ਆਈ ਤਾਜਾ ਵੱਡੀ ਖਬਰ

ਬਚਪਨ ਸ਼ਬਦ ਸੁਣ ਕੇ ਹੀ ਕਿੰਨਾ ਸਕੂਨ ਜਿਹਾ ਮਿਲਦਾ ਹੈ । ਕਿੰਨੀਆਂ ਸਾਰੀਆਂ ਯਾਦਾਂ ਸਾਡੀਆਂ ਬਚਪਨ ਦੇ ਨਾਲ ਜੁੜੀਆਂ ਹੁੰਦੀਆਂ ਹੈ । ਬਚਪਨ ਦੀਆਂ ਖੇਡਾਂ , ਬਚਪਨ ਦੀਆਂ ਸ਼ਰਾਰਤਾਂ , ਬੰਦਾ ਜ਼ਿੰਦਗੀ ਭਰ ਯਾਦ ਰੱਖਦਾ ਹੈ । ਪਰ ਹੁਣ ਜਿਸ ਤਰਾਂ ਸਾਡੀ ਜ਼ਿੰਦਗੀ ਵਿਅਸਤ ਹੁੰਦੀ ਜਾ ਰਹੀ ਹੈ ਤਾਂ ਅਸੀਂ ਜਦੋ ਵੀ ਆਪਣੇ ਬਚਪਨ ਦੀਆਂ ਗੱਲਾਂ ਨੂੰ ਯਾਦ ਕਰਦੇ ਹਾਂ ਤਾਂ ਸਾਡੇ ਦਿਮਾਗ ਦੇ ਵਿਚੋਂ ਇੱਕੋ ਹੀ ਗੱਲ ਆਉਂਦੀ ਹੈ ਕਿ ਕਾਸ਼ ਸਾਡਾ ਬਚਪਨ ਵਾਪਸ ਆ ਜਾਵੇ । ਕਾਸ਼ ਉਹ ਸਮਾਂ ਵਾਪਸ ਆ ਜਾਵੇ ਜਦੋ ਅਸੀਂ ਬਚਪਨ ਦੇ ਵਿੱਚ ਮੌਜਾਂ ਕਰਦੇ ਸੀ । ਪਰ ਅਜਿਹਾ ਸਮਾਂ ਮੁੜ ਕਦੇ ਵਾਪਸ ਆ ਸਕਦਾ ਹੈ ਸੋਚੋ ਜ਼ਰਾ ? ਤੁਹਾਡੇ ਸਾਰੀਆਂ ਦਾ ਜਵਾਬ ਹੋਵੇਗਾ ਨਹੀਂ ਅਜਿਹਾ ਕਦੇ ਨਹੀਂ ਹੋ ਸਕਦਾ ।

ਪਰ ਅਸੀਂ ਕਵਾਗੇ ਅਜਿਹਾ ਹੋ ਸਕਦਾ ਹੈ ਅਤੇ ਅਜਿਹਾ ਹੋਇਆ ਵੀ ਹੈ ਜਿਥੇ ਅਧੇੜ ਉਮਰ ਦੇ ਵਿਅਕਤੀ ਦਾ ਬਚਪਨ ਮੁੜ ਤੋਂ ਵਾਪਸ ਆ ਗਿਆ । ਅਮਰੀਕਾ ਦੇ ਟੈਕਸਾਸ ਦਾ ਰਹਿਣ ਵਾਲਾ ਹੈ ਇਹ ਵਿਅਕਤੀ । ਜਿਸ ਨਾਲ ਅਜਿਹਾ ਕਿੱਸਾ ਵਾਪਰਿਆ ਹੈ।ਇਸ ਵਿਅਕਤੀ ਦਾ ਨਾਮ ਡੈਨੀਅਲ ਪੋਰਟਰ ਹੈ ਜਿਸ ਨਾਲ ਵਾਪਰੀ ਇਸ ਘਟਨਾ ਬਾਰੇ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ। ਡੈਨੀਅਲ ਰਾਤ ਨੂੰ ਅਰਾਮ ਨਾਲ ਸੁੱਤਾ ਸੀ ਅਤੇ ਜਦੋਂ ਸਵੇਰ ਉਸ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਉਹ ਨਾ ਤਾਂ ਆਪਣੇ ਕਮਰੇ ਨੂੰ ਪਛਾਣ ਰਿਹਾ ਸੀ ਅਤੇ ਨਾ ਹੀ ਪਤਨੀ ਨੂੰ। ਉਸ ਨੇ ਦਫਤਰ ਦੀ ਬਜਾਏ ਸਕੂਲ ਜਾਣ ਦੀ ਤਿਆਰੀ ਸ਼ੁਰੂ ਕਰ ਦਿੱਤੀ

ਕਿਉਂਕਿ ਉਸ ਦੀ ਯਾਦਸ਼ਕਤੀ 20 ਸਾਲ ਪਿੱਛੇ ਚਲੀ ਗਈ ਸੀ।ਉਹ ਆਪਣੇ ਆਪ ਨੂੰ ਇਕ ਹਾਈ ਸਕੂਲ ਦਾ ਵਿਦਿਆਰਥੀ ਮੰਨਦਾ ਹੈ। ਓਥੇ ਹੀ ਡਾਕਟਰਾਂ ਨੇ ਕਿਹਾ ਸੀ ਕਿ ਉਹ 24 ਘੰਟੇ ਵਿਚ ਨਾਰਮਲ ਹੋ ਜਾਵੇਗਾ, ਪਰ ਪਿਛਲੇ ਇਕ ਸਾਲ ਤੋਂ ਉਹ ਆਪਣੇ ਮਾਤਾ-ਪਿਤਾ ਨਾਲ ਇਸੇ ਹਾਲਤ ਵਿਚ ਰਹਿ ਰਿਹਾ ਹੈ। ਉਹ ਆਪਣੇ ਪਤਨੀ ਤੇ ਬੇਟੀ ਨੂੰ ਨਹੀਂ ਪਛਾਣ ਰਿਹਾ ਹੈ।

ਉਸ ਨੂੰ ਆਪਣੀ 20 ਸਾਲ ਦੀ ਜਿੰਦਗੀ ਬਾਰੇ ਕੁਝ ਵੀ ਯਾਦ ਨਹੀਂ ਹੈ।ਹੈਰਾਨੀ ਵਾਲੀ ਗੱਲ ਹੈ ਨਾ ਇੱਕ 37 ਸਾਲਾ ਆਦਮੀ ਰਾਤੋ ਰਾਤ ਆਪਣੀ ਯਾਦਦਾਸ਼ਤ ਗੁਆ ਬੈਠਾ ਹੈ । ਅਧੇੜ ਉਮਰ ਦਾ ਇਹ ਸ਼ਖਸ ਹੁਣ ਆਪਣਾ ਬਚਪਨ ਜੀਅ ਰਿਹਾ ਹੈ। ਉਸ ਨੂੰ ਆਪਣੀ ਪਤਨੀ ਅਤੇ ਧੀ ਵੀ ਯਾਦ ਨਹੀਂ ਹੈ ।

Home  ਤਾਜਾ ਖ਼ਬਰਾਂ  ਇਸ ਬੰਦੇ ਨਾਲ ਸੁਤਿਆਂ ਉੱਠਣ ਤੋਂ ਬਾਅਦ ਵਾਪਰੀ ਇਹ ਅਨੋਖੀ ਘਟਨਾ – ਵਿਗਿਆਨੀ ਵੀ ਹੋ ਗਏ ਹੈਰਾਨ, ਦੁਨੀਆਂ ਚ ਚਰਚਾ
                                                      
                              ਤਾਜਾ ਖ਼ਬਰਾਂ                               
                              ਇਸ ਬੰਦੇ ਨਾਲ ਸੁਤਿਆਂ ਉੱਠਣ ਤੋਂ ਬਾਅਦ ਵਾਪਰੀ ਇਹ ਅਨੋਖੀ ਘਟਨਾ – ਵਿਗਿਆਨੀ ਵੀ ਹੋ ਗਏ ਹੈਰਾਨ, ਦੁਨੀਆਂ ਚ ਚਰਚਾ
                                       
                            
                                                                   
                                    Previous Postਕਨੇਡਾ ਤੋਂ ਆਈ ਮਾੜੀ ਖਬਰ ਵਾਪਰਿਆ ਇਹ ਕਹਿਰ , ਪੰਜਾਬ ਚ ਛਾਈ ਸੋਗ ਦੀ ਲਹਿਰ
                                                                
                                
                                                                    
                                    Next Postਯੂਰਪ ਚ ਪੰਜਾਬੀਆਂ ਦੇ ਗੜ ਤੋਂ ਆਈ ਮਾੜੀ ਖਬਰ ਮਚੀ ਭਾਰੀ ਤਬਾਹੀ ਮਚੀ ਹਾਹਾਕਾਰ
                                                                
                            
               
                            
                                                                            
                                                                                                                                            
                                    
                                    
                                    



