀ ਮਾਹੋਲ ਅਜਿਹਾ ਬਣਿਆ ਹੋਇਆ ਹੈ ਜਿਥੇ ਬਹੁਤ ਸਾਰੀਆਂ ਨਵੀਆਂ ਪਾਰਟੀਆਂ ਵੀ ਹੋਂਦ ਵਿੱਚ ਆ ਰਹੀਆਂ ਹਨ। ਉੱਥੇ ਹੀ ਕਈ ਪਾਰਟੀਆਂ ਵਿੱਚ ਆਪਸੀ ਵਿਵਾਦ ਵੀ ਲਗਾਤਾਰ ਜਾਰੀ ਹਨ ਅਤੇ ਜੋ ਆਏ ਦਿਨ ਸਾਹਮਣੇ ਆ ਰਹੇ ਹਨ। ਉਥੇ ਹੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੀ ਪਾਰਟੀ ਦੀ ਮਜ਼ਬੂਤੀ ਲਈ ਬਹੁਤ ਸਾਰੇ ਅਜਿਹੇ ਚਿਹਰਿਆਂ ਨੂੰ ਰਾਜਨੀਤੀ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਸਿਆਸਤ ਵਿੱਚ ਆਉਣ ਬਾਰੇ ਸੋਚਿਆ ਵੀ ਨਹੀਂ ਗਿਆ ਸੀ। ਵੱਖ ਵੱਖ ਖੇਤਰਾਂ ਦੀਆਂ ਸਖਸ਼ੀਅਤਾਂ ਜਿੱਥੇ ਰਾਜਨੀਤੀ ਵਿੱਚ ਸ਼ਾਮਲ ਹੋ ਰਹੀਆਂ ਹਨ ਜਿਸ ਕਾਰਨ ਉਹ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਉਥੇ ਹੀ ਉਨ੍ਹਾਂ ਦੇ ਘਰੇਲੂ ਵਿਵਾਦ ਵੀ ਅਜਿਹੇ ਸਮੇਂ ਸਾਹਮਣੇ ਆ ਜਾਂਦੇ ਹਨ।

ਹੁਣ ਇਸ ਮਸ਼ਹੂਰ ਪੰਜਾਬੀ ਗਾਇਕ ਦੀ ਪਤਨੀ ਵੱਲੋਂ ਆਪਣੇ ਪਤੀ ਤੇ ਗੰਭੀਰ ਦੋਸ਼ ਲਗਾਏ ਗਏ ਹਨ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਸੂਫੀ ਗਾਇਕ ਸਰਦਾਰ ਅਲੀ ਦੇ ਰਾਜਨੀਤੀ ਵਿੱਚ ਆਉਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਉੱਥੇ ਹੀ ਹੁਣ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਵੱਲੋਂ ਆਪਣੇ ਪਤੀ ਤੇ ਉਸਨੂੰ ਜਾਨੋ ਮਾਰਨ ਦੀ ਧਮਕੀ ਦਿੱਤੇ ਜਾਣ ਦੇ ਗੰਭੀਰ ਦੋਸ਼ ਲਗਾਏ ਹਨ। ਉਸ ਦੀ ਪਤਨੀ ਵੱਲੋਂ ਖਰੜ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਉਸਦੇ ਪਤੀ ਵੱਲੋਂ ਉਸ ਨੂੰ ਅਤੇ ਉਸ ਦੀ ਬੇਟੀ ਨੂੰ ਜਿੱਥੇ ਕੁੱਟਮਾਰ ਦਾ ਸ਼ਿਕਾਰ ਹੋਣਾ ਪਿਆ ਹੈ ਉੱਥੇ ਹੀ ਉਸ ਦੇ ਪਤੀ ਵੱਲੋਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ।

ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਪੰਜਾਬੀ ਗਾਇਕ ਸਰਦਾਰ ਅਲੀ ਵੱਲੋਂ ਆਪਣਾ ਪੱਖ ਦੱਸਦੇ ਹੋਏ ਦੱਸਿਆ ਗਿਆ ਹੈ ਉਨ੍ਹਾਂ ਦੀ ਪਤਨੀ ਕਮਲਜੀਤ ਕੌਰ ਵੱਲੋਂ ਲਗਾਏ ਗਏ ਸਾਰੇ ਆਰੋਪ ਬੇਬੁਨਿਆਦ ਹਨ। ਉਸ ਵੱਲੋਂ ਆਪਣੀ ਪਤਨੀ ਅਤੇ ਬੇਟੀ ਦਾ ਖਰਚਾ ਚੁੱਕਿਆ ਜਾ ਰਿਹਾ ਹੈ। ਉਥੇ ਹੀ ਸਰਦਾਰ ਅਲੀ ਨੇ ਦੱਸਿਆ ਹੈ ਕਿ ਉਸ ਦੀ ਪਤਨੀ ਵੱਲੋਂ ਉਸ ਦੇ ਡਰਾਈਵਰ ਅਤੇ ਉਸ ਉੱਪਰ ਜਾਨਲੇਵਾ ਹਮਲਾ ਕਰਵਾਇਆ ਗਿਆ ਹੈ ਜਿਥੇ ਇਸ ਘਟਨਾ ਵਿੱਚ ਉਸ ਦੀ ਕਾਰ ਦੀ ਵੀ ਭੰਨਤੋੜ ਕੀਤੀ ਗਈ ਹੈ।

ਉਸ ਨੇ ਦੱਸਿਆ ਕਿ ਕਮਲਜੀਤ ਕੌਰ ਉਸ ਦੀ ਦੂਜੀ ਪਤਨੀ ਹੈ ਅਤੇ ਜਿਸ ਦੇ ਪਹਿਲਾਂ ਵੀ ਦੋ ਵਿਆਹ ਹੋਏ ਸਨ, ਅਤੇ ਇੱਕ ਬੇਟੀ ਵੀ ਪਹਿਲੇ ਪਤੀ ਦੀ ਹੈ। ਅਤੇ ਕਮਲਜੀਤ ਕੌਰ ਸਰਦਾਰ ਅਲੀ ਦੀ ਦੂਜੀ ਪਤਨੀ ਹੈ ਜਿਸ ਵੱਲੋਂ ਆਪਣੇ ਪਤੀ ਦੇ ਖਿਲਾਫ ਆਰੋਪ ਲਗਾਉਂਦੇ ਹੋਏ ਮਾਮਲਾ ਦਰਜ ਕਰਵਾਇਆ ਗਿਆ ਹੈ।


                                       
                            
                                                                   
                                    Previous Postਪੰਜਾਬੀ ਨੌਜਵਾਨ ਨੂੰ ਵਿਦੇਸ਼ ਚ ਮਿਲੀ ਇਸ ਤਰਾਂ ਦਰਦਨਾਕ ਮੌਤ – ਦੇਖ ਗੋਰਿਆਂ ਦੀਆਂ ਵੀ ਨਿਕਲੀਆਂ ਧਾਹਾਂ
                                                                
                                
                                                                    
                                    Next Postਅਮਰੀਕਾ: ਡਰਾਈਵਰ ਨੂੰ ਇਸ ਕਾਰਨ ਦਿੱਤੀ ਗਈ 110 ਸਾਲ ਦੀ ਸਜਾ – ਹੁਣ ਜੋ ਟਰੱਕਾਂ ਵਾਲਿਆਂ ਕਰਤਾ ਸਰਕਾਰ ਦੀ ਉਡੀ ਨੀਂਦ
                                                                
                            
               
                            
                                                                            
                                                                                                                                            
                                    
                                    
                                    



