BREAKING NEWS
Search

ਇਸ ਬੈਂਕ ਚ ਪੈਸੇ ਰੱਖਣ ਵਾਲੇ ਲੋਕਾਂ ਲਈ ਆਈ ਵੱਡੀ ਮਾੜੀ ਖਬਰ – ਹੋ ਗਿਆ ਇਹ ਐਲਾਨ

ਆਈ ਤਾਜਾ ਵੱਡੀ ਖਬਰ 

ਹਰ ਇੱਕ ਮਨੁੱਖ ਆਪਣੀ ਕਮਾਈ ਦਾ ਕੁਝ ਹਿੱਸਾ ਬੈਂਕ ਦੇ ਵਿੱਚ ਸੁਰੱਖਿਅਤ ਰੱਖਦਾ ਹੈ ਤਾਂ ਜੋ ਜੇਕਰ ਭਵਿੱਖ ਵਿੱਚ ਉਸ ਨੂੰ ਕਦੇ ਪੈਸੇ ਦੀ ਜ਼ਰੂਰਤ ਪਵੇ ਤਾਂ ਉਹ ਆਪਣੇ ਬੈਂਕ ਦੇ ਖਾਤੇ ਵਿੱਚੋਂ ਕਢਵਾ ਕੇ ਖ਼ਰਚ ਲੈਣ । ਬੈਂਕ ਪੈਸੇ ਰੱਖਣ ਦਾ ਸਭ ਤੋਂ ਸੁਰੱਖਿਅਤ ਜ਼ਰੀਆ ਮੰਨਿਆ ਜਾਂਦਾ ਹੈ । ਵੱਖ ਵੱਖ ਬੈਂਕ ਵੱਖ ਵੱਖ ਸਮੇਂ ਤੇ ਨਵੀਆਂ ਨਵੀਆਂ ਸਕੀਮਾਂ ਲਾਂਚ ਕਰਦੇ ਰਹਿੰਦੇ ਹਨ ਤੇ ਲੋਕਾਂ ਨੂੰ ਫਾਇਦੇ ਦਿੰਦੇ ਰਹਿੰਦੇ ਹਨ । ਇਸੇ ਵਿਚਕਾਰ ਹੁਣ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਜੁੜੇ ਖਾਤਾ ਧਾਰਕਾਂ ਦੇ ਲਈ ਇਕ ਵੱਡੀ ਤੇ ਅਹਿਮ ਖ਼ਬਰ ਸਾਹਮਣੇ ਆ ਰਹੀ ਹੈ , ਕਿਉਂਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕ ਪੰਜਾਬ ਨੈਸ਼ਨਲ ਬੈਂਕ ਦੇ ਖਾਤਾਧਾਰਕਾਂ ਨੂੰ ਹੁਣ ਵੱਡਾ ਝਟਕਾ ਲੱਗਣ ਜਾ ਰਿਹਾ ਹੈ । ਬੈਂਕ ਨੇ ਬਚਤ ਖਾਤੇ ਤੇ ਹੁਣ ਵਿਆਜ ਦੀਆਂ ਦਰਾਂ ਚ ਕਟੌਤੀ ਕਰ ਦਿੱਤੀ ਹੈ ਤੇ ਬੈਂਕ ਨੇ ਖਾਤਿਆਂ ਦੀਆਂ ਵਿਆਜ ਦਰਾਂ ਨੂੰ 2.80 ਤੋਂ ਘਟਾ ਕੇ 2.75% ਪ੍ਰਤੀ ਸਾਲ ਕਰਨ ਦਾ ਫੈਸਲਾ ਕੀਤਾ ਹੈ।

ਜਿਸ ਦੇ ਚਲਦੇ ਹੁਣ ਖਾਤਾਧਾਰਕਾਂ ਦੇ ਵਿਚ ਕਾਫੀ ਨਮੋਸ਼ੀ ਵੇਖਣ ਨੂੰ ਮਿਲ ਹੀ ਹੈ । ਜ਼ਿਕਰਯੋਗ ਹੈ ਕਿ ਇਹ ਜੋ ਨਵੀਂਆਂ ਦਰਾਂ ਵਧਾਈਆਂ ਗਈਆਂ ਉਹ ਹੁਣ 3 ਫ਼ਰਵਰੀ ਤੋਂ ਲਾਗੂ ਹੋ ਗਈਆਂ ਹਨ। ਦੱਸਣਯੋਗ ਹੈ ਕਿ ਤਿੱਨ ਫਰਵਰੀ ਤੋਂ ਹੁਣ ਬਚਤ ਖਾਤੇ ਵਿੱਚ ਦਸ ਲੱਖ ਰੁਪਏ ਤੋਂ ਘੱਟ ਬੈਲੇਂਸ ਲਈ ਸਾਲਾਨਾ ਵਿਆਜ 2.75 ਫੀਸਦੀ ਕਰ ਦਿੱਤੀ ਗਈ ਹੈ।

ਇਸ ਦੇ ਨਾਲ ਹੀ 10 ਲੱਖ ਰੁਪਏ ਅਤੇ ਇਸ ਤੋਂ ਵੱਧ ਲਈ ਸਾਲਾਨਾ ਵਿਆਜ ਦਰ 2.80 ਫ਼ੀਸਦੀ ਹੋ ਗਈ ਹੈ। ਦੱਸ ਦੇਈਏ ਕਿ ਬੈਂਕਾਂ ਦੇ ਵੱਲੋਂ ਸਮੇਂ ਸਮੇਂ ਤੇ ਆਪਣੇ ਬੈਂਕ ਦੀਆਂ ਪਾਲਸੀਆਂ ਵਿੱਚ ਤਬਦੀਲੀ ਕਰ ਕੇ ਗਾਹਕਾਂ ਨੂੰ ਵਧੀਆ ਸੇਵਾ ਪ੍ਰਦਾਨ ਕੀਤੀ ਜਾਂਦੀ ਹੈ । ਇਸੇ ਲੜੀ ਤਹਿਤ ਇੱਕ ਫਰਵਰੀ ਨੂੰ ਵੀ ਇਸ ਬੈਂਕ ਨੇ ਆਪਣੇ ਕੁੱਝ ਨਿਯਮਾਂ ਵਿੱਚ ਤਬਦੀਲੀਆਂ ਕੀਤੀਆਂ ਸਨ ।

ਦਰਅਸਲ ਹੁਣ ਜੇ ਤੁਹਾਡੇ ਖਾਤੇ ਵਿਚ ਪੈਸਿਆਂ ਦੀ ਕਮੀ ਕਾਰਨ ਕਿਸ਼ਤੀ ਜਾਂ ਨਿਵੇਸ਼ ਫੇਲ੍ਹ ਹੋ ਜਾਂਦਾ ਹੈ ਤਾਂ ਤੁਹਾਨੂੰ ਦੋ ਸੌ ਪੰਜਾਹ ਰੁਪਏ ਦੇ ਕਰੀਬ ਜੁਰਮਾਨਾ ਭਰਨਾ ਪਵੇਗਾ। ਹੁਣ ਤਕ ਇਹ ਜੁਰਮਾਨਾ ਸੌ ਰੁਪਏ ਸੀ ਯਾਨੀ ਅੱਜ ਤੋਂ ਤੁਹਾਨੂੰ ਉਸ ਦੇ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ । ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਤਬਦੀਲੀਆਂ ਬੈਂਕ ਦੇ ਨਿਯਮਾਂ ਦੇ ਵਿਚ ਕੀਤੀਆਂ ਗਈਆਂ ਹਨ। ਜਿਸ ਬਾਰੇ ਜਾਣਕਾਰੀ ਤੁਹਾਨੂੰ ਇਸ ਬੈਂਕ ਦੀ ਆਫੀਸ਼ੀਅਲ ਆਨਲਾਈਨ ਵੈੱਬਸਾਈਟ ਤੇ ਵਿਸਥਾਰ ਨਾਲ ਮਿਲ ਜਾਵੇਗੀ ।