ਆਈ ਤਾਜਾ ਵੱਡੀ ਖਬਰ

ਪੰਜਾਬ ਦੇ ਗਾਇਕਾਂ ਵੱਲੋਂ ਜਿੱਥੇ ਹਰ ਖੇਤਰ ਵਿੱਚ ਅੱਗੇ ਆ ਕੇ ਲੋਕਾਂ ਦੀ ਸਹਾਇਤਾ ਕਰਨ ਲਈ ਉਨ੍ਹਾਂ ਦਾ ਨਾਮ ਸਾਹਮਣੇ ਆ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਅਜਿਹੇ ਮਾਮਲੇ ਵੀ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਪੰਜਾਬੀ ਗਾਇਕਾ ਅਤੇ ਅਦਾਕਾਰਾ ਵੱਲੋਂ ਕਰੋਨਾ ਤੋਂ ਪ੍ਰਭਾਵਤ ਹੋਣ ਵਾਲੇ ਲੋਕਾਂ ਲਈ ਮਦਦ ਵਾਸਤੇ ਅੱਗੇ ਆ ਕੇ ਉਨ੍ਹਾਂ ਦੀ ਸਹਾਇਤਾ ਕੀਤੀ ਗਈ ਸੀ। ਜਿਸ ਸਮੇਂ ਉਹ ਲੋਕ ਮੁਸ਼ਕਿਲ ਦੇ ਦੌਰ ਵਿੱਚੋਂ ਗੁਜਰ ਰਹੇ ਸਨ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਦੇ ਨਾਲ ਮੋਢਾ ਲਾ ਕੇ ਖੜਨ ਵਾਲੇ ਗਾਇਕ ਅਤੇ ਕਲਾਕਾਰ ਹਮੇਸ਼ਾ ਮੋਹਰੀ ਰਹੇ ਹਨ।

ਉਥੇ ਹੀ ਪੰਜਾਬ ਦੇ ਬਹੁਤ ਸਾਰੇ ਅਜਿਹੇ ਗਾਇਕ ਵੀ ਹਨ ਜੋ ਕਿਸੇ ਨਾ ਕਿਸੇ ਘਟਨਾ ਨੂੰ ਲੈ ਕੇ ਚਰਚਾ ਵਿੱਚ ਬਣੇ ਰਹਿੰਦੇ ਹਨ। ਹੁਣ ਪੰਜਾਬ ਦੀ ਮਸ਼ਹੂਰ ਗਾਇਕਾ ਦੇ ਨਾਂ ਤੇ ਹੋ ਰਿਹਾ ਸੀ ਇਹ ਮਾੜਾ ਕੰਮ , ਜਿਸ ਵੱਲੋਂ ਖੁਦ ਲਾਈਵ ਹੋ ਕੇ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਗਾਇਕਾ ਬਾਨੀ ਸੰਧੂ ਵੱਲੋਂ ਉਸ ਦੇ ਨਾਂ ਤੇ ਹੋ ਰਹੀ ਧੋਖਾਧੜੀ ਅਤੇ ਠੱਗੀ ਦੀਆਂ ਘਟਨਾਵਾਂ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਲਾਈਵ ਹੋ ਕੇ ਦਿੱਤੀ ਗਈ ਹੈ।

ਬਾਣੀ ਸੰਧੂ ਉਰਫ ਰੁਪਿੰਦਰ ਕੌਰ ਸੰਧੂ ਜਿੰਨਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਵਿੱਚ ਦਰਸ਼ਕਾਂ ਦੀ ਝੋਲੀ ਪਾਏ ਗਏ ਹਨ। ਉੱਥੇ ਹੀ ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਕੁਝ ਲੋਕਾਂ ਵੱਲੋਂ ਉਨ੍ਹਾਂ ਦੇ ਨਾਮ ਤੇ ਠੱਗੀ ਕੀਤੀ ਜਾ ਰਹੀ ਹੈ।

ਜਿਸ ਦਾ ਪਤਾ ਲੱਗਦੇ ਹੀ ਠੱਗੀ ਮਾਰਨ ਵਾਲੇ ਲੋਕਾਂ ਨੂੰ ਲਾਈਵ ਹੋ ਕੇ ਕਾਫ਼ੀ ਝਾੜ ਪਾਈ ਗਈ ਹੈ। ਕਿਉਂਕਿ ਕੁਝ ਲੋਕਾਂ ਵੱਲੋਂ ਉਸ ਦੇ ਆਫੀਸ਼ੀਅਲ ਨੰਬਰ ਤੇ ਬਗੈਰ ਕਿਸੇ ਫੋਨ ਨੰਬਰ ਤੋਂ ਉਨ੍ਹਾਂ ਦੇ ਨਾਂ ਦੀ ਵਰਤੋਂ ਕਰਕੇ ਪ੍ਰੋਗਰਾਮਾਂ ਵਾਸਤੇ ਬੁਕਿੰਗ ਕੀਤੀ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਅਜਿਹੇ ਠੱਗ ਅਤੇ ਸ਼ਾਤਰ ਲੋਕਾਂ ਤੋਂ ਬਚਣ ਲਈ ਕਿਹਾ ਹੈ। ਜਿਨ੍ਹਾਂ ਵੱਲੋਂ ਭੋਲੇ-ਭਾਲੇ ਲੋਕਾਂ ਨਾਲ ਉਸ ਦੇ ਨਾਮ ਉਪਰ ਠੱਗੀ ਮਾਰੀ ਜਾ ਰਹੀ ਹੈ।

Home  ਤਾਜਾ ਖ਼ਬਰਾਂ  ਇਸ ਮਸ਼ਹੂਰ ਪੰਜਾਬੀ ਗਾਇਕਾ ਦੇ ਨਾ ਤੇ  ਹੋ ਰਿਹਾ ਸੀ ਇਹ ਮਾੜਾ ਕੰਮ – ਲਾਈਵ ਹੋ ਗਾਇਕਾ ਨੇ ਖੁਦ ਕੀਤਾ ਇਹ ਖੁਲਾਸਾ
                                                      
                              ਤਾਜਾ ਖ਼ਬਰਾਂ                               
                              ਇਸ ਮਸ਼ਹੂਰ ਪੰਜਾਬੀ ਗਾਇਕਾ ਦੇ ਨਾ ਤੇ ਹੋ ਰਿਹਾ ਸੀ ਇਹ ਮਾੜਾ ਕੰਮ – ਲਾਈਵ ਹੋ ਗਾਇਕਾ ਨੇ ਖੁਦ ਕੀਤਾ ਇਹ ਖੁਲਾਸਾ
                                       
                            
                                                                   
                                    Previous Postਹੁਣੇ ਹੁਣੇ ਏਥੇ ਹਵਾਈ ਜਹਾਜ ਹੋਇਆ ਕਰੈਸ਼ ਹੋਈਆਂ ਮੌਤਾਂ , ਛਾਈ ਸੋਗ ਦੀ ਲਹਿਰ – ਤਾਜਾ ਵੱਡੀ ਖਬਰ
                                                                
                                
                                                                    
                                    Next Postਪੰਜਾਬ : ਆਈ ਅਜਿਹੀ ਹੈਰਾਨਗੀ ਦੀ ਖਬਰ – ਪਿੰਡ ਹੈ ਹੀ ਨਹੀਂ ਪਰ ਜਾਰੀ ਹੋ ਰਹੀਆਂ 5 ਸਾਲਾਂ ਤੋਂ ਗਰਾਂਟਾਂ
                                                                
                            
               
                            
                                                                            
                                                                                                                                            
                                    
                                    
                                    



